ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਲਰਕ ਮੈਰਿਟ ਉਮੀਦਵਾਰਾਂ ਦਾ ਪੰਜਾਬ ਅਧੀਨ ਸੇਵਾਵਾਂ ਬੋਰਡ ਖਿਲਾਫ਼ ਰੋਸ ਮੁਜ਼ਾਹਰਾ

–––ਪੱਕੇ ਧਰਨੇ ਦਾ ਐਲਾਨ, ਪ੍ਰਕਿਰਿਆ ਪੂਰੀ ਪਰ ਬੋਰਡ ਨਹੀਂ ਜਾਰੀ ਕਰ ਰਿਹਾ ਨਿਯੁਕਤੀ ਪੱਤਰ

 

ਪੰਜਾਬ ਦੇ ਵੱਖ–ਵੱਖ ਜ਼ਿਲ੍ਹਿਆਂ ਚੋਂ ਆਏ ਨੌਜਵਾਨ ਮੁੰਡੇ ਕੁੜੀਆਂ ਨੌਜਵਾਨ ਕਲਰਕ ਮੈਰਿਟ ਉਮੀਦਵਾਰਾਂ ਨੇ ਅੱਜ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਦਫ਼ਤਰ ਅੱਗੇ ਸੂਬਾ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ਬੋਰਡ ਦਾ ਦਰਵਾਜ਼ ਬੰਦ ਕਰ ਦਿੱਤਾ। ਮੁਜ਼ਾਹਰਾ ਕਰਨ ਦੇ ਬਾਵਜੂਦ ਬੋਰਡ ਵਲੋਂ ਕੋਈ ਭਰੋਸਾ ਨਾ ਮਿਲਣ ਤੇ ਖਫਾ ਹੋਏ ਉਮੀਦਵਾਰਾਂ ਨੇ ਅੱਜ ਪੱਕੇ ਅਤੇ ਵੱਡੇ ਧਰਨੇ ਦਾ ਐਲਾਨ ਕਰ ਦਿੱਤਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨਾਲ ਗੱਲਬਾਤ ਕਰਦਿਆਂ ਧਰਨਾਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1883 ਕਲਰਕਾਂ ਦਾ ਇਸ਼ਤਿਹਾਰ ਸਾਲ 2016 ਵਿੱਚ ਜਾਰੀ ਕੀਤਾ ਗਿਆ ਸੀ ਜਿਸਦੀ ਕਰੀਬ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਪ੍ਰੰਤੂ ਬੋਰਡ ਫਾਈਨਲ ਨਤੀਜਾ ਐਲਾਨਣ ਟਾਲਮਟੋਲ ਕਰ ਰਿਹਾ ਹੈ।

 

 

ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਬੋਰਡ ਦੇ ਸਕੱਤਰ ਤੇ ਹੋਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਤਾਇਨਾਤੀ ਚੋਣਾਂ ਤੋਂ ਪਹਿਲਾਂਪਹਿਲਾਂ ਕਰ ਦਿੱਤੀ ਜਾਵੇਗੀ ਪਰੰਤੂ ਹੁਣ ਬੋਰਡ ਟਾਲਮ ਟੋਲ ਦੀ ਨੀਤੀ ਅਪਣਾ ਰਿਹਾ ਹੈ ਜਿਸ ਨੂੰ ਬੇਰੁਜ਼ਗਾਰਾਂ ਵੱਲੋਂ ਬਰਦਾਸ਼ਤ ਕਰਨਾ ਮੁਸ਼ਕਿਲ ਹੈ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਧਰਨਾਕਾਰੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੋਰਡ ਵੱਲੋਂ 15 ਤਰੀਕ ਤੱਕ ਫਾਈਨਲ ਨਤੀਜੇ ਸਣੇ ਵਿਭਾਗ ਵੰਡ ਸੂਚੀ ਵੈਬਸਾਈਟ ਤੇ ਅਪਲੋਡ ਨਾ ਕੀਤੀ ਗਈ ਤਾਂ ਅੰਦੋਲਨ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ।

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

 

/

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Clerk Merit Candidates Protest Against State Service Board Punjab