ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਦੀ ਲਾਪ੍ਰਵਾਹੀ ਦੀ ਕੀਮਤ ਚੁੱਕਾ ਰਿਹੈ ਪੰਜਾਬ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲਣ ਲਈ ਮਹਾਰਾਸ਼ਟਰ ਸਰਕਾਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਨਾਂਦੇੜ ਤੋਂ ਵਾਪਸ ਭੇਜੇ ਜਾ ਰਹੇ ਸਾਰੇ ਸ਼ਰਧਾਲੂਆਂ ਦਾ ਟੈਸਟ ਲਿਆ ਗਿਆ ਹੈ, ਜਦੋਂ ਕਿ ਇਹ ਖੁਲਾਸਾ ਹੋਇਆ ਸੀ ਕਿ ਉਨ੍ਹਾਂ ਦੀ ਸਿਰਫ਼ ਜਾਂਚ ਕੀਤੀ ਗਈ ਸੀ ਅਤੇ ਕੋਈ ਟੈਸਟ ਨਹੀਂ ਕੀਤਾ ਗਿਆ ਸੀ। ਕੈਪਟਨ ਨੇ ਕਿਹਾ ਕਿ ਅਸੀਂ ਉਸ ਲਾਪਰਵਾਹੀ ਦੀ ਕੀਮਤ ਚੁੱਕਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਨੇ ਆਈਏਐਨਐਸ ਦੀ ਅਨਿੰਦਿਆ ਬੈਨਰਜੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ। 
 

ਕੈਪਟਨ ਨੇ ਮਹਾਰਾਸ਼ਟਰ ਦੀ ਮਹਾਂ ਵਿਕਾਸ ਅਗਾੜੀ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ 'ਤੇ ਦੋਸ਼ ਲਾਇਆ, ਜਿਸ ਵਿੱਚ ਉਨ੍ਹਾਂ ਦੀ ਕਾਂਗਰਸ ਪਾਰਟੀ ਵੀ ਗੱਠਜੋੜ ਦਾ ਹਿੱਸਾ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਵੀ ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਪੇਸ਼ ਹਨ ਇੱਥੇ ਇੰਟਰਵਿਊ ਦੀਆਂ ਕੁਝ ਖ਼ਾਸ ਗੱਲਾਂ:

 

ਪ੍ਰਸ਼ਨ: ਵਿਦੇਸ਼ਾਂ ਵਿੱਚ ਫਸੇ ਬਹੁਤ ਸਾਰੇ ਭਾਰਤੀਆਂ ਨੂੰ ਕੋਰੋਨਾ ਪ੍ਰਭਾਵਿਤ ਦੇਸ਼ਾਂ ਤੋਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ ਅਤੇ ਇਹ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗਾ। ਭਾਰਤ ਤੋਂ ਬਾਹਰ ਪੰਜਾਬ ਦੀ ਇੱਕ ਵੱਡੀ ਆਬਾਦੀ ਹੈ। ਇਸ ਦਾ ਅਰਥ ਸੂਬਾ ਸਰਕਾਰ ਲਈ ਇਹ ਚਿੰਤਾ ਦਾ ਕਾਰਨ ਹੈ।
 

ਉੱਤਰ: ਖੈਰ, ਇਹ ਚਿੰਤਾ ਦਾ ਵਿਸ਼ਾ ਹੈ। ਇਹ ਅਸਲ ਵਿੱਚ ਫਰਵਰੀ - ਮਾਰਚ ਵਿੱਚ ਐਨਆਰਆਈ ਆਬਾਦੀ ਹੀ ਸੀ, ਜਿਸ ਨੇ ਪੰਜਾਬ ਵਿੱਚ ਕੋਰੋਨਾ ਕੇਸਾਂ ਦੀ ਪਹਿਲੀ ਲਹਿਰ ਸ਼ੁਰੂ ਕੀਤੀ ਸੀ। ਇਸ ਲਈ, ਬਹੁਤ ਸਾਰੇ ਪੰਜਾਬੀਆਂ ਦੇ ਇਸ ਪੱਧਰ 'ਤੇ ਵਾਪਸ ਆਉਣ ਅਤੇ ਲਾਗ ਫੈਲਣ ਦਾ ਖ਼ਤਰਾ ਤਾਂ ਹੈ, ਜਦੋਂ ਸਥਿਤੀ ਪਹਿਲਾਂ ਹੀ ਗੰਭੀਰ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਘਰ ਵਾਪਸ ਆਉਣ ਉੱਤੇ ਸਵਾਗਤ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਵਿੱਚੋਂ ਬਹੁਤਿਆਂ ਦੇ ਆਪਣੇ ਪਰਿਵਾਰ ਜਾਂ ਕਾਰੋਬਾਰ ਆਦਿ ਹਨ। ਸੁਭਾਵਿਕ ਰੂਪ ਨਾਲ ਉਹ ਵਾਪਸ ਆਉਣਾ ਚਾਹੁੰਦੇ ਹਨ।


ਪ੍ਰਸ਼ਨ: ਸ਼ੁਰੂਆਤ ਵਿੱਚ ਪੰਜਾਬ ਦੇ ਹਾਲਾਤ ਚੰਗੇ ਸਨ, ਪਰ ਬਾਅਦ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਇੱਕਦਮ ਉਛਾਲ ਆਇਆ ਹੈ। ਅਜਿਹਾ ਕਿਉਂ ਹੋਇਆ?


ਉੱਤਰ: ਹਾਂ, ਮਹਾਰਾਸ਼ਟਰ (ਨਾਂਦੇੜ) ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿੱਚ ਪਰਵਾਸੀ ਹੋਣ ਕਾਰਨ ਕੇਸਾਂ ਵਿੱਚ ਵਾਧਾ ਹੋਇਆ ਹੈ। ਅਚਾਨਕ ਇਨ੍ਹਾਂ ਸੂਬਿਆਂ ਦੇ ਲਗਭਗ 7000 ਲੋਕ ਇਕੋ ਦਿਨ ਵਿੱਚ ਪੰਜਾਬ ਵਿੱਚ ਦਾਖ਼ਲ ਹੋਏ। ਉਨ੍ਹਾਂ ਵਿੱਚੋਂ ਕਈਆਂ ਨੇ ਸੂਬੇ ਦੀ ਸਰਹੱਦ ਵਿੱਚ ਦਾਖ਼ਲ ਹੋਣ ਵੇਲੇ ਛਿੱਕਾਂ ਮਾਰਨ ਦੀ ਖ਼ਬਰ ਆਈ ਸੀ। ਸ਼ਰਧਾਲੂਆਂ ਅਤੇ ਪ੍ਰਵਾਸੀਆਂ ਦੇ ਨਾਲ ਕੁਝ ਵਿਦਿਆਰਥੀ ਵੀ ਸਨ, ਜੋ ਅਸਲ ਵਿੱਚ ਉਸੇ ਸਮੇਂ ਆਏ ਸਨ ਅਤੇ ਫਿਰ ਅਸੀਂ ਉਨ੍ਹਾਂ ਦੀ ਬਾਅਦ ਵਿੱਚ ਜਾਂਚ ਕੀਤੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਪਾਜ਼ਿਟਿਵ ਮਿਲੇ। ਸਭ ਤੋਂ ਬੁਰੀ ਗੱਲ ਇਹ ਹੈ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਕੋਈ ਲੱਛਣ ਨਹੀਂ ਸਨ। ਨਾਂਦੇੜ ਤੋਂ ਵਾਪਸ ਆਏ 4200 ਸ਼ਰਧਾਲੂਆਂ ਵਿੱਚੋਂ 969 ਪਾਜ਼ਿਟਿਵ ਮਿਲੇ ਹਨ ਜਿਨ੍ਹਾਂ ਵਿੱਚੋਂ ਸਿਰਫ਼ 23 ਲੋਕਾਂ ਵਿੱਚ ਹੀ ਲੱਛਣ ਸਨ।

ਕੁਝ ਲੋਕਾਂ ਦੀਆਂ ਟੈਸਟ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਹਾਲਾਂਕਿ ਮਹਾਰਾਸ਼ਟਰ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਨਾਂਦੇੜ ਤੋਂ ਵਾਪਸ ਭੇਜੇ ਗਏ ਸਾਰੇ ਸ਼ਰਧਾਲੂਆਂ ਦਾ ਤਿੰਨ ਵਾਰ ਟੈਸਟ ਕੀਤਾ ਗਿਆ ਸੀ, ਪਰ ਇਹ ਪਤਾ ਚੱਲਿਆ ਕਿ ਉਨ੍ਹਾਂ ਦੀ ਸਿਰਫ਼ ਜਾਂਚ ਕੀਤੀ ਸੀ ਅਤੇ ਕੋਈ ਟੈਸਟ ਨਹੀਂ ਲਏ ਗਏ ਸਨ। ਅਸੀਂ ਉਨ੍ਹਾਂ ਦੀ ਲਾਪਰਵਾਹੀ ਦੀ ਕੀਮਤ ਅਦਾ ਕਰ ਰਹੇ ਹਾਂ।


ਪ੍ਰਸ਼ਨ: ਤੁਸੀਂ ਆਪਣੇ ਸੂਬੇ ਵਿੱਚ ਕਦੋਂ ਤੱਕ ਲੌਕਡਾਊਨ ਬਣੇ ਰਹਿਣ ਦੀ ਉਮੀਦ ਕਰਦੇ ਹੋ?

ਜਵਾਬ: ਮੈਂ ਤੁਹਾਨੂੰ ਕੋਈ ਡੈੱਡਲਾਈਨ ਨਹੀਂ ਦੇ ਸਕਦਾ। ਇਹ ਅਸਲ ਵਿੱਚ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਗਲੇ 10 ਦਿਨਾਂ ਵਿੱਚ ਸਥਿਤੀ ਕਿਵੇਂ ਹੋਵੇਗੀ। ਜਿਸ ਤਰੀਕੇ ਨਾਲ ਚੀਜ਼ਾਂ ਚੱਲ ਰਹੀਆਂ ਹਨ, ਰੁਝਾਨ ਬਹੁਤ ਚਿੰਤਾਜਨਕ ਹੈ। ਮਾਹਰਾਂ ਅਨੁਸਾਰ, ਦੇਸ਼ ਭਰ ਵਿੱਚ ਕੇਸਾਂ ਦੀ ਸਿਖਰ ਉੱਤੇ ਪਹੁੰਚਣ ਦੀ ਚੇਤਾਵਨੀ ਹੈ। ਜ਼ਿੰਦਗੀ ਨੂੰ ਬਚਾਉਣਾ ਸਾਡੀ ਪਹਿਲੀ ਤਰਜੀਹ ਹੈ।


ਪ੍ਰਸ਼ਨ: ਇੱਕ ਕਾਂਗਰਸ ਸ਼ਾਸਿਤ ਸੂਬੇ ਨੇ ਸ਼ਰਾਬ ਦੀ ਹੋਮ ਡਿਲਿਵਰੀ ਨੂੰ ਲਾਗੂ ਕੀਤਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਦੂਜੇ ਸੂਬਿਆਂ ਨੂੰ ਵੀ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ?

ਜਵਾਬ: ਪੰਜਾਬ ਵਿੱਚ ਅਸੀਂ ਪਹਿਲਾਂ ਹੀ 7 ਮਈ ਤੋਂ ਸ਼ਰਾਬ ਦੀ ਹੋਮ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਇਹ ਜ਼ਰੂਰੀ ਹੈ ਕਿ ਦੁਕਾਨਾਂ ਅਤੇ ਭੀੜ ਨੂੰ ਰੋਕਣ ਲਈ ਸਮਾਜਿਕ ਦੂਰੀ ਬਣਾਈ ਰੱਖੀ ਜਾਵੇ। ਹੋਮ ਡਿਲਿਵਰੀ ਦੇ ਮਾਡਲ ਨਾਲ ਸੰਬੰਧਿਤ ਕੁਝ ਸ਼ਰਤਾਂ ਵੀ ਲਾਜ਼ਮੀ ਹਨ, ਜਿਵੇਂ ਕਿ ਲਾਇਸੈਂਸ ਫੀਸ, ਬੋਤਲਾਂ ਦੀ ਗਿਣਤੀ ਜਿਸ ਦਾ ਆਦੇਸ਼ ਦਿੱਤਾ ਜਾ ਸਕਦਾ ਹੈ।
 

ਪ੍ਰਸ਼ਨ: ਹਾਲ ਹੀ ਵਿੱਚ ਇਹ ਦਾਅਵਾ ਕੀਤਾ ਸੀ ਕਿ ਰੇਲਵੇ ਮੰਤਰਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਲਿਜਾਣ ਲਈ 85 ਪ੍ਰਤੀਸ਼ਤ ਖ਼ਰਚਾ ਚੁੱਕ ਰਿਹਾ ਹੈ, ਜਦੋਂ ਕਿ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਨੇ ਕਿਹਾ ਕਿ ਪ੍ਰਵਾਸੀਆਂ ਲਈ 100 ਪ੍ਰਤੀਸ਼ਤ ਖ਼ਰਚ ਸੂਬੇ ਨੇ ਚੁੱਕਿਆ ਹੈ। ਸੱਚ ਕੀ ਹੈ?


ਉੱਤਰ: ਇਸ ਕੇਸ ਵਿੱਚ, ਰੇਲਵੇ ਨੇ ਚਲਾਕੀ ਨਾਲ ਕਾਮਿਆਂ ਨੂੰ ਆਵਾਜਾਈ ਲਈ ਰਾਹਤ ਗੱਡੀਆਂ ਨੂੰ ਦਿਖਾਉਣ ਦੀ ਥਾਂ, ਸੂਬਿਆਂ ਤੋਂ ਇੱਕ ਚਾਰਟਰਡ ਟ੍ਰੇਨ ਲਈ ਪ੍ਰਤੀ ਵਿਅਕਤੀ ਲਾਗਤ ਦਾ 15 ਪ੍ਰਤੀਸ਼ਤ ਲੈਣ ਦੀ ਯੋਜਨਾ ਬਣਾਈ ਹੈ। ਇਹ 15 ਪ੍ਰਤੀਸ਼ਤ ਚਾਰਟਰਡ ਟ੍ਰੇਨ ਦਾ ਕਿਰਾਇਆ ਦੂਜਾ ਸ਼੍ਰੇਣੀ ਦੇ ਸਲੀਪਰ ਟਿਕਟ ਦਾ ਕਿਰਾਇਆ ਹੈ।  ਇਸ ਲਈ ਅਸੀਂ ਮਜ਼ਦੂਰ ਦੇ ਲਈ ਟਿਕਟ ਦੀ ਪੂਰੀ ਕੀਮਤ ਅਦਾ ਕਰ ਰਹੇ ਹਾਂ। ਮੈਂ ਨਹੀਂ ਜਾਣਦਾ ਕਿ ਰੇਲਵੇ ਅਜਿਹਾ ਕਿਉਂ ਕਰ ਰਿਹਾ ਹੈ। ਰੇਲਵੇ ਮੰਤਰਾਲੇ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਲੱਖਾਂ ਹੋਰ ਮਜ਼ਦੂਰ ਦੇਸ਼ ਦੇ ਕੋਨੇ ਕੋਨੇ ਤੋਂ ਯਾਤਰਾ ਕਰਨ ਦੀ ਉਡੀਕ ਕਰ ਰਹੇ ਹਨ।

.............................
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chief Minister Amarinder Singh says Punjab is paying the price of Maharashtra negligence