ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਠੰਡ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਿਆ

ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਤੋਂ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਰਫਬਾਰੀ ਅਤੇ ਸੀਤ ਲਹਿਰ ਕਾਰਨ ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ। 
 

ਪੰਜਾਬ ਵਿੱਚ ਇਸ ਵਾਰ ਠੰਡ ਰਿਕਾਰਡ ਤੋੜ ਰਹੀ ਹੈ। ਮੌਸਮ ਵਿਭਾਗ ਦਾ ਦਾਅਵਾ ਹੈ ਕਿ ਠੰਡ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਤਾਪਮਾਨ 3 ਡਿੱਗਰੀ ਤੱਕ ਹੇਠਾਂ ਪੁੱਜ ਗਿਆ ਹੈ। ਚੰਡੀਗੜ੍ਹ 'ਚ ਦਿਨ ਦਾ ਤਾਪਮਾਨ 8 ਤੋਂ 9 ਡਿਗਰੀ ਵਿਚਾਲੇ ਹੈ। ਸ਼ਹਿਰ ਵਿੱਚ ਘੱਟੋ-ਘੱਟ ਤਾਮਪਾਨ 5 ਡਿਗਰੀ ਰਿਹਾ। ਚੰਡੀਗੜ੍ਹ 'ਚ ਸਾਲ 2014 ਵਿੱਚ ਕਾਫ਼ੀ ਠੰਡ ਪਈ ਸੀ ਅਤੇ ਹੁਣ ਠੰਡ ਨੇ 2014 ਦਾ ਰਿਕਾਰਡ ਵੀ ਤੋੜ ਦਿੱਤਾ ਹੈ।
 

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਚਾਰ ਦਿਨਾਂ ਤੱਕ ਠੰਡ ਦਾ ਕਹਿਰ ਜਾਰੀ ਰਹੇਗਾ। ਇਸ ਸਮੇਂ ਦੌਰਾਨ ਸੰਘਣੀ ਧੁੰਦ ਰਹੇਗੀ ਅਤੇ 31 ਦਸੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਪਹਾੜਾਂ ਤੋਂ ਮੈਦਾਨਾਂ ਤੱਕ ਪਹੁੰਚਣ ਵਾਲੀਆਂ ਬਰਫੀਲੀਆਂ ਹਵਾਵਾਂ ਕਾਰਨ ਪੰਜਾਬ-ਹਰਿਆਣਾ ਦੇ ਲੋਕ ਪਿਛਲੇ 10 ਦਿਨਾਂ ਤੋਂ ਖਤਰਨਾਕ ਸ਼ੀਤ ਲਹਿਰ ਦਾ ਲਪੇਟ 'ਚ ਹਨ।
 

ਕਰਨਾਲ, ਕੁਰੂਕਸ਼ੇਤਰ, ਚੰਡੀਗੜ੍ਹ ਤੋਂ ਇਲਾਵਾ ਦਿਨ ਵਿਚ ਤਾਪਮਾਨ ਸਿਰਫ 9.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਾਰਨੌਲ ਵਿੱਚ ਬੁੱਧਵਾਰ ਦੀ ਰਾਤ ਸਭ ਤੋਂ ਠੰਡੀ ਰਹੀ, ਜਿੱਥੇ ਘੱਟੋ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਬੀਤੇ ਦਿਨੀਂ ਲੁਧਿਆਣਾ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਸੀ।  ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 8.6 ਡਿਗਰੀ ਦਰਜ ਕੀਤਾ ਗਿਆ। ਘੱਟੋ ਘੱਟ ਤਾਪਮਾਨ 5.4 ਡਿਗਰੀ ਸੀ। 
 

ਉੱਧਰ ਰਾਜਧਾਨੀ ਦਿੱਲੀ ਦੇ ਲੋਕ ਬੀਤੇ 10 ਦਿਨਾਂ ਤੋਂ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਹਨ। ਸਾਲ 1977 'ਚ ਲਗਾਤਾਰ 13 ਦਿਨਾਂ ਤਕ ਕੜਾਕੇ ਦੀ ਠੰਡ ਮਤਲਬ 'ਕੋਲਡ ਡੇਅ' ਦਾ ਦੌਰ ਆਇਆ ਸੀ। ਇਸ ਸਾਲ ਹੁਣ ਤਕ 10 'ਕੋਲਡ ਡੇਅ' ਆ ਚੁੱਕੇ ਹਨ। ਅਗਲੇ 3-4 ਦਿਨ ਅਜਿਹੀ ਸਥਿਤੀ ਬਣੀ ਰਹੀ ਤਾਂ 22 ਸਾਲ ਦਾ ਰਿਕਾਰਡ ਟੁੱਟ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cold wave fog continue in Punjab and Haryana