ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੰਦਰੁਸਤੀ ਤੇ ਵਾਤਾਵਰਣ ਸੰਭਾਲ ਨੂੰ ਰੋਜ਼ਾਨਾ ਦਾ ਹਿੱਸਾ ਬਣਾਉਣ ਬੱਚੇ: DGP ਸੰਜੇ ਬੇਨੀਪਾਲ

---ਤੀਜਾ ਮਿਲਟਰੀ ਲਿਟਰੇਚਰ ਫੈਸਟੀਵਲ-2019---

----ਗਰੀਨ ਕਿਡਜ਼ ਰਨ ਤੇ ਪੰਛੀ ਦੇਖਣ ਦੀ ਵਰਕਸ਼ਾਪ---

 

ਤੀਜੇ ਮਿਲਟਰੀ ਲਿਟਰੇਟਰ ਫੈਸਟੀਵਲ ਦੇ ਅਗੇਤੇ ਪ੍ਰੋਗਰਾਮਾਂ ਦੀ ਲੜੀ ਤਹਿਤ ਐਤਵਾਰ ਦੀ ਸਵੇਰ ਚੰਡੀਗੜ ਦੇ ਕੈਪੀਟੋਲ ਕੰਪਲੈਕਸ ਤੇ ਲੇਕ ਕਲੱਬ ਵਿਖੇ ਕਰਵਾਈ ‘ਗਰੀਨ ਕਿਡਜ਼ ਰਨ’ ਤੇ ‘ਪੰਛੀ ਦੇਖਣ ਦੀ ਵਰਕਸ਼ਾਪਵਿੱਚ ਸੈਂਕੜੇ ਬੱਚਿਆਂ ਦੀ ਉਤਸ਼ਾਹਜਨਕ ਹਾਜਰੀ ਨੇ ਫੈਸਟੀਵਲ ਦਾ ਰੋਮਾਂਚ ਸਿਖਰਾਂ ਉਤੇ ਪਹੁੰਚਾ ਦਿੱਤਾ।

 

 

ਬੱਚਿਆਂ ਵਿੱਚ ਵਾਤਾਵਰਣ ਸੰਭਾਲ, ਚੌਗਿਰਦੇ ਦੀ ਸੁਰੱਖਿਆ ਅਤੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਲਈ ਜਾਗਰੂਕ ਕਰਨ ਦੇ ਟੀਚੇ ਤਹਿਤ ਕਰਵਾਈਆਂ ਦੋਵਾਂ ਗਤੀਵਿਧੀਆਂ ਲਈ ਬਹੁਤੇ ਬੱਚੇ, ਮਾਪੇ ਤੇ ਹੋਰ ਪ੍ਰਬੰਧਕ ਅੱਜ ਸੂਰਜ ਚੜਨ ਤੋਂ ਪਹਿਲਾ ਹੀ ਵੱਡੇ ਤੜਕੇ ਕੈਪੀਟੋਲ ਕੰਪਲੈਕਸ ਤੇ ਲੇਕ ਕਲੱਬ ਪਹੁੰਚੇ ਅਤੇ ਸੂਰਜ ਦੀ ਪਹਿਲੀ ਟਿੱਕੀ ਚੜਨ ਵੇਲੇ ਬੱਚਿਆਂ ਦੀ ਗਰਮਜੋਸ਼ੀ ਸਿਖਰਾਂ ਉਤੇ ਸੀ।

 

 

ਗਰੀਨ ਕਿਡਜ਼ ਰਨ ਵਿੱਚ 550 ਸਕੂਲੀ ਬੱਚਿਆਂ ਨੇ 3 ਕਿਲੋਮੀਟਰ, 5 ਕਿਲੋਮੀਟਰ ਤੇ 10 ਕਿਲੋਮੀਟਰ ਦੀਆ ਵੱਖ ਵੱਖ ਵੰਨਗੀਆਂ ਵਿੱਚ ਹਿੱਸਾ ਲਿਆ ਜਦੋਂ ਕਿ ਪੰਛੀ ਦੇਖਣ ਦੀ ਵਰਕਸ਼ਾਪ ਵਿੱਚ 250 ਜਣਿਆਂ ਨੇ ਹਿੱਸਾ ਲੈ ਕੇ ਕੁਦਰਤ ਨੂੰ ਨੇੜੇ ਤੋਂ ਵੇਖਿਆ। ਇਨਾਂ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਸੀ।

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਚੰਡੀਗੜ ਦੇ ਪ੍ਰਸਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਯੂ ਟੀ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਉਤੇ ਭਾਰਤੀ ਸੈਨਾ ਦੇ ਸਹਿਯੋਗ ਨਾਲ 13 ਤੋਂ 15 ਦਸੰਬਰ, 2019 ਤੱਕ ਕਰਵਾਏ ਜਾਣ ਵਾਲੇ ਤੀਜੇ ਮਿਲਟਰੀ ਫੈਸਟੀਵਲ ਲਈ ਸਮਾਂ ਬੰਨਣ ਅਤੇ ਮਾਹੌਲ ਬਣਾਉਣ ਲਈ ਅਗੇਤੀਆਂ ਸੁਰੂ ਕੀਤੀਆਂ ਗਤੀਵਿਧੀਆਂ ਤਹਿਤ ਅੱਜ ਦੇ ਸਮਾਗਮ ਕਰਵਾਏ ਗਏ।

 

 

ਗਰੀਨ ਕਿਡਜ਼ ਰਨ ਦੀ ਸ਼ੁਰੂਆਤ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਪ੍ਰਬੰਧਕੀ ਕਮੇਟੀ ਦੀ ਮੈਂਬਰ ਕੋਮਲ ਚੱਢਾ ਨੇ ਹਰੀ ਝੰਡੀ ਦੇ ਕੇ ਕੀਤੀ। ਸਮਾਪਤੀ ਉਤੇ ਮੁੱਖ ਮਹਿਮਾਨ ਯੂ ਟੀ ਚੰਡੀਗੜ ਦੇ ਡੀ ਜੀ ਪੀ ਸੰਜੇ ਬੇਨੀਪਾਲ ਨੇ ਬੱਚਿਆਂ ਨੂੰ ਸੱਦਾ ਦਿੱਤਾ ਕਿ ਫਿਟਨੈੱਸ ਅਤੇ ਵਾਤਾਵਰਣ ਸੰਭਾਲ ਦੀ ਆਦਤ ਉਹ ਆਪਣੀ ਨਿੱਤ ਦੀ ਆਦਤ ਬਣਾਉਣ ਜਿਸ ਨਾਲ ਸਿਹਤਮੰਦ ਅਤੇ ਸਾਫ ਸੁਥਰਾ ਸਮਾਜ ਸਿਰਜਿਆ ਜਾਵੇਗਾ।

 

ਵਾਈ.ਪੀ.ਐਸ. ਦੇ ਡਾਇਰੈਕਟਰ ਪਿ੍ਰੰਸੀਪਲ ਮੇਜਰ ਜਨਰਲ (ਸੇਵਾ-ਮੁਕਤ) ਟੀ ਪੀ ਐਸ ਵੜੈਚ ਨੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਉਨਾਂ ਨੂੰ ਵਧਾਈ ਦਿੱਤੀ ਅਤੇ ਹਿੱਸਾ ਲੈਣ ਵਾਲਿਆਂ ਦੀ ਹੌਸਲਾ ਅਫਜ਼ਾਈ ਕੀਤੀ।

 

ਪੈਸਕੋ ਦੇ ਚੇਅਰਮੈਨ ਮੇਜਰ ਜਨਰਲ ਏ.ਪੀ. ਸਿੰਘ ਨੇ ਪੰਛੀ ਦੇਖਣ ਵਾਲੀ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ। ਇਸ ਤੋਂ ਪਹਿਲਾ ਲੇਕ ਕਲੱਬ ਵਿਖੇ ਪੰਛੀ ਦੇਖਣ ਦੀ ਵਰਕਸ਼ਾਪ ਵਿੱਚ 250 ਦੇ ਕਰੀਬ ਕੁਦਰਤ ਨੂੰ ਪਿਆਰ ਤੇ ਨਿਹਾਰਨ ਵਾਲਿਆਂ ਨੂੰ 12 ਟੋਲੀਆਂ ਦੇ ਰੂਪ ਵਿੱਚ ਨੇਚਰ ਟਰੇਲ, ਸੁਖਨਾ ਝੀਲ ਦੀ ਬੁੱਕਲ ’ਚ ਬਣੇ ਜੰਗਲੀ ਜੀਵ ਖੇਤਰ, ਨਗਰ ਵਣ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲ ਰਵਾਨਾ ਕੀਤਾ ਗਿਆ।

 

ਇਸ ਮੌਕੇ ਚੰਡੀਗੜ੍ਹ ਬਰਡ ਕਲੱਬ ਦੇ ਮਾਹਿਰਾਂ ਦੀ ਅਗਵਾਈ ਹੇਠ ਇਨਾਂ ਗਰੁੱਪਾਂ ਨੇ ਕੁਦਰਤ ਦੇ ਰੰਗ ਵਿੱਚ ਰੰਗੀਆਂ ਖੰਭ ਵਾਲੀਆਂ 400 ਦੇ ਕਰੀਬ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਦੇਖਿਆ। ਇਸ ਵਰਕਸ਼ਾਪ ਰਾਹੀਂ ਬਹੁਤ ਗਿਣਤੀ ਵਿੱਚ ਬੱਚੇ ਸ਼ਾਮਲ ਸਨ ਜਿਨਾਂ ਨੇ ਪੰਛੀਆਂ ਦੀ ਦੁਨੀਆਂ ਨੂੰ ਨੇੜਿਓ ਦੇਖਣ ਦਾ ਮੌਕਾ ਮਿਲਿਆ ਅਤੇ ਪੰਛੀਆਂ ਦੇ ਰੈਣ ਬਸੇਰੇ ਦੇਖੇ।

 

ਦੌੜਾਂ ਦੀਆਂ ਸਾਰੀਆਂ ਵੰਨਗੀਆਂ ਵਿੱਚੋਂ ਕੁੱਲ ਮਿਲਾ ਕੇ ਪੰਜ ਸਭ ਤੋਂ ਤੇਜ਼ ਦੌੜਾਕ ਕੱਢੇ ਗਏ ਜਿਨਾਂ ਨੂੰ ਇਕ-ਇਕ ਸਾਈਕਲ ਤੇ ਕਿੱਟ ਬੈਗ ਨਾਲ ਸਨਮਾਨਤ ਕੀਤਾ ਗਿਆ। ਇਨਾਂ ਪੰਜ ਤੇਜ਼ ਦੌੜਾਕ ਬੱਚਿਆਂ ਵਿੱਚ ਰਾਮ ਨਿਵਾਸ, ਨਵਨੀਤ, ਦਿਕਸਤਿ ਯਾਦਵ, ਸੌਰਵ ਤੇ ਗਗਨ ਸਾਮਲ ਸਨ।

 

ਜੇਤੂ ਬੱਚਿਆਂ ਵਿੱਚੋਂ 10 ਕਿਲੋਮੀਟਰ ਦੌੜ ਵਿੱਚ ਮੁੰਡਿਆਂ ਦੇ 10-15 ਸਾਲ ਉਮਰ ਵਰਗ ਵਿੱਚ ਦੈਵਿਕ ਸਰਮਾ ਨੇ ਪਹਿਲਾ, ਸੁਸੀਲ ਨੇ ਦੂਜਾ ਤੇ ਗੁਰਸਾਗਰ ਨੇ ਤੀਜਾ, 16 ਤੋਂ 18 ਸਾਲ ਉਮਰ ਵਰਗ ਵਿੱਚ ਗਗਨ ਨੇ ਪਹਿਲਾ, ਸੌਰਵ ਨੇ ਦੂਜਾ ਤੇ ਅਭਿਸੇਕ ਨੇ ਤੀਜਾ ਅਤੇ ਕੁੜੀਆਂ ਦੀ 16 ਤੋਂ 18 ਸਾਲ ਵਰਗ ਵਿੱਚ ਆਯੁਸੀ ਨੇ ਪਹਿਲਾ ਸਥਾਨ ਹਾਸਲ ਕੀਤਾ।

 

ਇਸੇ ਤਰਾਂ 5 ਕਿਲੋਮੀਟਰ ਵਿੱਚ ਮੁੰਡਿਆਂ ਦੇ 12 ਸਾਲ ਤੱਕ ਉਮਰ ਵਰਗ ਵਿੱਚ ਸਵਿਮ ਪਹਿਲੇ, ਵਿਨੋਦ ਪਾਂਡੇ ਦੂਜੇ ਤੇ ਪਿ੍ਰੰਸ ਸਰਨ ਤੀਜੇ, 13 ਤੋਂ 15 ਸਾਲ ਉਮਰ ਵਰਗ ਵਿੱਚ ਅਕਸਤਿ ਸਿੰਧੂ ਪਹਿਲੇ, ਸਾਗਰ ਦੂਜੇ ਤੇ ਆਸੀਸ ਤੀਜੇ ਅਤੇ 16 ਤੋਂ 18 ਸਾਲ ਉਮਰ ਵਰਗ ਵਿੱਚ ਦਿਕਸਤਿ ਯਾਦਵ ਪਹਿਲੇ, ਨਵਨੀਤ ਦੂਜੇ ਤੇ ਰਾਮ ਨਿਵਾਸ ਤੀਜੇ ਸਥਾਨ ਉਤੇ ਰਿਹਾ।

 

5 ਕਿਲੋਮੀਟਰ ਵਿੱਚ ਕੁੜੀਆਂ ਦੇ 12 ਸਾਲ ਤੱਕ ਉਮਰ ਵਰਗ ਵਿੱਚ ਸੌਮਿਆ ਭਾਰਦਵਾਜ ਨੇ ਪਹਿਲਾ, ਤਨਿਸਕਾ ਨੇ ਦੂਜਾ ਤੇ ਅਨਾਇਆ ਮਿੱਤਲ ਨੇ ਤੀਜਾ, 13 ਤੋਂ 15 ਸਾਲ ਉਮਰ ਵਰਗ ਵਿੱਚ ਵੰਦਨਾ ਨੇ ਪਹਿਲਾ, ਉਜਾਸਵਿਥਾ ਨੇ ਦੂਜਾ ਤੇ ਡਿੰਪਲ ਨੇ ਤੀਜਾ ਅਤੇ 16 ਤੋਂ 18 ਸਾਲ ਉਮਰ ਵਰਗ ਵਿੱਚ ਆਸਥਾ ਸਰਮਾ ਨੇ ਪਹਿਲਾ ਅਤੇ ਮਨਸਵੀ ਨੇ ਦੂਜਾ ਸਥਾਨ ਹਾਸਲ ਕੀਤਾ।

 

ਸਾਰੇ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਰਿਫੈਰਸਮੈਂਟ ਦੇ ਨਾਲ ਮੈਡਲ, ਤੇ ਸਰਟੀਫਕਿੇਟ ਵੀ ਦਿੱਤੇ ਗਏ। ਮਿਲਟਰੀ ਲਿਟਰੇਚਰ ਫੈਸਟੀਵਲ ਦਾ ਅੱਜ ਦਾ ਈਵੈਂਟ ‘ਦਾ ਰਨ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਦੀ ਸੰਸਥਾਪਕ ਪੈਵੀਲਾ ਸਿੰਘ ਵੀ ਮੌਕੇ ਉਤੇ ਹਾਜ਼ਰ ਸੀ।

 

ਅੱਜ ਦੇ ਈਵੈਂਟਾਂ ਤੋਂ ਬਾਅਦ ਮਿਲਟਰੀ ਲਿਟਰੇਚਰ ਫੈਸਟੀਵਲ ਤਹਿਤ ਸ਼ਹਿਰ ਵਿੱਚ 30 ਨਵੰਬਰ ਤੋਂ ਦੋ ਰੋਜ਼ਾ ਮਿਲਟਰੀ ਕਾਰਨੀਵਲ, 7 ਦਸੰਬਰ ਨੂੰ ਬਰੇਵ ਹਰਟਸ ਵੱਲੋਂ ਮੋਟਰ ਸਾਈਕਲ ਰਾਈਡ ਤੇ ਰੋਮਾਂਚ, ਜੋਸ਼ ਅਤੇ ਜਾਂਬਾਜੀ ਨਾਲ ਭਰਪੂਰ ਹੋਰ ਕਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Children make health and environmental care a daily part: DGP Sanjay Benipal