ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ITBP ਕੈਂਪ ਗੋਲੀਬਾਰੀ 'ਚ ਲੁਧਿਆਣਾ ਦੇ ਜਵਾਨ ਦੀ ਗਈ ਜਾਨ

ਛੱਤੀਸਗੜ੍ਹ ਦੇ ਨਾਰਾਇਣਪੁਰ 'ਚ ਭਾਰਤ-ਤਿੱਬਤ ਸੀਮਾ ਪੁਲਿਸ ਦੇ ਇਕ ਕਾਂਸਟੇਬਲ ਨੇ ਬੁੱਧਵਾਰ ਸਵੇਰੇ ਆਪਣੇ ਸਾਥੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਘਟਨਾ 'ਚ ਕਾਂਸਟੇਬਲ ਸਮੇਤ 6 ਜਵਾਨਾਂ ਦੀ ਮੌਤ ਹੋ ਗਈ ਸੀ। ਇਸ ਘਟਨਾ 'ਚ ਜਾਨ ਗਵਾਉਣ ਵਾਲਿਆਂ 'ਚ ਲੁਧਿਆਣਾ ਦੇ ਮੁੱਲਾਂਪੁਰ ਦੇ ਪਿੰਡ ਜਾਂਗਪੁਰ ਦਾ ਦਲਜੀਤ ਸਿੰਘ (42) ਵੀ ਸ਼ਾਮਲ ਹੈ।

 

ਇੱਕ ਮਹੀਨੇ ਪਹਿਲਾਂ ਹੀ ਦਲਜੀਤ ਸਿੰਘ ਛੁੱਟੀਆਂ ਬਿਤਾਉਣ ਮਗਰੋਂ ਡਿਊਟੀ 'ਤੇ ਗਿਆ ਸੀ। ਪਰਿਵਾਰ ਉਸ ਦੀ ਅਗਲੀ ਛੁੱਟੀਆਂ ਦੀ ਉਡੀਕ ਕਰ ਰਿਹਾ ਸੀ ਪਰ ਜਿਵੇਂ ਹੀ ਉਨ੍ਹਾਂ ਨੂੰ ਦਲਜੀਤ ਦੀ ਮੌਤ ਦੀ ਖਬਰ ਮਿਲੀ ਤਾਂ ਉਨ੍ਹਾਂ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ।
 

ਦਲਜੀਤ ਸਿੰਘ ਦੇ ਪਿਤਾ ਵੀ ਬੀਐਸਐਫ ਵਿੱਚ ਜਵਾਨ ਸਨ ਅਤੇ ਉਨ੍ਹਾਂ ਦੀ ਵੀ ਡਿਊਟੀ ਦੇ ਦੌਰਾਨ ਮੌਤ ਹੋ ਗਈ ਸੀ। ਦਲਜੀਤ ਸਿੰਘ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ। ਇਸ ਦੌਰਾਨ ਉਨ੍ਹਾਂ ਦੇ ਬੱਚਿਆਂ ਨੇ ਦੁੱਖ ਸਾਂਝਾ ਕਰਦੇ ਕਿਹਾ ਕਿ ਉਨ੍ਹਾਂ ਦੀ ਆਪਣੇ ਪਾਪਾ ਨਾਲ ਫੋਨ 'ਤੇ ਗੱਲ ਹੋ ਜਾਂਦੀ ਸੀ। ਬੁੱਧਵਾਰ ਤੜਕੇ ਵੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ ਸੀ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਾਪਾ ਛੇਤੀ ਘਰ ਆਉਣ ਵਾਲੇ ਸਨ ਕਿਉਂਕਿ ਉਹ ਪਿੰਡ 'ਚ ਹੀ ਇੱਕ ਨਵਾਂ ਘਰ ਬਣਾ ਰਹੇ ਸਨ, ਜਿੱਥੇ ਉਨ੍ਹਾਂ ਨੇ ਸ਼ਿਫਟ ਹੋਣਾ ਸੀ। 
 

ITBP ਜਵਾਨਾਂ ਵਿਚਕਾਰ ਖੂਨੀ ਝੜਪ, 6 ਦੀ ਮੌਤ

 

ਉੱਥੇ ਹੀ ਦਲਜੀਤ ਸਿੰਘ ਦੇ ਵੱਡੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਸਾਲ 2003 ਵਿੱਚ ਦਲਜੀਤ ਸਿੰਘ ਦੀ ਫੌਜ 'ਚ ਭਰਤੀ ਹੋਈ ਸੀ ਅਤੇ ਉਸ ਦੀ ਤੈਨਾਤੀ ਹੁਣ ਛੱਤੀਸਗੜ੍ਹ 'ਚ ਸੀ। ਬੁੱਧਵਾਰ ਦੁਪਹਿਰ ਤੱਕ ਪਰਿਵਾਰ ਨੂੰ ਉਸ ਦੀ ਮੌਤ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਜਦੋਂ ਮੀਡੀਆ ਦੀ ਟੀਮਾਂ ਨੇ ਪੀੜਤ ਪਰਿਵਾਰ ਦੇ ਘਰ ਪਹੁੰਚਣਾ ਸ਼ੁਰੂ ਕੀਤਾ ਤਾਂ ਉਹ ਹੈਰਾਨ ਰਹਿ ਗਏ। ਦਲਜੀਤ ਦੀ ਪਤਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਅਸਿਸਟੈਂਟ ਲਾਈਬ੍ਰੇਰੀਅਨ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhattisgarh ITBP jawan daljit singh also died in firing