ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਸੁਖਬੀਰ ਨੂੰ ਲਿਖਿਆ- ਬਕਵਾਸ ਕਰਨਾ ਬੰਦ ਕਰੋ

ਕੈਪਟਨ ਤੇ ਸੁਖਬੀਰ

ਟਵਿੱਟਰ 'ਤੇ ਅਕਾਲੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਬਹਿਸਬਾਜ਼ੀ ਹੁੰਦੀ ਨਜ਼ਰ ਆਈ।

 

ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ 'ਤੇ ਲਿਖਿਆ ਕਿ ਅਮਰਿੰਦਰ ਦਿੱਲੀ ਵੱਲ ਕੂਚ ਕਰਕੇ ਤੇ ਪ੍ਰਧਾਨਮੰਤਰੀ ਕੋਲ ਮੁੱਦੇ ਚੱਕ ਕੇ ਪੰਜਾਬੀਆਂ ਨੂੰ ਧੋਖਾ  ਨਹੀਂ ਦੇ ਸਕਦਾ। ਇਸ ਸੰਦੇਸ਼ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਟਵੀਟਰ ਤੋਂ ਸੁਖਬੀਰ ਨੂੰ ਕਿਹਾ ਕਿ ਉਹ ਬਕਵਾਸ ਕਰਨਾ ਬੰਦ ਕਰੇ। ਸੁਖਬੀਰ ਨੇ ਇਹ ਵੀ ਲਿਖਿਆ ਸੀ ਕਿ ਅਮਰਿੰਦਰ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਦਿੱਲੀ ਜਾ ਰਹੇ ਸਨ।

 

 

 

ਮੁੱਖ ਮੰਤਰੀ ਨੇ ਲਿਖਿਆ ਕਿ ਉਹ ਪਰਾਲੀ ਦੇ ਮਸਲੇ ਕਰਕੇ ਪੰਜਾਬ ਦੇ ਕਿਸਾਨਾਂ ਲਈ 100 ਰੁਪਏ ਕੁਇੰਟਲ ਬੋਨਸ ਦੀ ਮੰਗ ਕਰ ਰਹੇ ਹਨ। "ਸਪੱਸ਼ਟ ਹੈ ਕਿ ਤੁਸੀਂ ਇਹ ਨਹੀਂ ਚਾਹੁੰਦੇ. ਪਰ ਇਸ ਨਾਲ ਤੁਸੀਂ ਮੈਨੂੰ ਕਿਸਾਨਾਂ (ਪੰਜਾਬ ਦੇ) ਲਈ ਕੁਝ ਚੰਗਾ ਕਰਨ ਤੋਂ ਨਹੀਂ ਰੋਕ ਸਕਦੇ। "

 

 ਪੰਜਾਬ ਦੇ ਮੁੱਖ ਮੰਤਰੀ ਨੇ ਇਕ ਹੋਰ ਸੰਦੇਸ਼ ਵਿਚ ਕਿਹਾ, "ਤੁਸੀਂ ਆਪਣੇ ਸਰਕਾਰ ਵੱਲੋਂ ਪਿੱਛੇ ਛੱਡ ਕੇ ਗਏ 3100 ਕਰੋੜ ਰੁਪਏ ਦੇ ਸੀਸੀਐਲ ਪਾੜੇ ਦੇ ਬਾਰੇ ਗੱਲ ਕਰ ਰਹੇ ਹੋ ਤਾਂ ਇਹ ਤੁਹਾਡੀ ਸਰਕਾਰ ਦੀ ਅਸਫਲਤਾਵਾਂ ਕਰਕੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cm Amarinder rebukes akali supremo Sukhbir badal on twitter