ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਸੀਤ ਲਹਿਰ ਜਾਰੀ ਰਹੇਗੀ, ਮੀਂਹ ਵੀ ਪਵੇਗਾ

ਪੰਜਾਬ ’ਚ ਸੀਤ ਲਹਿਰ ਜਾਰੀ ਰਹੇਗੀ, ਮੀਂਹ ਵੀ ਪਵੇਗਾ

ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਹੱਡ–ਚੀਰਵੀਂ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਰਾਜਸਥਾਨ ਦੇ ਕੁਝ ਇਲਾਕਿਆਂ ’ਚ ਸੀਤ ਲਹਿਰ ਜਾਰੀ ਰਹੇਗੀ। ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਜ਼ਿਆਦਾਤਰ ਇਲਾਕਿਆਂ ’ਚ ਮੰਗਲਵਾਰ ਤੇ ਬੁੱਧਵਾਰ ਨੂੰ ਦਿਨ ਦੇ ਤਾਪਮਾਨ ’ਚ ਗਿਰਾਵਟ ਕਾਰਨ ਠੰਢ ਜਾਰੀ ਰਹੇਗੀ।

 

 

ਉੱਧਰ ਮੱਧ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ ਤੇ ਪੂਰਬੀ ਰਾਜਸਥਾਨ ਦੇ ਕੁਝ ਇਲਾਕਿਆਂ ’ਚ ਮੰਗਲਵਾਰ ਨੂੰ ਤੂਫ਼ਾਨੀ ਹਵਾਵਾਂ ਨਾਲ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ।

 

 

ਪੰਜਾਬ ਲਈ ਅੱਜ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਭਲਕੇ ਨਵੇਂ ਸਾਲ (1 ਜਨਵਰੀ, 2020) ਮੌਕੇ ਗੜਿਆਂ ਨਾਲ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਮੀਂਹ ਦਾ ਇਹ ਦੌਰ 2 ਜਨਵਰੀ ਨੂੰ ਵੀ ਜਾਰੀ ਰਹਿ ਸਕਦਾ ਹੈ।

 

 

ਇਸ ਵੇਲੇ ਪਹਾੜਾਂ ਤੋਂ ਬਰਫ਼ਾਨੀ ਹਵਾਵਾਂ ਮੈਦਾਨੀ ਇਲਾਕਿਆਂ ਵੱਲ ਚੱਲ ਰਹੀਆਂ ਹਨ; ਜਿਸ ਕਾਰਨ ਠੰਢ ਦੇ ਪਿਛਲੇ 100 ਸਾਲਾਂ ਤੋਂ ਵੀ ਵੱਧ ਦੇ ਰਿਕਾਰਡ ਟੁੱਟ ਗਏ ਹਨ। ਪੱਛਮੀ ਗੜਬੜੀ ਕਾਰਨ ਪੰਜਾਬ ਸਮੇਤ ਉੱਤਰੀ ਭਾਰਤ ’ਚ ਸੀਤ ਲਹਿਰ ਵਧ ਗਈ ਹੈ।

 

 

ਇਸ ਸੀਤ ਲਹਿਰ ਦਾ ਕੁਝ ਅਸਰ ਫ਼ਸਲਾਂ ਉੱਤੇ ਵੀ ਪੈਣ ਦੀ ਸੰਭਾਵਨਾ ਖੇਤੀ ਵਿਗਿਆਨੀਆਂ ਨੇ ਪ੍ਰਗਟਾਈ ਹੈ। ਉੱਧਰ ਸੰਘਣੀ ਧੁੰਦ ਕਾਰਨ ਅੱਜ ਮੰਗਲਵਾਰ ਨੂੰ 71 ਰੇਲ–ਗੱਡੀਆਂ ਰੱਦ ਕਰਨੀਆਂ ਪਈਆਂ ਹਨ; ਜਿਨ੍ਹਾਂ ਵਿੱਚ ਹਜ਼ਰ ਨਿਜ਼ਾਮੁੱਦੀਨ, ਸਰਾਏ ਰੋਹਿਲਾ, ਆਨੰਦ ਵਿਹਾਰ, ਕਾਨਪੁਰ, ਅਲਾਹਾਬਾਦ, ਪਟਨਾ, ਰਾਂਚੀ, ਨਵੀਂ ਦਿੱਲੀ, ਗੋਰਖਪੁਰ, ਰਾਂਚੀ, ਕੋਲਕਾਤਾ, ਭੁਬਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਜੰਮੂ, ਜੈਪੁਰ, ਸਮੇਤ ਉੱਤਰ ਭਾਰਤ ਦੇ ਕਈ ਸਟੇਸ਼ਨਾਂ ਤੇ ਜੰਕਸ਼ਨਾਂ ਤੋਂ ਚੱਲਣ ਜਾਂ ਉੱਥੋਂ ਲੰਘਣ ਵਾਲੀਆਂ ਰੇਲਾਂ ਹਨ।

 

 

ਮੰਗਲਵਾਰ 31 ਦਸੰਬਰ ਨੂੰ ਸੰਘਣੀ ਧੁੰਦ ਕਾਰਨ 148 ਰੇਲ–ਗੱਡੀਆਂ 8 ਘੰਟਿਆਂ ਤੱਕ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਨ੍ਹਾਂ ਵਿੱਚ ਸੁਪਰ–ਫ਼ਾਸਟ ਰੇਲਾਂ, ਰਾਜਧਾਨੀ ਐਕਸਪ੍ਰੈੱਸ, ਦੁਰੰਤੋ, ਗ਼ਰੀਬ ਰੱਥ ਸਮੇਤ ਕਈ ਮੇਲ ਤੇ ਪੈਸੈਂਜਰ ਰੇਲਾਂ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cold Wave to continue in Punjab it may rain also