ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿ਼ਰੋਜ਼ਪੁਰ `ਚ ਦੋ ਗੁੱਟਾਂ ਵਿਚਾਲੇ ਝਗੜਾ, ਦੋ ਮਰੇ

ਫਿ਼ਰੋਜ਼ਪੁਰ `ਚ ਦੋ ਗੁੱਟਾਂ ਵਿਚਾਲੇ ਝਗੜਾ, ਦੋ ਮਰੇ

ਫਿ਼ਰੋਜ਼ਪੁਰ `ਚ ਮੋਗਾ ਸੜਕ `ਤੇ ਸਥਾਨਕ ਚੁੰਗੀ ਨੰਬਰ 7 ਲਾਗੇ ਦੋ ਗੁੱਟਾਂ ਵਿਚਾਲੇ ਹੋਏ ਝਗੜੇ `ਚ ਦੋ ਵਿਅਕਤੀ ਮਾਰੇ ਗਏ। ਪੁਲਿਸ ਨੇ ਅੱਠ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਧੜਿਆਂ ਵਿਚਾਲੇ ਗੋਲੀਆਂ ਵੀ ਚੱਲੀਆਂ। ਇੱਕ ਵਿਅਕਤੀ ਜ਼ਖ਼ਮੀ ਹੈ। ਇਹ ਘਟਨਾ ਸਨਿੱਚਰਵਾਰ ਦੀ ਹੈ।


ਪੁਲਿਸ ਅਨੁਸਾਰ ਝਗੜਾ ਉਦੋਂ ਸ਼ੁਰੂ ਹੋਇਆ, ਜਦੋਂ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਵਿਅਕਤੀ ਜਗਸੀਰ ਸਿੰਘ ਉਰਫ਼ ਜੱਗਾ ਵਾਸੀ ਰੁਕਨਾ ਮੰਗਲਾ `ਤੇ ਫਿ਼ਰੋਜ਼ਪੁਰ ਤੋਂ ਛੇ ਕੁ ਕਿਲੋਮੀਟਰ ਦੂਰ ਜ਼ਮਾਨਤ `ਤੇ ਰਿਹਾਅ ਹੋਏ ਵਿੱਕੀ ਸੈਮੁਏਲ ਨੇ ਹਮਲਾ ਕਰ ਦਿੱਤਾ। ਇਨ੍ਹਾਂ ਦੋਵਾਂ ਦਾ ਪਹਿਲਾਂ ਫਿ਼ਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਵੀ ਝਗੜਾ ਹੋਇਆ ਸੀ। ਇਹ ਦੋਵੇਂ ਪਿਛਲੇ ਮਹੀਨੇ ਤੋਂ ਹੀ ਜੇਲ੍ਹ `ਚ ਸਨ। ਜਗਸੀਰ ਨੂੰ ਨਸਿ਼ਆਂ ਦੇ ਇੱਕ ਮਾਮਲੇ `ਚ 10 ਸਾਲਾਂ ਲਈ ਸਜ਼ਾ ਹੋ ਚੁੱਕੀ ਹੈ ਪਰ ਇਸ ਵੇਲੇ ਉਹ ਪੈਰੋਲ `ਤੇ ਆਇਆ ਹੋਇਆ ਸੀ।


ਇਸ ਝਗੜੇ `ਚ 33 ਸਾਲਾ ਹਰਜਿੰਦਰ ਸਿੰਘ ਤੇ 26 ਸਾਲਾ ਸੋਨੂੰ ਦੀ ਮੌਕੇ `ਤੇ ਹੀ ਮੌਤ ਹੋ ਗਈ; ਜੋ ਵਿੱਕੀ ਦੇ ਧੜੇ ਨਾਲ ਸਨ; ਜਿਨ੍ਹਾਂ ਨੇ ਜਗਸੀਰ ਦੇ ਗੁੱਟ `ਤੇ ਹਮਲਾ ਕੀਤਾ ਸੀ। ਚਮਕੌਰ ਸਿੰਘ (27) ਇਸ ਝਗੜੇ `ਚ ਜ਼ਖ਼ਮੀ ਹੋਇਆ ਹੈ। ਜਗਸੀਰ, ਹੈਪੀ ਤੇ ਰਾਜਬੀਰ ਦਾ ਸੱਟ-ਫੇਟ ਲੱਗਣ ਤੋਂ ਬਚਾਅ ਰਿਹਾ।


ਫਿ਼ਰੋਜ਼ਪੁਰ ਦੇ ਐੱਸਪੀ (ਜਾਂਚ) ਬਲਜੀਤ ਸਿੰਘ ਨੇ ਦੱਸਿਆ ਕਿ ਵਿੱਕੀ ਤੇ ਵਿਲਸਨ ਸਮੇਤ ਅੱਠ ਜਣਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਬਾਅਦ `ਚ ਵਿੱਕੀ ਦੀ ਇੱਕ ਵਿਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਈ, ਜਿਸ ਵਿੱਚ ਉਹ ਇਸ ਘਟਨਾ ਦੀ ਜਿ਼ੰਮੇਵਾਰੀ ਲੈਂਦਾ ਹੈ ਤੇ ਜਗਸੀਰ ਨੂੰ ਹਾਲੇ ਹੋਰ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਦਿੰਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Clash between two groups kills 2 in Ferozepur