ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਬਿਜਲੀ ਦਰਾਂ ’ਚ ਕੀਤੇ ਵਾਧੇ ਬਾਰੇ ਬੋਲੇ CM ਕੈਪਟਨ ਅਮਰਿੰਦਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਅਕਾਲੀ ਦਲ ਵੱਲੋਂ ਸੂਬੇ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਉਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਧਮਕੀ ਉਤੇ ਘੇਰਦਿਆਂ ਅਜਿਹੇ ਸ਼ਰਮਨਾਕ ਸਿਆਸੀ ਸਟੰਟ ਤੋਂ ਬਾਜ ਆਉਣ ਦੀ ਨਸੀਹਤ ਦਿੱਤੀ ਹੈ

 

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਵੱਲੋਂ ਬਿਜਲੀ ਦਰਾਂ ਵਿੱਚ ਵਾਧੇ ਉਤੇ ਕੀਤੀ ਜਾ ਰਹੀ ਸਿਆਸਤ ਉਤੇ ਵੀ ਘੇਰਦਿਆਂ ਕਿਹਾ, ‘‘ਤੁਸੀਂ ਸਾਡੇ ਬਾਰੇ ਬੋਲਣ ਤੋਂ ਪਹਿਲਾਂ ਆਪਣਾ ਰਿਕਾਰਡ ਕਿਉ ਨਹੀਂ ਦੇਖਦੇ’’ ਉਨਾਂ ਅਕਾਲੀ ਆਗੂਆਂ ਨੂੰ ਦੱਸਿਆ ਕਿ 2007 ਤੋਂ 2017 ਤੱਕ ਅਕਾਲੀ ਰਾਜ ਦੌਰਾਨ ਬਿਜਲੀ ਦਰਾਂ ਵਿੱਚ ਵਾਧਾ ਮੌਜੂਦਾ ਸਰਕਾਰ ਵੇਲੇ ਹੋਏ ਵਾਧਿਆਂ ਨਾਲੋਂ ਵੱਧ ਸੀ

 

ਉਨਾਂ ਅੰਕੜੇ ਦਿਖਾਉਦਿਆਂ ਅੱਗੇ ਦੱਸਿਆ ਕਿ ਅਕਾਲੀ-ਭਾਜਪਾ ਰਾਜ ਦੌਰਾਨ 2006-07 ਵਿੱਚ 2001-02 ਮੁਕਾਬਲੇ 22.51 ਫੀਸਦੀ ਵਾਧਾ ਹੋਇਆ, 2011-12 ਵਿੱਚ 2006-07 ਮੁਕਾਬਲੇ 42.13 ਫੀਸਦੀ, 2016-17 ਵਿੱਚ 2011-12 ਮੁਕਾਬਲੇ 24.77 ਫੀਸਦੀ ਵਾਧਾ ਹੋਇਆ ਇਸੇ ਦੇ ਮੁਕਾਬਲੇ ਮੌਜੂਦਾ ਸਰਕਾਰ ਵਿੱਚ 2019-20 ਵਿੱਚ 2016-17 ਮੁਕਾਬਲੇ ਮਹਿਜ਼ 13.69 ਫੀਸਦੀ ਵਾਧਾ ਹੋਇਆ ਸੀ


ਉਨਾਂ ਅੱਗੇ ਕਿਹਾ ਕਿ ਅਕਾਲੀਆਂ ਨੇ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਲਈ 2015-16 ਵਿੱਚ ਬਿਜਲੀ ਦਰਾਂ ਅਤੇ ਐਫ.ਸੀ.. (ਫਿਊਲ ਕੌਸਟ ਐਡਜਸਟਮੈਂਟ) ਸਰਚਾਰਜ ਨਹੀਂ ਵਧਾਇਆ ਜਦੋਂ ਕਿ 2016-17 ਵਿੱਚ ਇਸ ਨੂੰ -0.65 ਘਟਾ ਦਿੱਤਾ ਗਿਆ ਜਿਸ ਦੇ ਨਤੀਜੇ ਵਜੋਂ 2017-18 ਵਿੱਚ 9.33 ਫੀਸਦੀ ਦਾ ਵਾਧਾ ਹੋਇਆ ਜੋ ਕਿ ਥੋੜਾਂ ਜਿਹਾ ਵੱਧ ਸੀ ਇਸ ਤੋਂ ਬਾਅਦ ਇਹ ਵਾਧਾ ਬਹੁਤ ਘੱਟ ਸੀ 2017-18 ਵਿੱਚ 2.17 ਫੀਸਦੀ ਤੇ 2018-19 ਵਿੱਚ 1.78 ਫੀਸਦੀ ਸੀ


ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਕਾਰਜਕਾਲ ਦੌਰਾਨ ਹੋਏ ਮਾੜੇ ਪ੍ਰਬੰਧ ਤੇ ਨਾਕਾਬਲੀਅਤ ਦੇ ਅਸਰ ਨੂੰ ਮੌਜੂਦਾ ਸਰਕਾਰ ਨੇ ਤਿੰਨ ਸਾਲ ਤੋਂ ਘੱਟ ਸਮੇਂ ਦੇ ਅੰਦਰ ਖਤਮ ਕੀਤਾ ਗਿਆ ਉਨਾਂ ਦੀ ਸਰਕਾਰ ਨੇ ਪੰਜਾਬ ਨੂੰ ਮਾੜੇ ਹਾਲਤਾਂ ਵਿੱਚੋਂ ਕੱਢਦਿਆਂ ਪ੍ਰਗਤੀਸ਼ੀਲ ਸੂਬਾ ਬਣਾਇਆ ਅਤੇ ਅਰਾਜਕਤਾ ਵਾਲਾ ਮਾਹੌਲ ਹੁਣ ਬੀਤੇ ਦੀ ਗੱਲ ਹੋ ਗਿਆ ਹੈ


ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ, ‘‘ਸੜਕਾਂ ’ਤੇ ਧਰਨੇ ਦੇ ਕੇ ਤੁਸੀਂ ਲੋਕਾਂ ਦੇ ਦਿਲ ਨਹੀਂ ਜਿੱਤ ਸਕਦੇ ਜਿਨਾਂ ਨੂੰ ਪਤਾ ਹੈ ਕਿ ਤੁਸੀਂ ਸਿਰਫ ਮੱਗਰਮੱਛ ਦੇ ਹੰਝੂ ਹੀ ਵਹਾ ਰਹੇ ਹਨ ਅਤੇ ਲੋਕ ਤੁਹਾਡਾ ਕਦੇ ਵਿਸ਼ਵਾਸ ਨਹੀਂ ਕਰਨਗੇ’’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Capt Amarinder speaks on power tariff hike in Punjab