ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਮਾ ਨੇ ਸੁਲਤਾਨਪੁਰ ਨੂੰ ਕੌਮੀ ਮਾਰਗ ਨਾਲ ਜੋੜਨ ਤੇ ਏਮਜ਼ ਵਰਗੀ ਸੰਸਥਾ ਕਾਇਮ ਕਰਨ ਲਈ PM ਨੂੰ ਪੱਤਰ ਸੌਂਪਿਆ

ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਪਵਿੱਤਰ ਨਗਰੀ ਨੂੰ 8 ਮਾਰਗੀ ਕੌਮੀ ਮਾਰਗ ਨਾਲ ਜੋੜਨ ਤੋਂ ਇਲਾਵਾ ਪੂਰੇ ਖੇਤਰ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਲਈ ਏਮਜ਼ ਦੀ ਤਰਜ਼ 'ਤੇ ਮਲਟੀ ਸਪੈਸ਼ਿਲਟੀ ਹਸਪਤਾਲ ਸਥਾਪਤ ਕਰਨ ਦੀ ਅਪੀਲ ਕੀਤੀ ਹੈ।

 

ਅੱਜ ਸਵੇਰੇ ਪ੍ਰਧਾਨ ਮੰਤਰੀ ਦਾ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਦਾ ਸਵਾਗਤ ਕਰਨ ਮੌਕੇ ਵਿਧਾਇਕ ਸ. ਚੀਮਾ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਸੌਂਪਕੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਸ ਨਗਰੀ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਲੁਧਿਆਣਾ-ਸੁਲਤਾਨਪੁਰ ਲੋਧੀ-ਅੰਮ੍ਰਿਤਸਰ 8 ਮਾਰਗੀ ਸੜਕ ਨਾਲ ਜੋੜਨ ਲਈ ਕੌਮੀ ਹਾਈਵੇ ਅਥਾਰਟੀ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ।  

 

ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਸ਼ਹਿਰ ਨਾ ਸਿਰਫ ਅਧਿਆਤਮ ਦਾ ਕੇਂਦਰ ਹੈ, ਸਗੋਂ ਪਿਛਲੀਆਂ 10 ਸਦੀਆਂ ਦੌਰਾਨ ਇਹ ਦਿੱਲੀ ਤੇ ਲਾਹੌਰ  ਦੇ ਵਪਾਰ ਰੂਟ ਵਿਚਕਾਰ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਸੀ, ਜਿਸ ਰਾਹੀਂ ਸਾਰਾ ਕੇਂਦਰੀ ਏਸ਼ੀਆ ਤੇ ਖਾੜੀ ਦੇ ਦੇਸ਼ਾਂ ਤੱਕ ਵਪਾਰ ਹੁੰਦਾ ਸੀ।

 

ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਇਹ ਵੀ ਮੰਗ ਰੱਖੀ ਕਿ ਸੁਲਤਾਨਪੁਰ ਲੋਧੀ ਅਤੇ ਇਸਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਇਲਾਜ ਸਹੂਲਤਾਂ ਲਈ ਏਮਜ਼ ਦੀ ਤਰਜ਼ 'ਤੇ ਮਲਟੀ ਸਪੈਸ਼ਿਲਟੀ ਹਸਪਤਾਲ ਕਮ ਮੈਡੀਕਲ ਕਾਲਜ ਤੇ ਰਿਸਰਚ ਸੈਂਟਰ ਸਥਾਪਤ ਕੀਤਾ ਜਾਵੇ।  

------------

ਕੈਪਸ਼ਨ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਤੇ ਸਵਾਗਤ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਸੰਸਦ ਮੈਂਬਰ ਜਸਬੀਰ ਸਿੰਘ ਵੀ ਦਿਖਾਈ ਦੇ ਰਹੇ ਹਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cheema appeals PM Modi for construction of NH connecting Sultanpur Lodhi with Ludhiana-Amritsar