ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਤਿਹਵੀਰ ਦੀ ਮੌਤ ’ਤੇ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਫਤਿਹਵੀਰ ਦੀ ਮੌਤ ’ਤੇ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਬੋਰਵੈਲ ਵਿਚ ਡਿੱਗੇ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦੀ ਮੌਤ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਪਰਿਵਾਰ ਨੂੰ ਇਸ ਸਦਮੇ ਨੂੰ ਸਹਿਣ ਦੀ ਸਮਰੱਥਾ ਬਖਸ਼ੇ। ਮੁੱਖ ਮੰਤਰੀ ਨੇ ਟਵੀਟ ਕਰਕੇ ਇਹ ਵੀ ਕਿਹਾ ਕਿ ਉਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਕੋਲੋਂ ਸੂਬੇ ‘’ਚ ਖੁੱਲ੍ਹੇ ਤੋਂ ਬੋਰਵੈਲਾਂ ਬਾਰੇ ਰਿਪੋਰਟ ਮੰਗੀ ਹੈ ਤਾਂ ਜੋ ਅਜਿਹੇ ਦਰਦਨਾਇਕ ਹਾਦਸਿਆਂ ਨੂੰ ਆਉਣ ਵਾਲੇ ਸਮੇਂ ਵਿਚ ਵਾਪਰਨ ਤੋਂ ਰੋਕਿਆ ਜਾ ਸਕੇ।

 

 

110 ਘੰਟੇ ਬਾਅਦ ਬਾਹਰ ਕੱਢਿਆ ਫਤਿਹਵੀਰ, ਡਾਕਟਰਾਂ ਵੱਲੋਂ ਮ੍ਰਿਤਕ ਕਰਾਰ

ਜ਼ਿਕਰਯੋਗ ਹੈ ਕਿ ਵੀਰਵਾਰ ਦੁਪਹਿਰ ਬਾਅਦ ਕਰੀਬ 3 ਵਜੇ ਖੇਡ ਹੋਇਆ 2 ਸਾਲਾ ਫਤਿਹਵੀਰ ਸਿੰਘ 150 ਫੁੱਟ ਡੂੰਘੇ ਬੋਰਵੈਲ ਵਿਚ ਡਿੱਗ ਗਿਆ ਸੀ। ਜਿਸ ਨੂੰ ਬਚਾਉਣ ਲਈ ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ, ਐਨਡੀਆਰਐਫ, ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਅਤੇ ਸਥਾਨਕ ਲੋਕ ਬਚਾਉਣ ਲਈ ਮਿਲਕੇ ਕੰਮ ਕਰ ਰਹੇ ਸਨ। ਜਿਸ ਬੋਰਵੈਲ ਵਿਚ ਫਤਿਹਵੀਰ ਡਿੱਗਿਆ ਸੀ, ਉਸ ਦੇ ਬਰਾਬਰ ਇਕ ਹੋਰ ਬੋਰ ਕੀਤਾ ਗਿਆ ਜਿਸ ਰਾਹੀਂ ਹੇਠਾਂ ਤੋਂ ਸੁਰੰਗ ਬਣਾਕੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਿਆ ਗਿਆ। ਇਸ ਬਚਾਓ ਕੰਮ ਦੌਰਾਨ ਕਈ ਵਾਰ ਤਕਨੀਕੀ ਕਾਰਨਾਂ ਕਾਰਕੇ ਵਿਚ ਦੀ ਕਈ ਵਾਰ ਕੰਮ ਨੂੰ ਰੋਕਣਾ ਪਿਆ।

ਫਤਿਹਵੀਰ ਨੂੰ ਕੁੰਡੀਆਂ ਪਾ ਕੇ ਕੱਢਣ ’ਤੇ ਉਠਣ ਲੱਗੇ ਸਵਾਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM condoles the death of Fatehvir