ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਲੁਧਿਆਣਾ ’ਚ ਬੱਚੇ ਚੁੱਕਣ ਵਾਲੇ ਸਰਗਰਮ

VIDEO: ਲੁਧਿਆਣਾ ’ਚ ਬੱਚੇ ਚੁੱਕਣ ਵਾਲੇ ਸਰਗਰਮ

ਪੰਜਾਬ ’ਚ ਅਪਰਾਧੀਆਂ ਦੇ ਹੌਸਲੇ ਇੰਨੇ ਜ਼ਿਆਦਾ ਵਧ ਗਏ ਹਨ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦੀ ਫ਼ਿਕਰ ਹੈ ਤੇ ਨਾ ਹੀ ਸੀਸੀਟੀਵੀ ਕੈਮਰਿਆਂ ਦੀ।

 

 

ਬੀਤੀ ਰਾਤ ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਚਾਰ ਸਾਲਾਂ ਦੇ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ।

 

 

ਏਐੱਨਆਈ ਵੱਲੋਂ ਜਾਰੀ ਵਿਡੀਓ ’ਚ ਸਾਫ਼ ਵਿਖਾਈ ਦਿੰਦਾ ਹੈ ਕਿ ਬੱਚਾ ਚੋਰ ਰਾਤੀਂ 1:15 ਵਜੇ ਪਹਿਲਾਂ ਗਲ਼ੀ ’ਚ ਆਪਣੇ ਘਰ ਦੇ ਬਾਹਰ ਸੌਂ ਰਹੀਆਂ ਦੋ ਔਰਤਾਂ ਕੋਲੋਂ ਲੰਘਦਾ ਦਿਸਦਾ ਹੈ। ਫਿਰ ਉਹ ਥੋੜ੍ਹਾ ਅੱਗੇ ਜਾ ਕੇ ਪਰਤਦਾ ਹੈ ਤੇ ਫਿਰ ਕੋਲੋਂ ਲੰਘਦਾ ਹੈ।

 

 

ਤਦ ਉਹ ਬੱਚਾ ਚੋਰ ਇੱਕ ਰੇਹੜੀ ਲੈ ਕੇ ਆਉਂਦਾ ਹੈ ਤੇ ਉਸ ਵਿੱਚ ਮੰਜੇ ਉੱਤੇ ਪਏ ਚਾਰ ਸਾਲਾਂ ਦੇ ਇੱਕ ਬੱਚੇ ਨੂੰ ਚੁੱਕ ਕੇ ਰੇਹੜੀ ਉੱਤੇ ਰੱਖ ਲੈਂਦਾ ਹੈ। ਪਰ ਇੰਨੇ ਨੂੰ ਇੱਕ ਔਰਤ ਦੀ ਅੱਖ ਖੁੱਲ੍ਹ ਜਾਂਦੀ ਹੈ, ਉਹ ਰੇਹੜੀ ’ਤੇ ਪਏ ਆਪਣੇ ਬੱਚੇ ਨੂੰ ਚੁੱਕ ਲੈਂਦੀ ਹੈ ਤੇ ਉਹ ਬੱਚਾ ਚੋਰ ਭੱਜ ਜਾਂਦਾ ਹੈ।

 

 

 

ਉਹ ਔਰਤਾਂ ਰੌਲ਼ਾ ਪਾ ਦਿੰਦੀਆਂ ਹਨ ਤੇ ਅੱਗਿਓਂ ਹੋਰ ਬਹੁਤ ਸਾਰੇ ਲੋਕ ਉਸ ਬੱਚਾ ਚੋਰ ਨੂੰ ਰੇਹੜੀ ਸਮੇਤ ਰੋਕ ਲੈਂਦੇ ਹਨ। ਉੱਥੇ ਉਸ ਦਾ ਕੁਟਾਪਾ ਚਾੜ੍ਹਿਆ ਜਾਂਦਾ ਹੈ ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਹੈ।

 

 

ਪੁਲਿਸ ਹੁਣ ਉਸ ਬੱਚਾ ਚੋਰ ਤੋਂ ਇਹ ਪਤਾ ਲਾਉਣ ਦਾ ਜਤਨ ਕਰ ਰਹੀ ਹੈ ਕਿ ਉਹ ਇਕੱਲਾ ਹੀ ਹੁਣ ਤੱਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ ਕਿ ਜਾਂ ਉਸ ਦਾ ਸਬੰਧ ਕਿਸੇ ਗਿਰੋਹ ਨਾਲ ਹੈ।

 

 

ਬੱਚਾ–ਚੋਰਾਂ ਦੇ ਇੰਝ ਸਰਗਰਮ ਹੋਣ ਦੀ ਖ਼ਬਰ ਫੈਲਦਿਆਂ ਹੀ ਲੁਧਿਆਣਾ ਤੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਕੁਝ ਸਹਿਮ ਵਾਲਾ ਮਾਹੌਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Child lifters active in Ludhiana