ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ ’ਚ ਖੁਰਾਕ ਸਪਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਦੁਕਾਨਾਂ ਦੀ ਚੈਕਿੰਗ

ਕੋਵਿਡ-19 ਤੋਂ ਬਚਾਅ ਲਈ ਜ਼ਿਲੇ ਵਿਚ ਲਗਾਏ ਗਏ ਕਰਫਿੳੂ ਦੌਰਾਨ ਲੋਕਾਂ ਨੂੰ ਸਹੀ ਕੀਮਤ ’ਤੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਰੂਰੀ ਵਸਤਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ ਅਤੇ ਸਮੂਹ ਦੁਕਾਨਦਾਰਾਂ ਨੂੰ ਜ਼ਰੂਰੀ ਵਸਤਾਂ ਨਿਰਧਾਰਤ ਕੀਮਤਾਂ ’ਤੇ ਵੇਚਣ ਲਈ ਕਿਹਾ ਗਿਆ ਹੈ।
 

ਇਸ ਸਬੰਧ ਵਿਚ ਲੋਕਾਂ ਵੱਲੋਂ ਆ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਲਈ ਜ਼ਿਲਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਕਪੂਰਥਲਾ ਸ. ਸਰਤਾਜ ਸਿੰਘ ਚੀਮਾ ਵੱਲੋਂ ਵਿਭਾਗੀ ਟੀਮਾਂ ਦਾ ਗਠਨ ਕੀਤਾ ਗਿਆ।

 

ਇਸ ਤਹਿਤ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਫਗਵਾੜਾ ਸ੍ਰੀ ਅਸ਼ੋਕ ਕੁਮਾਰ ਅਤੇ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਕਪੂਰਥਲਾ ਸ. ਪ੍ਰੀਤਕਮਲ ਸਿੰਘ ਅਧੀਨ ਗਠਿਤ ਟੀਮਾਂ ਵੱਲੋਂ ਨਾਪ ਤੋਲ ਵਿਭਾਗ ਨੂੰ ਨਾਲ ਲੈ ਕੇ ਜ਼ਿਲੇ ਦੀਆਂ ਵੱਖ-ਵੱਖ ਕਰਿਆਨਾ ਦੁਕਾਨਾਂ ਦੀ ਪੜਤਾਲ ਕੀਤੀ ਗਈ।

 

ਪੜਤਾਲ ਦੌਰਾਨ ਕੁਝ ਦੁਕਾਨਦਾਰ ਨਿਰਧਾਰਤ ਰੇਟਾਂ ਤੋਂ ਵੱਧ ਕੀਮਤ ’ਤੇ ਜ਼ਰੂਰੀ ਵਸਤਾਂ ਵੇਚਦੇ ਪਾਏ ਗਏ, ਜਿਸ ਕਾਰਨ ਉਨਾਂ ’ਤੇ ਜ਼ਰੂਰੀ ਵਸਤਾਂ ਦੇ ਐਕਟ 1955 ਅਧੀਨ ਕਾਰਵਾਈ ਕਰਦੇ ਹੋਏ ਉਨਾਂ ਨੂੰ ਬਣਦੇ ਜ਼ੁਰਮਾਨੇ ਕੀਤੇ ਗਏ ਅਤੇ ਭਵਿੱਖ ਵਿਚ ਜ਼ਰੂਰੀ ਵਸਤਾਂ ਸਹੀ ਰੇਟਾਂ ’ਤੇ ਹੀ ਵੇਚਣ ਦੀ ਤਾੜਨਾ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Checking of shops by food supply department teams in Kapurthala