ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ’ਚ ਟਰੱਕ-ਕਾਰ ਦੀ ਟੱਕਰ ’ਚ ਬੱਚੇ ਦੀ ਮੌਤ, ਕਈ ਜ਼ਖਮੀ

ਭਵਾਨੀਗੜ ਚ ਪਟਿਆਲਾ ਮੇਨ ਰੋਡ ਤੇ ਕਾਰ ਫਾਰਚੂਨਰ ਅਤੇ ਟਰੱਕ ਦੀ ਆਪਸ ਵਿੱਚ ਹੋਈ ਜ਼ੋਰਦਾਰ ਟੱਕਰ ਚ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਇਹ ਘਟਨਾ ਚ ਪੰਜ ਲੋਕ ਜ਼ਖਮੀ ਹੋ ਗਏ।

 

ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਨਿਊਜ਼ੀਲੈਂਡ ਆਪਣੇ ਜੱਦੀ ਪਿੰਡ ਘਣੀਵਾਲ (ਨਾਭਾ) ਦੀ ਵਸਨੀਕ ਹਨ। ਕਰਮਜੀਤ ਕੌਰ ਆਪਣੇ ਨਾਨਕੇ ਪਿੰਡ ਧਨੌਲਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਆਪਣੀ ਕਾਰ ਫਾਰਚੂਨਰ ਚ ਆਪਣੇ ਪਿੰਡ ਘਣੀਵਾਲ ਪਰਤ ਰਹੀ ਸੀ।

 

ਜਦੋਂ ਉਹ ਭਵਾਨੀਗੜ੍ਹ ਦੇ ਬਿਆਸ ਸਤਸੰਗ ਘਰ ਨੇੜੇ ਮੁੱਖ ਸੜਕ 'ਤੇ ਅੱਗੇ ਜਾ ਰਹੇ ਇਕ ਟਰੱਕ ਨੂੰ ਪਾਸ ਕਰਨ ਲਈ ਲੰਘਣ ਲਗੇ ਤਾਂ ਟਰੱਕ ਡਰਾਈਵਰ ਨੇ ਟਰੱਕ ਦੀ ਇਕ ਸਾਈਡ ਕਾਰ ਵੱਲ ਕਰ ਦਿੱਤੀ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਡਿਵਾਈਡਰ ਨਾਲ ਵੱਜਣ ਮਗਰੋਂ ਪਲਟ ਗਈ।

 

ਇਸ ਹਾਦਸੇ ਵਿੱਚ ਕਰਮਜੀਤ ਕੌਰ, ਮਨਦੀਪ ਕੌਰ, ਕਾਰ ਚਾਲਕ ਗਗਨਦੀਪ ਸਿੰਘ, ਦੋ ਲੜਕੀਆਂ ਜਸਕੀਰਤ ਕੌਰ ਅਤੇ ਪੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਕਰਮਜੀਤ ਕੌਰ ਦੇ ਢਾਈ ਸਾਲਾ ਬੇਟੇ ਵੀਰ ਬਚਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਭਵਾਨੀਗੜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Child killed and several injured in truck-car collision in Sangrur