ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖ ਯੋਧੇ ਬੰਦਾ ਸਿੰਘ ਬਹਾਦਰ ਦੀ 302ਵੀਂ ਸ਼ਹੀਦੀ ਵਰ੍ਹੇਗੰਢ ਮੋਕੇ ਸ਼ਰਧਾਂਜਲੀ

ਬੰਦਾ ਸਿੰਘ ਬਹਾਦਰ

ਮਹਾਨ ਸਿੱਖ ਯੋਧੇ ਬੰਦਾ ਸਿੰਘ ਬਹਾਦਰ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਧਾਂਜਲੀ ਭੇਂਟ ਕੀਤੀ।

ਕੈਪਟਨ ਨੇ ਟਵੀਟ ਕਰਦੇ ਹੋੇ ਲਿਖਿਆ, "ਪਹਿਲਾ ਸਿੱਖ ਰਾਜ ਸਥਾਪਤ ਕਰਨ ਵਾਲੇ ਅਤੇ ਮੁਗ਼ਲਾਂ ਵਿਰੱਧ ਸੰਗਰਸ਼ ਵਿਚ ਜ਼ਿੰਦਗੀ ਕੁਰਬਾਨ ਕਰ ਦੇਣ ਵਾਲੇ ਮਹਾਨ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਦੀ 302ਵੀਂ ਸਹੀਦੀ ਵਰ੍ਹੇਗੰਢ ਮੋਕੇ ਸ਼ਰਧਾਂਜਲੀ ਭੇਂਟ ਕਰੀਏ"।

 

ਕੈਪਟਨ ਨੇ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੌਬਿੰਦ ਸਿੰਘ ਜੀ ਦਾ ਅਨਿੰਨ ਸੇਵਕ ਵੀ ਕਿਹਾ।

 

ਬੰਦਾ ਸਿੰਘ ਬਹਾਦਰ  ਸਿੱਖ ਸੈਨਾਪਤੀ ਸਨ । ਉਨ੍ਹਾਂ ਦੇ ਬਚਪਨ ਦਾ ਨਾਮ ਲਛਮਣ ਦਾਸ ਸੀ. ਉਨ੍ਹਾਂ ਦੀ ਮੁਲਾਕਾਤ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਤੇ ਉਹ ਗੂਰੂ ਜੀ ਦੇ ਸ਼ਰਧਾਲੂ ਬਣ ਗਏ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ।


ਉਨ੍ਹਾਂ ਦਾ ਬਹਾਦਰੀ ਦੇ ਕਿੱਸੇ ਹਮੇਸ਼ਾ ਸੁਣਨ ਨੂੰ ਮਿਲਦੇ ਹਨ। ਜਦੋਂ  ਗੁਰਦਾਸ ਨੰਗਲ 'ਚ ਦਸੰਬਰ 1715 ਨੂੰ ਗਿ੍ਫ਼ਤਾਰ ਕੀਤੇ ਗਏ ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁੱਛਿਆ ਕਿ , ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਗਾ? ਇਸ 'ਤੇ ਬੰਦਾ ਸਿੰਘ ਨੇ ਜਵਾਬ ਦਿੱਤਾ ਕਿ ਜਿਹੋ ਜਹੀ ਮੌਤ ਬਾਦਸ਼ਾਹ ਅਪਣੀ ਲਈ ਚੁਣੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cm punjab paid tributes to famous sikh warrior banda singh bahadur