ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਯੂਨੀਵਰਸਿਟੀ ’ਚ ‘ਕੌਫ਼ੀ ਵਿਦ ਕਿਰਨ’

​​​​​​​ਪੰਜਾਬ ਯੂਨੀਵਰਸਿਟੀ ’ਚ ‘ਕੌਫ਼ੀ ਵਿਦ ਕਿਰਨ’

ਚੰਡੀਗੜ੍ਹ ਦੇ ਐੱਮਪੀ ਕਿਰਨ ਖੇਰ ਅੱਜ ਸ਼ੁੱਕਰਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਪੁੱਜੇ। ਇੱਥੇ ਵਿਦਿਆਰਥੀਆਂ ਨੇ ਉਨ੍ਹਾਂ ਲਈ ਖ਼ਾਸ ਤੌਰ ਉੱਤੇ ‘ਕੌਫ਼ੀ ਵਿਦ ਕਿਰਨ’ ਨਾਂਅ ਦਾ ਗੱਲਾਂ–ਬਾਤਾਂ ਦਾ ਇੱਕ ਸੈਸ਼ਨ ਰੱਖਿਆ ਹੋਇਆ ਸੀ।

 

 

ਇਸ ਸੈਸ਼ਨ ਦੌਰਾਨ ਸ੍ਰੀਮਤੀ ਕਿਰਨ ਖੇਤਰ ਤੋਂ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਸੁਆਲ ਪੁੱਛੇ ਤੇ ਉਨ੍ਹਾਂ ਨੂੰ ਅੱਗਿਓਂ ਯੋਗ ਜਵਾਬ ਵੀ ਮਿਲੇ। ਇਸ ਮੌਕੇ ਡੀਨ ਸਟੂਡੈਂਟਸ–ਵੈਲਫ਼ੇਅਰ (ਮਹਿਲਾਵਾਂ) ਨੀਨਾ ਕਪਲਾਸ਼ ਵੀ ਮੌਜੂਦ ਸਨ।

 

 

ਇੱਕ ਵਿਦਿਆਰਥੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਯੂਨੀਵਰਸਿਟੀ ਲਈ ਉਨ੍ਹਾਂ ਦੀ ਕੀ ਦੇਣ ਹੈ, ਤਾਂ ਸ੍ਰੀਮਤੀ ਕਿਰਨ ਖੇਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਨੂੰ ਆਪਣੇ ਐੱਮਪੀ ਕੋਟੇ ’ਚੋਂ ਇੱਕ ਬੱਸ, ਦੋ ਐਂਬਲੈਂਸਜ਼ ਤੋਂ ਇਲਾਵਾ ਇੱਕ ਕਮਿਊਨਿਟੀ ਸੈਂਟਰ ਅਤੇ ਪਾਰਕ ਦਾ ਖੇਤਰ ਹੋਰ ਵਧਾਉਣ ਲਈ ਫ਼ੰਡ ਦਿੱਤੇ ਹਨ।

 

 

ਮੈਟਰੋ–ਰੇਲ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਸ੍ਰੀਮਤੀ ਕਿਰਨ ਖੇਰ ਨੇ ਕਿਹਾ ਕਿ ਉਹ ਚੰਡੀਗੜ੍ਹ ਲਈ ਮੈਟਰੋ–ਰੇਲ ਦੀ ਹਮਾਇਤ ਨਹੀਂ ਕਰਦੇ ਪਰ ਇੱਥੇ ਮੋਨੋ–ਰੇਲ ਜ਼ਰੂਰ ਚਾਹੀਦੀ ਹੈ ਤੇ ਲੋਕਾਂ ਨੂੰ ਕਾਰ–ਪੂਲਿੰਗ ਵਰਤਣੀ ਚਾਹੀਦੀ ਹੈ।

 

 

ਈਵਨਿੰਗ ਸਟੱਡੀਜ਼ ਵਿਭਾਗ ਦੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਈਵਨਿੰਗ ਸਟੱਡੀਜ਼ ਵਿਭਾਗ ਵਿੱਚ ਪੜ੍ਹਦੇ ਹੋਣ ਕਾਰਨ ਸੀਟੀਯੂ ਬੱਸਾਂ ਦੇ ਪਾਸ ਨਹੀਂ ਦਿੱਤੇ ਜਾਂਦੇ, ਤਾਂ ਜਵਾਬ ਵਿੱਚ ਸ੍ਰੀਮਤੀ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਮੱਸਿਆ ਦਾ ਪਤਾ ਨਹੀਂ ਸੀ ਤੇ ਉਹ ਇਸ ਦੀ ਘੋਖ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coffe With Kiran in Punjab University