ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ 10ਵੀਂ ਦੇ ਵਿਦਿਆਰਥੀ ਪੰਜਾਬੀ ਨੂੰ ਛੱਡ ਕੇ ਬਾਕੀ ਵਿਸਿ਼ਆਂ `ਚ ਫਾਡੀ

ਪੰਜਾਬ `ਚ 10ਵੀਂ ਦੇ ਵਿਦਿਆਰਥੀ ਪੰਜਾਬੀ ਨੂੰ ਛੱਡ ਕੇ ਬਾਕੀ ਵਿਸਿ਼ਆਂ `ਚ ਫਾਡੀ

ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਪੰਜਾਬ `ਚ ਅਧਿਆਪਕਾਂ ਦੇ ਤਬਾਦਲਿਆਂ ਦੀ ਨੀਤੀ ਉਲੀਕ ਰਹੀ ਹੈ ਤੇ ਉੱਧਰ ਇੱਕ ਰਾਸ਼ਟਰੀ ਮੁਲਾਂਕਣ `ਚ ਜਦੋਂ ਸੂਬੇ ਦੇ 10ਵੀਂ ਜਮਾਤ ਦੇ ਵਿਦਿਆਰਥੀ ਦੀ ਸਮਰੱਥਾ ਪਰਖੀ ਗਈ, ਤਾਂ ਉਹ ਪੰਜਾਬੀ ਨੂੰ ਛੱਡ ਕੇ ਬਾਕੀ ਸਾਰੇ ਵਿਸਿ਼ਆਂ `ਚੋਂ ਫਾਡੀ ਨਿੱਕਲੇ।


ਜਿ਼ਆਦਾਤਰ ਸਰਕਾਰੀ, ਸਰਕਾਰੀ-ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਮਾਂ-ਬੋਲੀ ਪੰਜਾਬੀ ਨੂੰ ਛੱਡ ਕੇ ਕਿਸੇ ਵੀ ਪੰਜ ਵਿਸਿ਼ਆਂ `ਚ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਨਹੀਂ ਕੀਤਾ।


ਪੰਜਾਬ ਦੇ ਵਿਦਿਆਰਥੀਆਂ ਨੂੰ ਪੰਜ ਵਿਸਿ਼ਆਂ `ਚ ਔਸਤਨ ਸਿਰਫ਼ 39 ਅੰਕ ਹੀ ਮਿਲ ਸਕੇ। ਇਹ ਪਰਖ ਗਣਿਤ (ਹਿਸਾਬ/ਮੈਥ.), ਵਿਗਿਆਨ (ਸਾਇੰਸ), ਸਮਾਜਕ ਵਿਗਿਆਨ, ਅੰਗਰੇਜ਼ੀ ਤੇ ਆਧੁਨਿਕ ਭਾਰਤੀ ਭਾਸ਼ਾ (ਪੰਜਾਬੀ) ਜਿਹੇ ਵਿਸਿ਼ਆਂ `ਚ ਕਰਵਾਈ ਗਈ। ਪੰਜਾਬ ਦੇ ਵਿਦਿਆਰਥੀਆਂ ਦਾ ਗਣਿਤ ਵਿਸ਼ੇ `ਚ ਸਭ ਤੋਂ ਵੱਧ ਮਾੜਾ ਹਾਲ ਹੈ ਕਿਉਂਕਿ 70% ਵਿਦਿਆਰਥੀ ਦੋ-ਤਿਹਾਈ ਪ੍ਰਸ਼ਨਾਂ ਦਾ ਜਵਾਬ ਸਹੀ ਨਹੀਂ ਦੇ ਸਕੇ। ਇਸੇ ਲਈ ਪੰਜਾਬ ਨੂੰ ਸਿਖ਼ਰਲਾ ਕੋਈ ਵੀ ਸਥਾਨ ਨਾ ਮਿਲ ਸਕਿਆ। ਸਾਰੇ ਸੁਬਿਆਂ `ਚੋਂ ਦਿੱਲੀ, ਆਂਧਰਾ ਪ੍ਰਦੇਸ਼ ਤੇ ਗੋਆ ਦੇ ਵਿਦਿਆਰਥੀ ਸਭ ਤੋਂ ਵਧੀਆ ਰਹੇ। ਉਂਝ ਪੰਜਾਬ ਨੇ ਉੱਤਰੀ ਖੇਤਰ ਦੇ ਕੁਝ ਸੂਬਿਆਂ ਤੋਂ ਬਿਹਤਰ ਕਾਰਗੁਜ਼ਾਰੀ ਵਿਖਾਈ।


ਹੁਣ ਤੱਕ ਦੇ ਸਭ ਤੋਂ ਵੱਡੇ ਸਰਵੇਖਣ ਵਿੱਚ 1,753 ਸਕੂਲਾਂ ਦੇ 10ਵੀਂ ਜਮਾਤ ਦੇ 53,000 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 39% ਪ੍ਰਾਈਵੇਟ ਸਕੂਲਾਂ ਨਾਲ ਸਬੰਧਤ ਸਨ।


ਵਿਗਿਆਨ ਤੇ ਅੰਗਰੇਜ਼ੀ ਭਾਸ਼ਾ ਵਿੱਚ 60 ਫ਼ੀ ਸਦੀ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਵਿਖਾਈ। ਔਸਤਨ ਅੰਕਾਂ ਵਿੱਚੋਂ ਗੁਰਦਾਸਪੁਰ, ਫ਼ਾਜਿ਼ਲਕਾ ਤੇ ਬਠਿੰਡਾ ਜਿ਼ਲ੍ਹਿਆਂ ਦੀ ਕਾਰਗੁਜ਼ਾਰੀ ਵਧੀਆ ਰਹੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:class 10 students in punjab poor in all subjects except punjabi