ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਿਟੀ ਸੈਂਟਰ ਕੇਸ: ਸੁਮੇਧ ਸੈਣੀ ਦੀ ਚੁਣੌਤੀ ਬਾਰੇ ਅਦਾਲਤੀ ਫ਼ੈਸਲਾ 21 ਨੂੰ

​​​​​​​ਸਿਟੀ ਸੈਂਟਰ ਕੇਸ: ਸੁਮੇਧ ਸੈਣੀ ਦੀ ਚੁਣੌਤੀ ਬਾਰੇ ਅਦਾਲਤੀ ਫ਼ੈਸਲਾ 21 ਨੂੰ

––  ਦੋਵੇਂ ਧਿਰਾਂ ਦੇ ਵਕੀਲਾਂ ਵੱਲੋਂ ਦਲੀਲਾਂ ਹੋਈਆਂ ਮੁਕੰਮਲ

 

ਸਿਟੀ ਸੈਂਟਰ ਕੇਸ ਬੰਦ ਕਰਨ ਦੀ ਰਿਪੋਰਟ ਨੂੰ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਵੱਲੋਂ ਦਿੱਤੀ ਗਈ ਚੁਣੌਤੀ ਬਾਰੇ ਫ਼ੈਸਲਾ ਲੁਧਿਆਣਾ ਦੀ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ ਵੱਲੋਂ ਆਉਂਦੀ 21 ਫ਼ਰਵਰੀ ਨੂੰ ਸੁਣਾਇਆ ਜਾਵੇਗਾ।

 

 

ਸਰਕਾਰ ਦੇ ਇਸਤਗਾਸਾ (ਪ੍ਰਾਸੀਕਿਊਸ਼ਨ) ਵਿਭਾਗ ਤੇ ਸ੍ਰੀ ਸੁਮੇਧ ਸਿੰਘ ਸੈਣੀ ਦੇ ਵਕੀਲ ਭਾਵ ਦੋਵੇਂ ਧਿਰਾਂ ਦੀਆਂ ਦਲੀਲਾਂ ਅੱਜ ਵੀਰਵਾਰ ਨੂੰ ਮੁਕੰਮਲ ਹੋ ਗਈਆਂ। ਬੀਤੇ ਵਰ੍ਹੇ 28 ਨਵੰਬਰ ਨੂੰ ਸਾਬਕਾ ਡੀਜੀਪੀ ਸ੍ਰੀ ਸੁਮੇਧ ਸੈਣੀ ਦੀ ਪਟੀਸ਼ਨ ਉੱਤੇ ਸੁਣਵਾਈ ਲਈ ਇਹ ਮਾਮਲਾ ਮੁੜ ਖੁੱਲ੍ਹਿਆ ਸੀ। ਸ੍ਰੀ ਸੈਣੀ ਨੇ ਕਿਹਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਇਸ ਮਾਮਲੇ ਨੂੰ ਬੰਦ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸੁਣਵਾਈ ਇੱਕ ਵਾਰ ਜ਼ਰੂਰ ਕਰ ਲਈ ਜਾਵੇ।

 

 

ਸਾਲ 2007 ’ਚ ਜਦੋਂ ਸਿਟੀ ਸੈਂਟਰ ਮਾਮਲਾ ਦਰਜ ਹੋਇਆ ਸੀ, ਤਦ ਸ੍ਰੀ ਸੁਮੇਧ ਸਿੰਘ ਸੈਣੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਸਨ। ਇਸੇ ਲਈ ਜਦੋਂ ਪਿਛਲੇ ਵਰ੍ਹੇ ਵਿਜੀਲੈਂਸ ਬਿਊਰੋ ਨੇ ਇਹ ਮਾਮਲਾ ਬੰਦ ਕਰਨ ਲਈ ਰਿਪੋਰਟ ਦਾਖ਼ਲ ਕੀਤੀ ਸੀ, ਤਦ ਸ੍ਰੀ ਸੁਮੇਧ ਸਿੰਘ ਸੈਣੀ ਨੇ ਆਪਣੀ ਅਰਜ਼ੀ ਦਾਖ਼ਲ ਕਰ ਕੇ ਇਹ ਦਾਅਵਾ ਕੀਤਾ ਸੀ ਕਿ ਵਿਜੀਲੈਂਸ ਬਿਊਰੋ ਦਾ ਇਹ ਫ਼ੈਸਲਾ ਆਪਾ–ਵਿਰੋਧੀ ਹੈ।

 

 

ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਆਪਣਾ ਜਵਾਬ ਦਾਖ਼ਲ ਕਰਨ ਲਈ ਆਖਿਆ ਸੀ। ਸ੍ਰੀ ਸੈਣੀ ਨੇ ਅਦਾਲਤ ਤੋਂ ਇਹ ਮਨਜ਼ੂਰੀ ਵੀ ਮੰਗੀ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਨਾਲ ਸਬੰਧਤ ਸਬੂਤ/ਸਮੱਗਰੀ ਇੱਕ ਸੀਲਬੰਦ ਲਿਫ਼ਾਫ਼ੇ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ।

 

 

ਇਸ ਦੇ ਜਵਾਬ ਵਿੱਚ ਪੰਜਾਬ ਦੇ ਇਸਤਗਾਸਾ ਵਿਭਾਗ ਨੇ ਸ੍ਰੀ ਸੈਦੀ ਦੀ ਇਸ ਦਲੀਲ ਉੱਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਸੀ ਕਿ ਸ੍ਰੀ ਸੈਣੀ ਇੰਨੇ ਸਾਲ ਇਸ ਮਾਮਲੇ ਵਿੱਚ ਚੁੱਪ ਕਿਉਂ ਰਹੇ। ਵਿਭਾਗ ਨੇ ਇਹ ਵੀ ਕਿਹਾ ਕਿ ਸਾਲ 2007 ਤੋਂ ਲੈ ਕੇ 2012 ਤੱਕ ਜਦੋਂ ਸ੍ਰੀ ਸੈਨੀ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਸਨ, ਤਦ ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਬਾਰੇ ਕੀਤੀ ਗਈ ਜਾਂਚ ਉੱਤੇ ਵੀ ਸੁਆਲ ਉੱਠਦੇ ਹਨ।

 

 

ਸ੍ਰੀ ਸੈਣੀ ਦੇ ਵਕੀਲ ਰਮਨਪ੍ਰੀਤ ਸੰਧੂ ਨੇ ਅਦਾਲਤ ਵਿੱਚ ਦਲੀਲਾਂ ਦੌਰਾਨ ਇਹ ਵੀ ਆਖਿਆ ਸੀ ਕਿ ਸੂਬਾ ਸਰਕਾਰ ਦੇ ਦੋ ਵਿਭਾਗਾਂ ਵਿਜੀਲੈਂਸ ਤੇ ਸਥਾਨਕ ਸਰਕਾਰਾਂ ਨੇ ਇਸ ਮਾਮਲੇ ਵਿੱਚ ਆਪਾ–ਵਿਰੋਧੀ ਰਿਪੋਰਟਾਂ ਅਦਾਲਤ ’ਚ ਦਾਖ਼ਲ ਕੀਤੀਆਂ ਸਨ। ਰਾਜ ਦਾ ਵਿਜੀਲੈਂਸ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ ਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨਵਜੋਤ ਸਿੰਘ ਸਿੱਧੂ ਕੋਲ ਹੈ।

 

 

ਵਕੀਲ ਨੇ ਆਖਿਆ ਸੀ ਕਿ ਸਾਲ 2017 ਦੌਰਾਨ ‘ਟੂਡੇ ਹੋਮਜ਼’ ਨੇ ਸਾਲਸੀ ਐਵਾਰਡ ਦਿੱਤੇ ਜਾਣ ਬਾਰੇ ਇੱਕ ਪਟੀਸ਼ਨ ਦਾਖ਼ਲ ਕੀਤੀ ਸੀ; ਜਿਸ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਚੁਣੌਤੀ ਦਿੱਤੀ ਸੀ। ਹੁਣ ਇਹ ਕਿਵੇਂ ਸੰਭਵ ਹੈ ਕਿ ਉਸੇ ਸਾਲਸੀ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਚੁਣੌਤੀ ਦੇਵੇ, ਵਿਜੀਲੈਂਸ ਬਿਊਰੋ ਜਿਸ ਮਾਮਲੇ ਨੂੰ ਬੰਦ ਕਰਨ ਦੀ ਦਲੀਲ ਦੇ ਰਿਹਾ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:City Centre Case Court Verdict on 21st Feb for Sumedh Saini challenge