ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐੱਨਡੀਏ ਜੁਆਇਨ ਕਰਨ ਵਾਲੇ ਵਿਦਿਆਰਥੀਆਂ ਦੇ ਕਾਲਜਾਂ ਨੂੰ ਮਿਲਣਗੇ 1 ਲੱਖ ਰੁ.

ਐੱਨਡੀਏ ਜੁਆਇਨ ਕਰਨ ਵਾਲੇ ਵਿਦਿਆਰਥੀਆਂ ਦੇ ਕਾਲਜਾਂ ਨੂੰ ਮਿਲਣਗੇ 1 ਲੱਖ ਰੁ.

ਪੰਜਾਬ ਸਕੂਲ ਸਿੱਖਿਆ ਬੋਰਡ, ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਅਤੇ ਇੰਡੀਅਨ ਸਰਟੀਫਿ਼ਕੇਟ ਆਫ਼ ਸੇਕੰਡਰੀ ਐਜੂਕੇਸ਼ਨ ਨਾਲ ਸਬੰਧਤ ਅਜਿਹੇ ਹਰੇਕ ਸਕੂਲ, ਕਾਲਜ ਤੇ ਵਿਦਿਅਕ ਸੰਸਥਾਨ ਨੂੰ ਇੱਕ-ਇੱਕ ਲੱਖ ਰੁਪਏ ਪ੍ਰੋਤਸਾਹਨ (ਇੰਸੈਂਟਿਵ) ਵਜੋਂ ਦਿੱਤੇ ਜਾਇਆ ਕਰਨਗੇ, ਜਿਨ੍ਹਾਂ ਦਾ/ਦੇ ਵਿਦਿਆਰਥੀ ਨੈਸ਼ਨਲ ਡਿਫ਼ੈਂਸ ਅਕੈਡਮੀ (ਐੱਨਡੀਏ), ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ) ਜਾਂ ਆਫ਼ੀਸਰ ਟਰੇਨਿੰਗ ਅਕੈਡਮੀ (ਓਟੀਏ) ਚੁਣਿਆ ਜਾਵੇਗਾ/ਚੁਣੇ ਜਾਣਗੇ।


ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਇ ਸਬੰਧੀ ਇੱਕ ਨੋਟੀਫਿ਼ਕੇਸ਼ਨ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਇੰਸੈਂਟਿਵ ਸਿਰਫ਼ ਇੱਕੋ ਅਕਾਦਮਿਕ ਵਰ੍ਹੇ ਲਈ ਹੋਵੇਗਾ। ਜੇ ਕਿਸੇ ਸਕੂਲ ਜਾਂ ਕਾਲਜ ਤੇ ਸੂਬੇ ਦੇ ਵਿਦਿਅਕ ਸੰਸਥਾਨ ਦਾ ਇੱਕ ਜਾਂ ਵੱਧ ਵਿਦਿਆਰਥੀ ਐੱਨਡੀਏ, ਆਈਐੱਮਏ ਜਾਂ ਓਟੀਏ ਜੁਆਇਨ ਕਰਨਗੇ, ਉਸ ਨੂੰ ਇੱਕ ਲੱਖ ਰੁਪਏ ਮਿਲਣਗੇ। ਪਰ ਇਹ ਸਪੱਸ਼ਟ ਹੈ ਕਿ ਇੰਸੈਂਟਿਵ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਨਹੀਂ ਹੋਵੇਗਾ।


ਐੱਨਡੀਏ/ਨੇਵਲ ਅਕੈਡਮੀ ਅਤੇ ਫ਼ੌਜ ਦੀ ਟੈਕਨੀਕਲ ਐਂਟਰੀ ਸਕੀਮ (10+2 ਟੈਕ ਐਂਟਰੀ), ਜਿੱਥੇ ਯੋਗਤਾ ਮਾਪਦੰਡ 10+2 ਹੈ, ਇੰਸੈਂਟਿਵ ਸਕੂਲ ਨੂੰ ਮਿਲੇਗਾ।


ਇਸੇ ਤਰ੍ਹਾਂ, ਜਿੱਥੇ ਸੀਡੀਐੱਸ (ਆਈਐੱਮਏ ਅਤੇ ਓਟੀਏ), ਇੱਕ ਤਕਨੀਕੀ ਗ੍ਰੈਜੂਏਟ ਕੋਰਸ, ਵਰਗਿਆਂ ਵਿੱਚ ਗ੍ਰੈਜੂਏਸ਼ਨ ਯੋਗਤਾ ਹੈ, ਉਨ੍ਹਾਂ ਇੰਦਰਾਜ਼ਾਂ ਲਈ, ਇੰਸੈ਼ਟਿਵ ਕਾਲਜ ਨੂੰ ਮਿਲੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Colleges will get Rs 1 lakh if their student joins NDA