ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਵਲ ਸਰਜਨ ਨੇ ਜਾਣੀਆਂ ਸਰਹੱਦੀ ਲੋਕਾਂ ਦੀਆਂ ਮੁਸ਼ਕਲਾਂ, ਦਵਾਇਆ ਭਰੋਸਾ

ਦੂਸ਼ਿਤ ਪਾਣੀ ਸਬੰਧੀ ਖਬਰਾਂ ਦੀ ਹਕੀਕਤ ਜਾਣਨ ਲਈ ਅੱਜ ਸਿਵਲ ਸਰਜਨ ਫ਼ਾਜ਼ਿਲਕਾ ਡਾ. ਦਲੇਰ ਮੁਲਤਾਨੀ ਨੇ ਖੁਦ ਭਾਰਤ-ਪਾਕਿ ਸਰਹੱਦ ਨੇੜੇ ਵੱਸਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਪਿੰਡ ਆਵਾ, ਨੂਰ ਮੁਹੰਮਦ ਅਤੇ ਕਾਦਰ ਬਖ਼ਸ਼ ਵਿਖੇ ਲੋਕਾਂ ਨਾਲ ਗੱਲਬਾਤ ਕੀਤੀ।

 

ਡਾ. ਮੁਲਤਾਨੀ ਨੇ ਦੱਸਿਆ ਕਿ ਲੋਕਾਂ ਮੁਤਾਬਕ ਸਾਫ ਤੇ ਸ਼ੁਧ ਪੀਣਯੋਗ ਪਾਣੀ ਨਾ ਮਿਲਣ ਕਰਕੇ ਉਹ ਬਹੁਤ ਦੁਖੀ ਹਨ। ਪੀਣ ਵਾਲਾ ਪਾਣੀ ਜੋ ਫਾਜ਼ਿਲਕਾ ਦੇ ਸੀਵਰੇਜ ਟ੍ਰੀਟਮੈਂਟ ਪਲਾਟ ਤੋਂ ਟਰੀਟ ਹੋ ਕੇ ਰਿਹਾ ਹੈ ਅਤੇ ਪਿੰਡ ਆਵਾ ਤੋਂ ਅੱਗੇ ਪੀਣ ਵਾਲੇ ਪਾਣੀ ਦੇ ਸਰੋਤਾਂ ਵਿੱਚ ਮਿਕਸ ਹੋ ਰਿਹਾ ਹੈ। ਇਸ ਕਰਕੇ ਨਾਲ ਲਗਦੇ ਲਗਭਗ 15 ਪਿੰਡਾਂ ਵਿੱਚ ਸਰੀਰਕ ਵਿਗਾੜ ਤੋਂ ਇਲਾਵਾ ਫਸਲਾਂ ਨੂੰ ਵੀ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਸਿਵਲ ਸਰਜਨ ਨੇ ਲੋਕਾਂ ਨੂੰ ਵਿਸ਼ਵਾਸ ਦੁਵਾਇਆ ਕਿ ਸਿਹਤ ਵਿਭਾਗ ਆਪਣੀ ਪੱਧਰਤੇ ਬਣਦੀ ਕਾਰਵਾਈ ਕਰਕੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਵਚਨਬੱਧ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Civil surgeons know the problems of the border people assures them