ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੋਸਟ-ਗ੍ਰੈਜੂਏਟ ਸਰਕਾਰੀ ਕਾਲਜ 'ਚ ਭਿੜੇ NSUI ਤੇ SOI ਦੇ ਕਾਰਕੁੰਨ

ਝੜਪ

ਚੰਡੀਗੜ੍ਹ ਦੇ ਪੋਸਟ-ਗ੍ਰੈਜੂਏਟ ਸਰਕਾਰੀ ਕਾਲਜ, ਸੈਕਟਰ 46 ਵਿਚ ਕਾਂਗਰਸ ਦੇ ਵਿਦਿਆਰਥੀ ਵਿੰਗ ਐਨ.ਐਸ.ਯੂ.ਆਈ (NSUI) ਅਤੇ ਅਕਾਲੀ ਦਲ ਦੀ ਵਿਦਿਆਰਥੀ ਇਕਾਈ ਐਸ.ਓ.ਆਈ (SOI)  ਦੇ ਕਾਰਕੁੰਨਾਂ ਵਿਚਾਲੇ ਕੱਲ੍ਹ ਦੁਪਹਿਰ ਝੜਪ ਹੋਈ। ਇਸ ਝੜਪ 'ਚ ਕੁੱਲ 7 ਮੁੰਡੇੇ ਜ਼ਖ਼ਮੀ ਹੋ ਗਏ। 


ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਰੀ, ਜਦੋਂ ਕੈਂਟੀਨ ਵਿਚ ਐਨਐਸਯੂਆਈ ਦੇ ਆਗੂ ਨਵੇਂ ਆਏ ਵਿਦਿਆਰਥੀਆਂ ਨੂੰ NSUI ਪਾਰਟੀ ਦੇ ਸਟਿੱਕਰ ਲਗਾਉਣ ਨੂੰ ਕਹਿ ਰਹੇ ਸਨ।  ਉੱਥੇ ਬੈਠੇ ਹੋਏ ਕੁਝ SOI ਮੈਂਬਰਾਂ ਨੇ ਇਸ ਉਤੇ ਇਤਰਾਜ਼ ਜਤਾਈਆ। ਜਿਸ ਕਾਰਨ ਦੋਵਾਂ ਧਿਰਾਂ ਦੇ ਆਗੂਆਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਜੋ ਬਾਅਦ ਵਿਚ ਝੜਪ 'ਚ ਬਦਲ ਗਈ।

 

ਜ਼ਖ਼ਮੀਆਂ ਵਿਚ ਕਾਲਜ ਦੇ ਵਿਦਿਆਰਥੀ ਤੇ ਐੱਨ.ਐੱਸ. ਯੂ.ਆਈ ਮੈਂਬਰ ਦੇਵ ਪ੍ਰਤਾਪ, ਪ੍ਰਦੀਪ, ਅਮਨਦੀਪ ਅਤੇ ਜਸਪ੍ਰੀਤ, ਦੀ ਪਛਾਣ ਹੋਈ ਹੈ। ਬਾਕੀ 3 ਮੁੰਡੇ ਬਾਹਰ ਕਾਲਜ ਦੇ ਨਹੀਂ ਸਨ। ਜ਼ਖ਼ਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ।


ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਦੋ ਮਹੀਨੇ ਦੂਰ ਹਨ। ਵਿਦਿਆਰਥੀ ਸੰਸਥਾਵਾਂ ਯੂਨੀਵਰਸਿਟੀ ਕੈਂਪਸ ਅਤੇ ਪੀ.ਯੂ. ਦੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਲੁਭਾਉਣ ਵਿੱਚ ਲੱਗੀਆਂ ਹੋਇਆ ਹਨ। ਐਨਐਸਯੂਆਈ ਨੇ ਪਿਛਲੇ ਸਾਲ ਵਿਦਿਆਰਥੀ ਚੋਣਾਂ ਜਿੱਤੀਆਂ ਸਨ।


ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਜੇ.ਕੇ ਸਹਿਗਲ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਕੁਝ ਬਾਹਰੀ ਲੋਕਾਂ ਵਿਚਕਾਰ ਝੜਪ ਹੋ ਗਈ ਸੀ ਅਤੇ ਜਿਨ੍ਹਾਂ ਨੇ ਕੈਂਪਸ 'ਚ ਅਰਾਜਕਤਾ ਪੈਦਾ ਕੀਤੀ ਅਤੇ ਸਾਨੂੰ ਪੁਲਿਸ ਬੁਲਾਉਣ ਲਈ ਮਜਬੂਰ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:clash between soi and nsui members at post graduate college sector 46