ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਕੈਪਟਨ, ਭਗਵੰਤ ਮਾਨ ਤੇ ਤਰੁਣ ਚੁੱਘ ਮਿਲੇ ਬਟਾਲਾ ਫ਼ੈਕਟਰੀ ਧਮਾਕੇ ਦੇ ਪੀੜਤਾਂ ਨੂੰ

CM ਕੈਪਟਨ, ਭਗਵੰਤ ਮਾਨ ਤੇ ਤਰੁਣ ਚੁੱਘ ਮਿਲੇ ਬਟਾਲਾ ਫ਼ੈਕਟਰੀ ਪੀੜਤਾਂ ਨੂੰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਟਾਲਾ ਪਟਾਕਾ ਫ਼ੈਕਟਰੀ ਧਮਾਕਿਆਂ ਦੇ ਜ਼ਖ਼ਮੀਆਂ ਤੇ ਮ੍ਰਿਤਕਾਂ ਦੇ ਵਾਰਸਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਸੂਬੇ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ ਇੱਕ ਕਮੇਟੀ ਕਾਇਮ ਕੀਤੀ ਜਾਵੇਗੀ।

 

 

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਦੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ, ਸੁਖਜਿੰਦਰ ਸਿੰਘ ਰੰਧਾਵਾ, ਗੁਰਦਾਸਪੁਰ ਹਲਕੇ ਤੋਂ ਸਾਬਕਾ ਐੱਮਪੀ ਸ੍ਰੀ ਸੁਨੀਲ ਜਾਖੜ ਵੀ ਮੌਜੂਦ ਸਨ।

 

 

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ੍ਰੀ ਭਗਵੰਤ ਮਾਨ ਵੀ ਜ਼ਖ਼ਮੀਆਂ ਤੇ ਹੋਰ ਪੀੜਤਾਂ ਦਾ ਹਾਲ–ਚਾਲ ਜਾਣਨ ਲਈ ਪੁੱਜੇ।

 

 

ਸ੍ਰੀ ਮਾਨ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਘਟਨਾਵਾਂ ਲਈ ਪਹਿਲਾਂ ਵੀ ਬਹੁਤ ਕਮਿਸ਼ਨ ਤੇ ਕਮੇਟੀਆਂ ਕਾਇਮ ਹੁੰਦੀਆਂ ਰਹੀਆਂ ਹਨ ਪਰ ਕਦੇ ਕੋਈ ਲਾਭ ਨਹੀਂ ਪੁੱਜਾ

CM ਕੈਪਟਨ, ਭਗਵੰਤ ਮਾਨ ਤੇ ਤਰੁਣ ਚੁੱਘ ਮਿਲੇ ਬਟਾਲਾ ਫ਼ੈਕਟਰੀ ਪੀੜਤਾਂ ਨੂੰ

 

ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਸ੍ਰੀ ਤਰੁਣ ਚੁੱਘ ਵੀ ਅੱਜ ਬਟਾਲਾ ਦੇ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਮੰਗ ਕੀਤੀ ਕਿ ਪੀੜਤਾਂ ਨੂੰ 25–25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

 

 

ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2–2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਪਹਿਲਾਂ ਕੀਤਾ ਸੀ।

CM ਕੈਪਟਨ, ਭਗਵੰਤ ਮਾਨ ਤੇ ਤਰੁਣ ਚੁੱਘ ਮਿਲੇ ਬਟਾਲਾ ਫ਼ੈਕਟਰੀ ਪੀੜਤਾਂ ਨੂੰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Captain Bhagwant Mann and Tarun Chugh meet Batala Factory Blast victims