ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀ ਆਰਥਿਕ ਵਿਵਸਥਾ ਨੂੰ ਹੁਲਾਰਾ ਦੇਣ ਲਈ  IOC ਅਤੇ ਸਹਿਕਾਰਤਾ ਵਿਭਾਗ ਦੀ ਸਾਂਝੇਦਾਰੀ

 

ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਸਹਿਕਾਰਤਾ ਵਿਭਾਗ, ਪੰਜਾਬ ਵਲੋਂ ਆਪਸੀ ਸਹਿਯੋਗ ਨਾਲ ਰਲ ਕੇ ਕੰਮ ਕਰਨਾ ਪੰਜਾਬ ਦੇ ਅਰਥਚਾਰੇ ਦੀ ਮਜ਼ਬੂਤੀ ਲਈ ਇਕ ਸ਼ੁੱਭ ਸੰਕੇਤ ਹੈ। 

 

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ  ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਗੁਰਦਾਸਪੁਰ, ਨਕੋਦਰ ਅਤੇ ਭੋਗਪੁਰ ਖੰਡ ਮਿੱਲਾਂ ਵਿਖੇ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਲੈਟਰ ਆਫ਼ ਇੰਟੈਂਟ ਸੌਂਪਣ ਮੌਕੇ ਕੀਤਾ।

 

ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਸਹਿਕਾਰਤਾ ਖੇਤਰ ਦੁਨੀਆਂ ਭਰ ਦੇ ਮੌਜੂਦਾ ਆਰਥਿਕ ਢਾਂਚੇ ਨੂੰ ਬਦਲਣ ਲਈ ਇਕ ਮਹੱਤਵਪੂਰਨ ਅੰਗ ਵਜੋਂ ਉਭਰ ਰਿਹਾ ਹੈ। ਇਸ ਮੌਕੇ ਲੈਟਰ ਆਫ਼ ਇੰਟੈਂਟ ਪ੍ਰਦਾਨ ਕਰਨਾ ਸੂਬੇ ਦੀਆਂ ਸਹਿਕਾਰਤਾ ਸੰਸਥਾਵਾਂ ਜਿਵੇਂ ਕਿ ਮਾਰਕਫੈਡ, ਮਿਲਕ ਫੈਡ, ਸ਼ੂਗਰ ਫੈਡ ਦੀ ਆਮਦਨ ਵਧਾਉਣ ਵਿਚ ਚੋਖਾ ਯੋਗਦਾਨ ਪਾ ਸਕਦਾ ਹੈ। ਇਹ ਸਾਰੀਆਂ ਸਹਿਕਾਰੀ ਸੰਸਥਾਵਾਂ ਇਹਨਾਂ ਆਊਟਲੈਟਸ 'ਤੇ ਆਪਣੇ ਉਤਪਾਦ ਵੇਚ ਸਕਣਗੀਆਂ।

 

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਹਿਕਾਰਤਾ ਵਿਭਾਗ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਵਿਚਕਾਰ ਸਹਿਕਾਰੀ ਸੰਸਥਾਵਾਂ ਵਿਖੇ ਥਾਲੀ ਪਈ ਥਾਂ 'ਤੇ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਗਿਆ ਸੀ। 

 

ਅਜਿਹਾ ਸਮਝੌਤਾ ਦੇਸ਼ ਭਰ ਵਿਚ ਕਿਸੇ ਸੂਬੇ ਦੇ ਸਹਿਕਾਰਤਾ ਵਿਭਾਗ ਵਲੋਂ ਪਹਿਲੀ ਵਾਰ ਕੀਤਾ ਗਿਆ ਹੈ। ਇਸ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਇਨ੍ਹਾਂ ਆਊਟਲੈਟਾਂ ਦੀ ਉਸਾਰੀ ਲਈ ਢਾਂਚਾ ਤਿਆਰ ਕਰੇਗੀ। ਮੋਰਿੰਡਾ ਖੰਡ ਮਿੱਲ ਸਬੰਧੀ ਲੈਟਰ ਆਫ਼ ਇੰਟੈਂਟ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Collaboration of Indian Oil Corporation and Cooperation Department to boost economy of Punjab