ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲੌਰ ਤੋਂ ਅਗ਼ਵਾ ਕਰ ਕੇ ਬੱਚਾ 2 ਲੱਖ `ਚ ਬਠਿੰਡੇ ਵੇਚ ਦਿੱਤਾ, 5 ਕਾਬੂ

ਛੇ ਮਹੀਨਿਆਂ ਦਾ ਬੱਚਾ ਆਪਣੇ ਮਾਪਿਆਂ ਨਾਲ

ਪੁਲਿਸ ਨੇ ਅਗ਼ਵਾ ਹੋਏ ਛੇ ਮਹੀਨਿਆਂ ਦੇ ਬੱਚੇ ਨੂੰ ਬਚਾ ਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਵਿੱਚੋਂ ਚਾਰ ਜਣੇ ਬੱਚੇ ਚੁੱਕਣ ਵਾਲੇ ਗਿਰੋਹ ਦਾ ਹਿੱਸਾ ਹੋ ਸਕਦੇ ਹਨ। ਇਹ ਬੱਚਾ ਇਨ੍ਹਾਂ ਫਿਲੌਰ ਤੋਂ ਅਗ਼ਵਾ ਕੀਤਾ ਸੀ।


ਮੁਲਜ਼ਮਾਂ ਦੀ ਸ਼ਨਾਖ਼ਤ ਨਾਫਿ਼ਜ਼ ਵਾਸੀ ਪਿੰਡ ਪਿੱਕੀ (ਉੱਤਰ ਪ੍ਰਦੇਸ਼), ਪੂਰਨ, ਸਰਬਜੀਤ ਕੌਰ, ਮਹਿੰਦਰ ਸਿੰਘ (ਸਾਰੇ ਵਾਸੀ ਲੁਧਿਆਣਾ) ਅਤੇ ਬੀਰਪਾਲ ਕੌਰ ਵਾਸੀ ਲਹਿਰਾ ਬੇਟ (ਬਠਿੰਡਾ) ਵਜੋਂ ਹੋਈ ਹੈ।


ਪੁਲਿਸ ਅਨੁਸਾਰ ਲੁਧਿਆਣਾ `ਚ ਰਹਿੰਦੀ ਇੱਕ ਪ੍ਰਵਾਸੀ ਔਰਤ ਸੁਦਾਗਰ ਬਾਈ ਦਾ ਬੱਚਾ ਫਿਲੌਰ ਦੇ ਡੇਰਾ ਮਈਆ ਦਰਬਾਰ ਤੋਂ ਦੋ ਹਫ਼ਤੇ ਪਹਿਲਾਂ ਅਗ਼ਵਾ ਹੋ ਗਿਆ ਸੀ। ਕਿਸੇ ਅਗ਼ਵਾਕਾਰ ਦੀ ਤਦ ਕੋਈ ਸ਼ਨਾਖ਼ਤ ਨਹੀਂ ਹੋ ਸਕੀ ਸੀ।


ਡੀਐੱਸਪੀ ਅਮਰੀਕ ਸਿੰਘ ਚਾਹਲ ਨੇ ਦੱਸਿਆ,‘‘ਸਾਨੂੰ ਇਹ ਸੂਹ ਮਿਲ ਗਈ ਸੀ ਕਿ ਮੁਲਜ਼ਮ ਵੀ ਲੁਧਿਆਣਾ ਦਾ ਹੀ ਹੈ। ਅਸੀਂ ਤਦ ਗੁੰਮਸ਼ੁਦਾ ਬੱਚੇ ਦੀਆਂ ਤਸਵੀਰਾਂ ਦੇ ਪੈਂਫਲੇਟ ਛਪਵਾਏ ਅਤੇ ਮੀਡੀਆ `ਚ ਇਸ ਸਬੰਧੀ ਇਸ਼ਤਿਹਾਰ ਵੀ ਦਿੱਤੇ। ਇੱਕ ਸਥਾਨਕ ਨਾਗਰਿਕ ਨੇ ਫਿ਼ਲੌਰ ਦੇ ਐੱਸਐੱਚਓ ਨੂੰ ਇਸ ਗੁੰਮਸ਼ੁਦਾ ਬੱਚੇ ਬਾਰੇ ਜਾਣਕਾਰੀ ਦਿੱਤੀ। ਉਸ ਕਾਲ ਦੀ ਪੁਸ਼ਟੀ ਕਰਨ ਉਪਰੰਤ ਤੁਰੰਤ ਜਾਲ਼ ਵਿਛਾ ਕੇ ਬੱਚੇ ਨੂੰ ਬਚਾਇਆ ਗਿਆ।``


ਡੀਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨਾਫਿ਼ਜ਼ ਨੇ ਬੱਚਾ ਅਗ਼ਵਾ ਕਰਨ ਦਾ ਗੁਨਾਹ ਕਬੂਲ ਕਰ ਲਿਆ ਹੈ। ਉਸ ਨੇ ਇਹ ਕਾਰਾ ਆਪਣੇ ਸਾਥੀ ਨਾਜਿਮ ਨਾਲ ਮਿਲ ਕੇ ਕੀਤਾ ਸੀ। ਬਾਅਦ `ਚ ਉਨ੍ਹਾਂ ਪੂਰਨ ਤੇ ਸਰਬਜੀਤ ਸਿੰਘ ਨਾਲ ਮਿਲ ਕੇ ਬੱਚਾ ਵੇਚਣ ਦੀ ਯੋਜਨਾ ਉਲੀਕੀ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਫਿ਼ਜ਼ ਨੇ ਬੱਚਾ ਬੀਰਪਾਲ ਨੂੰ ਉਸ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਰਾਹੀਂ ਦੋ ਲੱਖ ਰੁਪਏ `ਚ ਵੇਚ ਦਿੱਤਾ ਸੀ। ‘‘ਬੀਰਪਾਲ ਦੇ ਤਿੰਨ ਧੀਆਂ ਸਨ ਤੇ ਉਹ ਮੁੰਡਾ ਚਾਹੁੰਦੀ ਸੀ। ਮਹਿੰਦਰ ਨੇ ਉਸ ਨਾਲ ਸੌਦਾ ਕੀਤਾ ਸੀ। ਬੱਚੇ ਦੀ ਖ਼ਰੀਦ ਵਿੱਚ ਤਿੰਨ ਜਣੇ ਹੋਰ ਵੀ ਸ਼ਾਮਲ ਸਨ। ਅਸੀਂ ਛਾਪੇ ਮਾਰ ਰਹੇ ਹਾਂ ਤੇ ਬਾਕੀ ਦੇ ਮੁਲਜ਼ਮਾਂ ਨਾਜਿਮ, ਹਰਵਿੰਦਰ ਕੌਰ ਤੇ ਰਣਜੀਤ ਕੌਰ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।``


ਇਸ ਸਬੰਧੀ ਭਾਰਤੀ ਦੰਡ ਸੰਘਤਾ ਦੀ ਧਾਰਾ 363 ਅਧੀਨ ਫਿ਼ਲੌਰ ਪੁਲਿਸ ਥਾਣੇ `ਚ ਮਾਮਲਾ ਦਰਜ ਕਰ ਲਿਆ ਗਿਆ ਹੈ।


ਪੰਜ ਮੁਲਜ਼ਮਾਂ ਨੂੰ ਅੱਜ ਬੁੱਧਵਾਰ ਨੂੰ ਇੱਕ ਸਥਾਨਕ ਅਦਾਲਤ `ਚ ਪੇਸ਼ ਕੀਤਾ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:child abducted in Phillaur and sold in Bathinda 5 held