ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀਆਂ ਨੇ ਕਾਂਗਰਸ ਉਤੇ ਲਾਇਆ ਬੂਥ ਤੋੜ ਦਾ ਦੋਸ਼

ਅਕਾਲੀਆਂ ਨੇ ਕਾਂਗਰਸ ਉਤੇ ਲਾਇਆ ਬੂਥ ਤੋੜ ਦਾ ਦੋਸ਼

ਲੋਕ ਸਭਾ ਚੋਣਾਂ 2019 ਦੇ ਅੰਤਿਮ ਪੜਾਅ ਦੀਆਂ ਵੋਟਾਂ ਦੌਰਾਨ ਜਲੰਧਰ ਵਿਚ ਸਵੇਰੇ 11 ਵਜੇ ਤੱਕ 20 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਭੋਗਪੁਰ ਦੇ ਪਿੰਡ ਲੜੋਈ ਵਿਚ ਕਾਂਗਰਸੀ ਅਤੇ ਅਕਾਲੀਆਂ ਵਿਚ ਆਪਸੀ ਝੜਪ ਹੋ ਗਈ। ਅਕਾਲੀ ਵਰਕਰਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਦਾ ਬੂਥ ਤੋੜ ਦਿੱਤਾ। ਮੌਕੇ ਉਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਜਲੰਧਰ ਦੇ ਲੰਬਾ ਪਿੰਡ ਅਤੇ ਛਾਉਣੀ ਖੇਤਰ ਦੇ ਪਿੰਡ ਧੀਨਾ ਵਿਚ ਈਵੀਐਮ ਮਸ਼ੀਨਾਂ ਖਰਾਬ ਹੋਣ ਕਾਰਨ ਵੋਟਿੰਗ ਪ੍ਰਕਿਰਿਆ ਲਗਭਗ ਇਕ ਘੰਟਾ ਪ੍ਰਭਾਵਿਤ ਰਹੀ।

 

ਅੰਮ੍ਰਿਤਸਰ ਦੇ ਮਜੀਠਾ ਖੇਤਰ ਵਿਚ ਈਵੀਐਮ ਵਿਚ ਖਰਾਬੀ ਆਉਣ ਕਾਰਨ ਬੂਥ ਨੰਬਰ 36 ਅਤੇ 37 ਉਤੇ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ, ਇਯ ਕਾਰਨ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਮਸ਼ੀਨ ਬਦਲੇ ਜਾਣ ਬਾਅਦ ਵੋਟਿੰਗ ਸ਼ੁਰੂ ਹੋਈ। 11 ਵਜੇ ਤੱਕ ਅੰਮ੍ਰਿਤਸਰ ਦੇ ਵੇਰਕਾ ਵਿਚ 25 ਫੀਸਦੀ ਵੋਟਿੰਗ ਹੋਈ।

 

ਨਿਊਜ ਏਜੰਸੀ ਵਾਰਤਾ ਅਨੁਸਾਰ ਜਲੰਧਰ ਜ਼ਿਲ੍ਹੇ ਦੇ ਕੁਲ 16.15 ਲੱਖ ਵੋਟਰਾਂ ਲਈ 1863 ਬੂਥਾਂ ਉਤੇ 2329 ਪੋਲਿੰਗ ਪਾਰਟੀਆਂ ਦੀ ਤੈਨਾਤੀ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:clash between Congress and Akali workers in Punjab s Bhogpur