ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਿਸ਼ਨ ਵੱਲੋਂ ਰੂਪਨਗਰ ਦੇ SSP ਤੋਂ ਰਿਪੋਰਟ ਤਲਬ

ਕਮਿਸ਼ਨ ਵੱਲੋਂ ਰੂਪਨਗਰ ਦੇ SSP ਤੋਂ ਰਿਪੋਰਟ ਤਲਬ

--  ਪ੍ਰੋਫੈਸਰ ਜੋੜੀ ਵੱਲੋਂ ਦਲਿਤ ਲੜਕੀ ਨਾਲ ਧੱਕਾ ਕਰਨ ਦਾ ਮਾਮਲਾ

 

ਜ਼ਿਲ੍ਹਾ ਰੂਪਨਗਰ ਦੀ ਦਲਿਤ ਲੜਕੀ ਨਾਲ ਪ੍ਰੋਫੈਸਰ ਜੋੜੀ ਵੱਲੋਂ ਕੀਤੀ ਧੱਕੇਸ਼ਾਹੀ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਅੱਜ ਪੱਤਰ ਜਾਰੀ ਕਰ ਕੇ ਸੀਨੀਅਰ ਸੁਪਰਡੈਂਟ ਆਫ ਪੁਲੀਸ (ਐਸ.ਐਸ.ਪੀ.) ਤੋਂ ਰਿਪੋਰਟ ਤਲਬ ਕੀਤੀ ਹੈ।


ਇਸ ਬਾਰੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਪ੍ਰਭਦਿਆਲ ਰਾਮਪੁਰ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਇਕ ਲੜਕੀ ਜੋ ਲੁਧਿਆਣਾ ਜ਼ਿਲ੍ਹੇ ਦੇ ਇਕ ਨਰਸਿੰਗ ਕਾਲਜ ਵਿੱਚ ਪੜ੍ਹਦੀ ਸੀ, ਨਾਲ ਧੱਕਾ ਕੀਤਾ ਗਿਆ ਅਤੇ ਉਸ ਨਾਲ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਵਿਆਹ ਕਰਵਾ ਕੇ ਉਸ ਨੂੰ ਗੈਰ-ਕਾਨੂੰਨੀ ਕੈਦ ਵਿੱਚ ਰੱਖਿਆ ਗਿਆ ਅਤੇ ਬੱਚਾ ਪੈਦਾ ਕੀਤਾ ਗਿਆ।


ਸ੍ਰੀ ਰਾਮਪੁਰ ਨੇ ਦੱਸਿਆ ਕਿ ਪੀੜਤ ਲੜਕੀ ਜਿਸ ਦਾ ਹੁਣ ਸੱਤ ਮਹੀਨੇ ਦਾ ਬੱਚਾ ਹੈ, ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤਜਿੰਦਰ ਕੌਰ, ਆਈ.ਏ.ਐਸ. ਸੇਵਾਮੁਕਤ ਅੱਗੇ ਪੇਸ਼ ਹੋ ਕੇ ਆਪਣੀ ਲਿਖਤੀ ਸ਼ਿਕਾਇਤ ਦਿੱਤੀ। ਇਸ 'ਤੇ ਤੁਰਤ ਕਾਰਵਾਈ ਕਰਦਿਆਂ ਚੇਅਰਪਰਸਨ ਸ੍ਰੀਮਤੀ ਤਜਿੰਦਰ ਕੌਰ ਨੇ ਇਸ ਸਬੰਧੀ ਐਸ.ਐਸ.ਪੀ. ਰੂਪਨਗਰ ਤੋਂ 16 ਜਨਵਰੀ ਨੂੰ ਰਿਪੋਰਟ ਤਲਬ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Commission seek report from Ropar SSP