ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਅਧਿਆਪਕਾਂ ਦੀ ਥਾਂ ਹੁਣ ਕਲਰਕ ਜਾਂ ਨਾਨ ਟੀਚਿੰਗ ਸਟਾਫ਼ ਕਰਨਗੇ ਡਾਕ-ਕੰਮ

ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਆਲਮੀ ਪੱਧਰ ਦੇ ਹਾਣ ਦਾ ਬਣਾਉਣ ਦਾ ਅਹਿਦ ਦੁਹਰਾਉਂਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਹਦਾਇਤ ਕੀਤੀ ਹੈ ਕਿ ਅਧਿਆਪਕਾਂ ਤੋਂ ਡਾਕ ਦਾ ਕੰਮ ਨਾ ਕਰਵਾਇਆ ਜਾਵੇ, ਸਗੋਂ ਇਹ ਕੰਮ ਕਲਰਕਾਂ ਜਾਂ ਨਾਨ ਟੀਚਿੰਗ ਸਟਾਫ਼ ਤੋਂ ਲਿਆ ਜਾਵੇ।

 

ਇਥੇ ਜਾਰੀ ਬਿਆਨ ਵਿੱਚ ਸ੍ਰੀ ਸਿੰਗਲਾ ਨੇ ਦੱਸਿਆ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਸਕੂਲਾਂ ਵਿੱਚ ਕਲਰਕ ਹੋਣ ਦੇ ਬਾਵਜੂਦ ਡਾਕ ਦਾ ਕੰਮ ਕੰਪਿਊਟਰ ਅਧਿਆਪਕਾਂ ਜਾਂ ਦੂਜੇ ਅਧਿਆਪਕਾਂ ਤੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪਹਿਲਾਂ ਵੀ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਡਾਕ ਦਾ ਸਾਰਾ ਕੰਮ ਸਕੂਲਾਂ ਵਿੱਚ ਤੈਨਾਤ ਕਲਰਕਾਂ ਤੋਂ ਹੀ ਲਿਆ ਜਾਵੇ। ਜੇ ਕਿਸੇ ਸਕੂਲ ਵਿੱਚ ਕਲਰਕ ਨਹੀਂ ਹੈ ਤਾਂ ਇਹ ਕੰਮ ਨਾਨ-ਟੀਚਿੰਗ ਸਟਾਫ਼ ਤੋਂ ਕਰਵਾਇਆ ਜਾ ਸਕਦਾ ਹੈ ਪਰ ਅਧਿਆਪਕਾਂ ਨੂੰ ਡਾਕ ਦਾ ਕੰਮ ਕਿਸੇ ਵੀ ਸੂਰਤ ਵਿੱਚ ਨਾ ਦਿੱਤਾ ਜਾਵੇ।

 

ਸ੍ਰੀ ਸਿੰਗਲਾ ਨੇ ਸਕੂਲ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਡਾਕ ਦਾ ਕੰਮ ਨਾਨ-ਟੀਚਿੰਗ ਸਟਾਫ਼ ਤੋਂ ਲੈਣ ਲਈ ਸਕੂਲ ਪੱਧਰ 'ਤੇ ਪ੍ਰਬੰਧ ਕੀਤਾ ਜਾਵੇ। ਅਧਿਆਪਕਾਂ ਨੂੰ ਸਿਰਫ਼ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਅਤੇ ਮਿਸ਼ਨ ਸਤ-ਪ੍ਰਤੀਸ਼ਤ ਲਈ ਪ੍ਰੇਰਿਆ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Clerk or non-teaching staff replace to teachers for postal work in Punjab