ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ITC ਚੇਅਰਮੈਨ ਤੇ ਕਾਰੋਬਾਰੀ YC ਦਵੇਸ਼ਵਰ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ

ਮੁਲਕ ਦੇ ਨਾਮੀ ਕਾਰੋਬਾਰੀ ਅਤੇ ਆਈ.ਟੀ.ਸੀ. ਦੇ ਚੇਅਰਮੈਨ ਵਾਈ.ਸੀ. ਦਵੇਸ਼ਵਰ ਨੇ ਸ਼ਨਿਚਰਵਾਰ ਨੂੰ ਆਖਰੀ ਸਾਹ ਲਏ। ਉਨ੍ਹਾਂ ਦੇ ਇਸ ਅਕਾਲ ਚਲਾਣੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

 

ਦਵੇਸ਼ਵਰ ਨੂੰ ਵਿਸ਼ਵ ਪ੍ਰਸਿੱਧ ਪੰਜਾਬੀ ਉੱਦਮੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਈ.ਟੀ.ਸੀ. ਨੂੰ ਦੁਨੀਆਂ ਦੀ ਨਾਮੀਂ ਕੰਪਨੀ ਵਜੋਂ ਪਹਿਚਾਣ ਦਿਵਾਈ ਅਤੇ ਖਪਤਕਾਰ ਵਸਤਾਂ ਦੇ ਕਾਰੋਬਾਰ, ਹੋਟਲ, ਕਾਗਜ਼ ਤੇ ਪੈਕਿੰਗ ਅਤੇ ਖੇਤੀ-ਵਪਾਰ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਗੱਡੇ

 

ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਦਵੇਸ਼ਵਰ ਵੱਲੋਂ ਕਪੂਰਥਲਾ ਵਿੱਚ 1500 ਕਰੋੜ ਦੀ ਲਾਗਤ ਨਾਲ ਇੰਟੇਗ੍ਰੇਟਿਡ ਫੂਡ ਪਾਰਕ ਸਥਾਪਤ ਕਰਨ ਦੇ ਕੀਤੇ ਨਿੱਜੀ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਜਿਸ ਨਾਲ ਸੂਬੇ ਦੇ ਖੇਤੀ-ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ

 

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਦਵੇਸ਼ਵਰ ਦੇ ਤੁਰ ਜਾਣ ਨਾਲ ਮੁਲਕ ਇਕ ਅਗਾਂਹਵਧੂ ਉੱਦਮੀ ਅਤੇ ਮਿਸਾਲੀ ਵਪਾਰਕ ਸ਼ਖਸੀਅਤ ਤੋਂ ਵਾਂਝਾ ਹੋ ਗਿਆ ਉਨ੍ਹਾਂ ਦੇ ਜਾਣ ਨਾਲ ਵਪਾਰ ਜਗਤ ' ਖਲਾਅ ਪੈਦਾ ਹੋ ਗਿਆ ਜਿਸ ਨੂੰ ਭਰਨਾ ਬਹੁਤ ਮੁਸ਼ਕਲ ਹੈਦੁਖੀ ਪਰਿਵਾਰ ਅਤੇ ਸਾਕ-ਸਨੇਹੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM AMRINDER SINGH MOURNS PASSING AWAY OF BUSINESS TYCOON YC DEVESHWAR CHAIRMAN OF ITC