ਹਰਿਆਣਾ ਵਿਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਖੇਤਰ ਵਿਚ ਸਥਿਤ ਫੈਕਟਰੀਆਂ ਵਿੱਚ ਕੰਮ ਕਰਦੇ ਹਰਿਆਣਾ ਦੇ ਕਿਰਤੀਆਂ ਨੂੰ 21 ਅਕਤੂਬਰ 2019 ਨੂੰ ਵੋਟ ਪਾਉਣ ਲਈ ਇਕ ਪੇਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਛੁੱਟੀ ਪੰਜਾਬ ਸੂਬੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਲਈ ਹੈ। ਇਹ ਛੁੱਟੀ 20 ਅਕਤੂਬਰ, 2019 ਅਤੇ 26 ਅਕਤੂਬਰ, 2019 ਦੇ ਵਿਚਕਾਰ ਆਉਣ ਵਾਲੀ ਹਫ਼ਤਾਵਾਰੀ ਛੁੱਟੀ ਦੇ ਬਦਲ ਵਿੱਚ ਨਹੀਂ ਹੋਵੇਗੀ।