ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਖੇਡ ਮੁਕਾਬਲਿਆਂ ਦਾ ਆਗਾਜ਼ 20 ਜੁਲਾਈ ਤੋਂ, ਕੈਲੰਡਰ ਜਾਰੀ

---- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਕੈਲੰਡਰ ਜਾਰੀ----

 

ਪੰਜਾਬ ਸਰਕਾਰ ਵੱਲੋਂ ਇਸ ਸਾਲ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋਰ ਯਾਦਗਾਰੀ ਬਣਾਉਣ ਅਤੇ ਸਿਹਤਮੰਦ ਪੰਜਾਬ ਸਿਰਜਣ ਦੇ ਉਦੇਸ਼ ਨਾਲ ਖੇਡ ਵਿਭਾਗ ਵੱਲੋਂ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਇਥੇ ਖੇਡ ਕੈਲੰਡਰ ਜਾਰੀ ਕੀਤਾ ਗਿਆ

 

ਰਾਣਾ ਸੋਢੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਉਲੀਕੇ ਖੇਡ ਪ੍ਰੋਗਰਾਮ ਵਿੱਚ ਹਰ ਖੇਡ ਦੀਆਂ ਜ਼ਿਲ੍ਹਾ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਖੇਡਾਂ, ਸਾਈਕਲ ਰੈਲੀ ਅਤੇ ਕੌਮਾਂਤਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਮੁਕਾਬਲਿਆਂ ਦੀ ਸ਼ੁਰੂਆਤ 20 ਜੁਲਾਈ ਤੋਂ ਸਾਰੇ ਜ਼ਿਲਿਆਂ ਵਿੱਚ ਮੁੰਡਿਆਂ ਤੇ ਕੁੜੀਆਂ ਦੀਆਂ ਅੰਡਰ-14 ਜ਼ਿਲ੍ਹਾ ਖੇਡਾਂ ਤੋਂ ਸ਼ੁਰੂ ਹੋ ਜਾਵੇਗੀ ਜਿਹੜੀਆਂ 30 ਜੁਲਾਈ ਤੱਕ ਚੱਲਣਗੀਆਂ

 

ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਦਾ ਸਿਖਰ 17 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਸਾਈਕਲ ਰੈਲੀ ਅਤੇ ਇਸ ਤੋਂ ਬਾਅਦ ਸਰਕਲ ਸਟਾਈਲ ਕਬੱਡੀ ਦੇ ਕੌਮਾਂਤਰੀ ਕਬੱਡੀ ਕੱਪ ਨਾਲ ਹੋਵੇਗਾ

 

ਖੇਡ ਮੰਤਰੀ ਨੇ ਖੇਡ ਕੈਲੰਡਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਤੋਂ 20 ਅਗਸਤ ਤੱਕ ਸਾਰਿਆਂ ਜ਼ਿਲਿਆਂ ਵਿੱਚ ਅੰਡਰ-18 ਜ਼ਿਲ੍ਹਾ ਖੇਡਾਂ, 11 ਤੋਂ 20 ਅਗਸਤ ਤੱਕ ਸਾਰਿਆਂ ਜ਼ਿਲਿਆਂ ਵਿੱਚ ਅੰਡਰ-25 ਜ਼ਿਲ੍ਹਾ ਖੇਡਾਂ, 21 ਤੋਂ 23 ਅਗਸਤ ਤੱਕ ਲੁਧਿਆਣਾ ਵਿਖੇ ਅੰਡਰ 14 ਪੰਜਾਬ ਰਾਜ ਖੇਡਾਂ (ਮੁੰਡੇ),  2 ਤੋਂ 4 ਸਤੰਬਰ ਤੱਕ ਰੂਪਨਗਰ ਵਿਖੇ ਅੰਡਰ-14 ਪੰਜਾਬ ਰਾਜ ਖੇਡਾਂ (ਕੁੜੀਆਂ), 11 ਤੋਂ 13 ਸਤੰਬਰ ਤੱਕ ਫਿਰੋਜ਼ਪੁਰ ਵਿਖੇ ਅੰਡਰ-18 ਪੰਜਾਬ ਰਾਜ ਖੇਡਾਂ (ਮੰਡੇ), 12 ਤੋਂ 16 ਅਕਤੂਬਰ ਨੂੰ ਫਤਹਿਗੜੱਸਾਹਿਬ ਵਿਖੇ ਅੰਡਰ 14, 17 ਤੇ 25 ਵਰਗ ਦੀ ਰਾਜ ਪੱਧਰੀ ਕਬੱਡੀ ਚੈਂਪੀਅਨਸ਼ਿਪ (ਮੁੰਡੇ), 19 ਤੋਂ 23 ਅਕਤੂਬਰ ਤੱਕ ਤਰਨਤਾਰਨ ਵਿਖੇ ਅੰਡਰ 14, 17 ਤੇ 25 ਵਰਗ ਦੀ ਰਾਜ ਪੱਧਰੀ ਕਬੱਡੀ ਚੈਂਪੀਅਨਸ਼ਿਪ (ਕੁੜੀਆਂ), 6 ਤੋਂ 8 ਨਵੰਬਰ ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਡਰ-18 ਪੰਜਾਬ ਰਾਜ ਖੇਡਾਂ (ਕੁੜੀਆਂ), 21 ਤੋਂ 23 ਨਵੰਬਰ ਤੱਕ ਪਟਿਆਲਾ ਵਿਖੇ ਅੰਡਰ-25 ਪੰਜਾਬ ਰਾਜ ਖੇਡਾਂ (ਮੰਡੇ), 28 ਤੋਂ 30 ਨਵੰਬਰ ਤੱਕ ਮਾਨਸਾ ਵਿਖੇ ਅੰਡਰ-25 ਪੰਜਾਬ ਰਾਜ ਖੇਡਾਂ (ਕੁੜੀਆਂ) ਕਰਵਾਈਆਂ ਜਾਣਗੀਆਂ

 

ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਸ੍ਰੀ ਜਲਿਆ ਵਾਲਾ ਬਾਗ ਦੀ 100ਵੀਂ ਵਰੇਗੰਢ ਨੂੰ ਸਮਰਪਿਤ ਵਾਲੀਬਾਲ ਦਾ ਫੈਡਰੇਸ਼ਨ ਗੋਲਡ ਕੱਪ ਵੀ 27 ਸਤੰਬਰ ਤੋਂ 3 ਅਕਤੂਬਰ ਤੱਕ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coming July 20 sporting events in the punjab and the calendar released