ਦੇਰੀ ਨਾਲ ਮਿਲਣ ਵਾਲੀ ਤਨਖ਼ਾਹ ਕਾਰਨ ਰੁੱਸੇ ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਦੇ ਠੇਕਾ ਸਫਾਈ ਕਾਮੇ ਚੰਡੀਗੜ੍ਹ ਦੇ ਸੈਕਟਰ 32 ਵਿਖੇ ਧਰਨੇ ਤੇ ਬੈਠ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੀ ਤਨਖ਼ਾਹ ਪਿਛਲੇ 8 ਮਹੀਨਿਆਂ ਤੋਂ ਮਿਥੇ ਸਮੇਂ ਤੋਂ ਕਾਫੀ ਲੇਟ ਮਿਲ ਰਹੀ ਹੈ ਜਿਸ ਕਾਰਨ ਉਨ੍ਹਾਂ ਦਾ ਘਰ ਚਲਾਉਣਾ ਬੇਹੱਦ ਮੁ਼ਸ਼ਕਲ ਹੋ ਗਿਆ ਹੈ।
ਸਫਾਈ ਕਾਮਿਆਂ ਨੇ ਕਿਹਾ ਕਿ ਅਸੀਂ ਸਾਰਾ ਦਿਨ ਹਰੇਕ ਹਾਲਾਤ ਚ ਕੰਮ ਕਰਦੇ ਹਾਂ, ਧੁੱਪ, ਮੀਂਹ, ਗਰਮੀ, ਸਰਦੀ ਸਮਾਜ ਚ ਸਾਫ-ਸਫਾਈ ਦੀ ਦੇਖਭਾਲ ਸਬੰਧੀ ਅਸੀਂ ਆਪਣੀ ਜ਼ਿੰਮੇਦਾਰੀ ਦੀ ਬਖੂਬੀ ਪਾਲਣਾ ਕਰਦੇ ਹਾਂ ਪਰ ਸਾਡੇ ਪ੍ਰਤੀ ਇਸ ਤਰ੍ਹਾਂ ਦਾ ਨਾਖੁਸ਼ ਰਵੱਈਆ ਅਪਣਾਏ ਜਾਣ ਕਾਰਨ ਅਸੀਂ ਬੇਹੱਦ ਨਿਰਾਸ਼ ਹਾਂ। ਜਿਸ ਤੋਂ ਦੁਖੀ ਹੋ ਕੇ ਸਾਨੂੰ ਅੱਜ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ।
ਸਫਾਈ ਕਾਮਿਆਂ ਨੇ ਮੰਗ ਕਰਦਿਆਂ ਕਿਹਾ ਕਿ ਸਾਨੂੰ ਸਫਾਈ ਕਾਮਿਆਂ ਦੀ ਮਿਲਣ ਵਾਲੀ ਤਨਖ਼ਾਹ ਸਮੇਂ ਸਿਰ ਮੁਹੱਈਆਂ ਕਰਵਾਈ ਜਾਵੇ ਤਾਂ ਕਿ ਅਸੀਂ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਢਿੱਡ ਸਮੇਂ ਸਿਰ ਭਰ ਸਕਣ। ਸਾਡਾ ਘਰ ਚਲਾਉਣਾ ਬੇਹੱਦ ਔਖਾ ਹੋ ਗਿਆ ਹੈ।
.