ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਈਕੋਰਟ ਦੇ ਮੁੱਖ ਜੱਜ ਨੇ 9 ਸਥਾਈ ਜੱਜਾਂ ਤੇ 1 ਵਧੀਕ ਜੱਜ ਨੂੰ ਸਹੁੰ ਚੁਕਾਈ

ਹਾਈਕੋਰਟ ਦੇ ਮੁੱਖ ਜੱਜ ਨੇ 9 ਸਥਾਈ ਜੱਜਾਂ ਤੇ 1 ਵਧੀਕ ਜੱਜ ਨੂੰ ਸਹੁੰ ਚੁਕਾਈ

ਪੰਜਾਬ ਤੇ ਹਰਿਆਣਾ ਕੋਰਟ ਦੇ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 9 ਜੱਜਾਂ ਨੂੰ ਸਥਾਈ ਜੱਜ ਵਜੋਂ ਸਹੁੰ ਚੁਕਾਈ। ਸਥਾਈ ਜੱਜਾਂ ਵਜੋਂ ਸਹੁੰ ਚੁੱਕਣ ਵਾਲਿਆਂ `ਚ ਜੱਜ ਹਰਮਿੰਦਰ ਸਿੰਘ ਮਦਾਨ, ਜੱਜ ਰਾਜ ਸ਼ੇਖਰ ਅੱਤਰੀ, ਜੱਜ ਗੁਰਵਿੰਦਰ ਸਿੰਘ ਗਿੱਲ, ਜੱਜ ਅਰਵਿੰਦ ਸਿੰਘ ਸਾਂਗਵਾਨ, ਜੱਜ ਰਾਜਬੀਰ ਸ਼ੇਰਾਵਤ, ਜੱਜ ਅਨਿਲ ਸ਼ੇਤਰਪਾਲ, ਜੱਜ ਅਵਨੀਸ਼ ਝਿੰਗਨ, ਜੱਜ ਮਹਾਬੀਰ ਸਿੰਘ ਸਿੰਧੂ ਅਤੇ ਜੱਜ ਸੁਧੀਰ ਮਿੱਤਲ ਸ਼ਾਮਲ ਹਨ। ਇਸੇ ਤਰ੍ਹਾਂ ਹਰਨਰੇਸ਼ ਸਿੰਘ ਗਿੱਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸਹੁੰ ਚੁਕਾਈ ਗਈ।

 

ਸਹੁੰ ਚੁੱਕ ਸਮਾਗਮ ਹਾਈ ਕੋਰਟ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਰੇ ਜੱਜ, ਰਜਿਸਟਰਾਰ, ਰਜਿਸਟਰੀ ਦੇ ਅਧਿਕਾਰੀ, ਸੀਨੀਅਰ ਵਕੀਲ ਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਕਰਮਚਾਰੀ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CHIEF JUSTICE ADMINISTERS OATH TO 9 JUDGES AS PERMANENT JUDGE AND TO 1 NEW ADDITIONAL JUDGE