ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ ਤੇ ਸਪੀਕਰ ਕੇਪੀ ਵੱਲੋਂ ਦੁਸਹਿਰੇ ਦੀਆਂ ਵਧਾਈਆਂ

ਮੁੱਖ ਮੰਤਰੀ ਤੇ ਸਪੀਕਰ ਕੇਪੀ ਵੱਲੋਂ ਦੁਸਹਿਰੇ ਦੀਆਂ ਵਧਾਈਆਂ

ਦੇਸ਼ ਭਰ `ਚ ਸ਼ੁੱਕਰਵਾਰ ਮਨਾਏ ਜਾ ਰਹੇ ਦੁਸਹਿਰੇ ਅਤੇ ਦੁਰਗਾ ਪੂਜਾ ਦੇ ਤਿਉਹਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਲੋਕਾਂ ਨੂੰ ਦੁ਼ਸਹਿਰੇ ਦੀਆਂ ਵਧਾਈਆਂ ਦਿੱਤੀਆਂ। 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰਾ ਅਤੇ ਦੁਰਗਾ ਪੂਜਾ ਤਿਉਹਾਰਾਂ ਦੇ ਸੰਦੇਸ਼ ਦੀ ਭਾਵਨਾ ਦੇ ਅਨੁਸਾਰ ਭਾਰਤੀ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਾਰੀਆਂ ਬੁਰਾਈਆਂ ਦੇ ਵਿਰੁੱਧ ਲੋਕਾਂ ਨੂੰ ਇੱਕਜੁੱਟ ਹੋ ਕੇ ਆਪਣੀ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ। 

 
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਦੇਸ਼ `ਚ ਕਿਹਾ ਕਿ ਵਰਤਮਾਨ ਸਮੇਂ ਦੇਸ਼ ਵੱਖ-ਵੱਖ ਚੁਣੌਤੀਆਂ ਦੇ ਚੌਰਾਹੇ ’ਤੇ ਖੜ੍ਹਾ ਹੈ। ਇਨ੍ਹਾਂ ਸਥਿਤੀਆਂ `ਚ ਸਭਨਾ ਲੋਕਾਂ ਨੂੰ ਇਨ੍ਹਾਂ ਮਹੱਤਵਪੂਰਨ ਧਾਰਮਿਕ ਉਤਸਵਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਜੋ ਇੱਕਜੁੱਟ ਹੋ ਕੇ ਇਨ੍ਹਾਂ ਸੱਮਸਿਆਂਵਾਂ ਵਿਰੁੱਧ ਲੜਾਈ ਕੀਤੀ ਜਾ ਸਕੇ। 


ਮੀ ਟੂ ਮੁਹਿੰਮ ਦੇ ਹਵਾਲੇ `ਚ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੇਵੀ ਦੁਰਗਾ ਦੀ ਧਰਤੀ ’ਤੇ ਪ੍ਰਵਾਨਯੋਗ ਨਹੀਂ ਹਨ ਜੋ ਕਿ ਭਾਰਤੀ ਔਰਤਾਂ ਅਤੇ ਮਹਿਲਾਤਵ ਦੀ ਸ਼ਕਤੀ ਦਾ ਪ੍ਰਤੀਕ ਹੈ।

 

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਇਹ ਦੋ ਤਿਉਹਾਰ ਬਦੀ ਉਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਹਨ ਅਤੇ ਸਾਨੂੰ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਯਾਦ ਦਿਵਾਉਂਦੇ ਹਨ।


ਉਨ੍ਹਾਂ ਦੇਸ਼ ਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਨੂੰ ਜਾਤ, ਧਰਮ, ਰੰਗ ਅਤੇ ਨਸਲ ਤੋਂ ਉਪਰ ਉੱਠ ਕੇ ਆਪਸ `ਚ ਰਲ-ਮਿਲ ਕੇ ਮਨਾਉਣ ਦੀ ਅਪੀਲ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM and Speaker Rana KP Singh greets people on Dussehra