ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ 195 ਕਿਲੋ ਹੈਰੋਇਨ ਬਰਾਮਦੀ ਮਗਰੋਂ CM ਦਾ ਅਕਾਲੀਆਂ ’ਤੇ ਨਿਸ਼ਾਨਾ

ਅੰਮ੍ਰਿਤਸਰ ਸਰਹੱਦੀ ਖੇਤਰ ਦੇ ਸੁਲਤਾਨਵਿੰਡ ਪਿੰਡ ਦੇ ਘਰ ਵਿੱਚੋਂ ਪੁਲਿਸ ਨੇ 195 ਕਿਲੋ ਦੇ ਕਰੀਬ ਹੈਰੋਇਨ ਕੈਮੀਕਲ ਸਮੇਤ ਬਰਾਮਦ ਕੀਤੀ ਹੈ ਇਸ ਸਬੰਧੀ ਬੀਤੀ ਰਾਤ ਹੋਈਆਂ ਗ੍ਰਿਫਤਾਰੀਆਂ ਅਤੇ ਬਰਾਮਦਗੀ ਦੇ ਵੇਰਵੇ ਜਾਰੀ ਕਰਦਿਆਂ ਖੁੱਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਘਰ ਕਥਿਤ ਤੌਰ 'ਤੇ ਅਨਵਰ ਮਸੀਹ ਨਾਲ ਸਬੰਧਤ ਹੈ ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਅਧੀਨ ਸੇਵਾਵਾਂ ਚੋਣ (ਐਸ.ਐਸ.) ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ

 

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ-ਅਤਿਵਾਦ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਇਸ ਦੀਆਂ ਤਾਰਾਂ ਭਾਰਤ ਵਿੱਚ ਨਸ਼ਿਆਂ ਦੇ ਸਭ ਤੋਂ ਵੱਡੇ ਸਰਗਣੇ ਨਾਲ ਜੁੜਨ ਅਤੇ ਇਸ ਮਾਮਲੇ ਵਿੱਚ ਅਕਾਲੀ ਸਰਕਾਰ ਵੇਲੇ ਨਿਯੁਕਤ ਕੀਤੇ ਐਸ.ਐਸ.ਬੋਰਡ ਦੇ ਸਾਬਕਾ ਮੈਂਬਰ ਦੀ ਵੀ ਸ਼ੱਕੀ ਸ਼ਮੂਲੀਅਤ ਦੇ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ, ਚਾਹੇ ਉਹ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਸੀਹ ਦੀ ਸ਼ਮੂਲੀਅਤ ਬਾਰੇ ਜਾਂਚ ਪ੍ਰਗਤੀ ਅਧੀਨ ਹੈ ਜੋ ਇਹ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਇਹ ਘਰ ਉਸ ਵਿਅਕਤੀ ਨੂੰ ਕਿਰਾਏ 'ਤੇ ਦਿੱਤਾ ਸੀ ਜਿਸ ਨੂੰ ਐਸ.ਟੀ.ਐਫ. ਬਾਰਡਰ ਰੇਂਜ ਨੇ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ

 

ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਮਸੀਹ ਆਪਣੇ ਦਾਅਵੇ ਨੂੰ ਪੁਖਤਾ ਕਰਨ ਲਈ ਕੋਈ ਵੀ ਕਿਰਾਏ ਦੇ ਸਬੂਤ ਦਾ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਉਸ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਕੋਈ ਕਿਰਾਏਦਾਰ ਇਥੇ ਰਹਿੰਦਾ ਸੀ ਮੁੱਢਲੀ ਜਾਂਚ ਦੌਰਾਨ ਪੁਸ਼ਟੀ ਹੋਈ ਹੈ ਕਿ ਮੁਲਜ਼ਮ ਪਿਛਲੇ ਇਕ ਮਹੀਨੇ ਤੋਂ ਇਸ ਘਰ ਨੂੰ ਵਰਤ ਰਿਹਾ ਸੀ

 

ਫੜੇ ਗਈ ਖੇਪ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ 300 ਕਿਲੋ ਨਸ਼ਾ ਪਿਛਲੇ ਸਾਲ ਗੁਜਰਾਤ ਦੇ ਮਾਂਡਵੀ ਵਿਖੇ ਪੁੱਜਿਆ ਸੀ ਜਿੱਥੋਂ ਤਸਕਰ ਕਰ ਕੇ 200 ਕਿਲੋ ਪੰਜਾਬ ਲਿਆਂਦਾ ਗਿਆ ਖੇਪ ਦਾ ਖੁਲਾਸਾ ਸੰਧੂ ਤੋਂ ਲੱਗਿਆ ਸੀ ਜਦੋਂ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਵੱਡੀਆਂ ਮੱਛੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

 

ਬੀਤੀ ਰਾਤ ਹੋਈਆਂ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਦੇ ਹੋਰ ਵੇਰਵੇ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਅਫਗਾਨੀ ਨਾਗਰਿਕ ਅਰਮਾਨ ਬਾਸ਼ਰਮਲ ਸਮੇਤ ਛੇ ਵਿਅਕਤੀਆਂ ਨੂੰ ਫੜਿਆ ਗਿਆ ਹੈ ਜਿਨਾਂ ਕੋਲੋਂ 194.15 ਕਿਲੋ ਹੈਰੋਇਨ ਤੇ ਕਈ ਕਿਲੋ ਕੈਮੀਕਲ ਬਰਾਮਦ ਕੀਤੀ ਗਈ ਹੈ ਅਰਮਾਨ ਜੋ ਇਕ ਹਫਤਾ ਪਹਿਲਾ ਪੰਜਾਬ ਆਇਆ ਸੀ, ਕੋਲੋਂ ਹੈਰੋਇਨ ਨੂੰ ਸੋਧਣ ਅਤੇ ਇਸ ਨੂੰ ਹੋਰਨਾਂ ਉਤਪਾਦਾਂ ਵਿੱਚ ਮਿਲਾਉਣ ਵਾਲੇ ਉਪਕਰਣ ਵੀ ਜ਼ਬਤ ਕੀਤੇ ਗਏ ਹਨ

 

ਪੁਲਿਸ ਨੂੰ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਨਸ਼ਿਆਂ ਦਾ ਕਾਰੋਬਾਰ ਭਾਰਤ ਵਿੱਚ ਨਸ਼ਿਆਂ ਦੇ ਸਭ ਤੋਂ ਵੱਡੇ ਸਰਗਣੇ ਸਿਮਰਨਜੀਤ ਸਿੰਘ ਸੰਧੂ ਨਾਲ ਸਬੰਧ ਰੱਖਦਾ ਹੈ ਜਿਸ ਨੂੰ ਹਾਲ ਹੀ ਵਿੱਚ ਇਟਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ

 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੰਧੂ ਦਾ ਰਿਮਾਂਡ ਵੀ ਮੰਗੇਗੀ ਜਿਸ ਕੋਲ ਆਸਟਰੇਲੀਅਨ ਪਾਸਪੋਰਟ ਹੈ ਅਤੇ ਜਿਸ ਨੂੰ ਇਟਲੀ ਤੋਂ ਗੁਜਰਾਤ ਅਧਿਕਾਰੀਆਂ ਵੱਲੋਂ ਇੰਟਰਪੋਲ ਪੁਲਿਸ ਕੋਲ ਨਜ਼ਰਬੰਦ ਕੀਤਾ ਗਿਆ ਸਿਮਰਨਜੀਤ ਸਿੰਘ ਸੰਧੂ ਦੀ ਪੁੱਛ-ਪੜਤਾਲ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਵਿੱਚ ਹੀ ਖੁਲਾਸਾ ਹੋਵੇਗਾ ਕਿ ਇਹ ਹੈਰੋਇਨ ਪੰਜਾਬ ਵਾਸਤੇ ਆਈ ਸੀ ਜਾਂ ਇਥੋਂ ਹੋਰਨਾਂ ਸੂਬਿਆਂ ਵਿੱਚ ਵੰਡਣ ਲਈ ਆਈ ਸੀ

 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਦੀਆਂ ਕੋਸ਼ਿਸ਼ਾਂ ਸਦਕਾ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਨਸ਼ੇ ਦੇ ਕਾਰੋਬਾਰ ਨੂੰ ਵੱਡੀ ਠੱਲ ਪਾਉਣ ਚ ਸਫਲ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM targets Akali after 195 kg heroin recovered in Amritsar