ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10 ਜੂਨ ਤੋਂ ਪਹਿਲਾਂ ਮੁਕੰਮਲ ਹੋਵੇਗੀ ਰਜਬਾਹਿਆਂ/ਮਾਈਨਰਾਂ ਦੀ ਸਫ਼ਾਈ: ਸਰਕਾਰੀਆ

ਜਲ ਸਰੋਤ ਵਿਭਾਗ ਨੇ ਲੌਕਡਾਊਨ ਦੌਰਾਨ ਕਪਾਹ ਪੱਟੀ 'ਚ ਰਜਬਾਹਿਆਂ/ਮਾਈਨਰਾਂ ਦੀ ਸਫ਼ਾਈ ਦਾ ਕੰਮ ਨਿਬੇੜਿਆ


ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਹਿਰੀ ਪਾਣੀ ਲਈ ਕੋਈ ਮੁਸ਼ਕਲ ਨਾ ਆਵੇ ਇਸ ਵਾਸਤੇ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਝੋਨਾ ਪੱਟੀ ਵਿੱਚ ਰਜਬਾਹਿਆਂ/ਮਾਈਨਰਾਂ ਦੀ ਸਫ਼ਾਈ ਦਾ ਕੰਮ 10 ਜੂਨ, 2020 ਤੋਂ ਪਹਿਲਾਂ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਹੈ।

 


ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਵਿਭਾਗ ਟੇਲਾਂ ’ਤੇ ਪੈਂਦੇ ਖੇਤਾਂ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੀਤੇ ਦੇਸ਼-ਵਿਆਪੀ ਲੌਕਡਾਊਨ ਦੌਰਾਨ ਵੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਰਜਬਾਹਿਆਂ ਅਤੇ ਮਾਈਨਰਾਂ ਦੀ ਸਫ਼ਾਈ ਦੇ ਕਾਰਜ ਵਿੱਚ ਜੁਟੇ ਰਹੇ ਹਨ। 

 

ਜ਼ਿਕਰਯੋਗ ਹੈ ਕਿ ਰਜਬਾਹਿਆਂ ਦੀ ਸਫ਼ਾਈ ਦੇ ਕੰਮ ਦੌਰਾਨ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

 

ਜਲ ਸਰੋਤ ਮੰਤਰੀ ਨੇ ਦੱਸਿਆ ਕਿ ਨਹਿਰੀ ਪ੍ਰਸ਼ਾਸਨ ਵੱਲੋਂ ਪੰਜਾਬ ਦੀ ਕਪਾਹ ਪੱਟੀ ਵਿੱਚ ਰਜਬਾਹਿਆਂ/ਮਾਈਨਰਾਂ ਦੀ ਅੰਦਰੂਨੀ ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਪਾਹ ਪੱਟੀ ਵਿਚ 1396.55 ਕਿਲੋਮੀਟਰ ਲੰਮੇ ਰਜਬਾਹਿਆਂ/ਮਾਈਨਰਾਂ ਦੀ ਸਫ਼ਾਈ ਦਾ ਕੰਮ 339.19 ਲੱਖ ਰੁਪਏ ਖਰਚ ਕੇ ਮਗਨਰੇਗਾ/ਏਜੰਸੀਆਂ ਰਾਹੀਂ ਨੇਪਰੇ ਚਾੜ੍ਹਿਆ ਗਿਆ ਹੈ।

 
ਤਫਸੀਲ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਰਜਬਾਹਿਆਂ/ਮਾਈਨਰਾਂ ਦੇ ਤਕਰੀਬਨ 504.6  ਕਿਲੋਮੀਟਰ ਹਿੱਸੇ ਦੀ ਸਫ਼ਾਈ ’ਤੇ ਲਗਭਗ 123.19 ਲੱਖ ਰੁਪਏ ਖ਼ਰਚੇ ਗਏ ਹਨ। ਇਸੇ ਤਰ੍ਹਾਂ ਫ਼ਰੀਦਕੋਟ ਜ਼ਿਲ੍ਹੇ ਵਿੱਚ ਤਕਰੀਬਨ 23.81 ਕਿਲੋਮੀਟਰ ਹਿੱਸੇ ਦੀ ਸਫ਼ਾਈ ’ਤੇ ਲਗਭਗ 8.57 ਲੱਖ ਰੁਪਏ, ਬਠਿੰਡਾ ਜ਼ਿਲ੍ਹੇ ਵਿੱਚ ਤਕਰੀਬਨ 536.69 ਕਿਲੋਮੀਟਰ ਹਿੱਸੇ ਦੀ ਸਫ਼ਾਈ ’ਤੇ ਲਗਭਗ 115.96 ਲੱਖ ਰੁਪਏ, ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਤਕਰੀਬਨ 207.55 ਕਿਲੋਮੀਟਰ ਹਿੱਸੇ ਦੀ ਸਫ਼ਾਈ ’ਤੇ ਲਗਭਗ 59.89 ਲੱਖ ਰੁਪਏ ਅਤੇ ਮਾਨਸਾ ਜ਼ਿਲ੍ਹੇ੍ ਵਿੱਚ ਰਜਬਾਹਿਆਂ/ਮਾਈਨਰਾਂ ਦੇ ਤਕਰੀਬਨ 123.9 ਕਿਲੋਮੀਟਰ ਹਿੱਸੇ ਦੀ ਸਫ਼ਾਈ ’ਤੇ ਲਗਭਗ 31.58 ਲੱਖ ਰੁਪਏ ਖ਼ਰਚੇ ਗਏ ਹਨ।
-----------

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CLEANING OF DISTRIBUTARIES/MINORS TO BE COMPLETED BEFORE JUNE 10: SARKARIA