ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਵਜ਼ਾਰਤੀ ਕਮੇਟੀ ਨੇ 15 ਫਰਵਰੀ ਤੱਕ ਮੰਗਿਆਂ ਵਿਭਾਗਾਂ ਤੋਂ ਡਾਟਾ

ਸਿਹਤ ਮੰਤਰੀ ਬ੍ਰਹਮ ਮਹਿੰਦਰਾ

ਐਡਹਾਕ, ਠੇਕਾ ਅਧਾਰਤ, ਡੇਲੀਵੇਜ਼, ਟੈਂਪਰੇਰੀ, ਆਉਟਸੋਰਸ ਅਤੇ ਵਰਕਚਾਰਜ ਆਧਾਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਮੁੱਦੇ ਉਤੇ ਬ੍ਰਹਮ ਮਹਿੰਦਰਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਅਤੇ ਚਰਨਜੀਤ ਸਿੰਘ ਚੰਨੀ, ਤਕਨੀਕੀ ਸਿੱਖਿਆ ਮੰਤਰੀ ਵੱਲੋਂ ਕਮੇਟੀ ਆਫ ਮਨਿਸਟਰਜ ਦੀ ਮੀਟਿੰਗ ਕੀਤੀ ਗਈ। 


ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਹੈ ਅਤੇ ਮੁਲਾਜਮਾਂ ਦੇ ਹਿੱਤਾਂ ਨੂੰ ਹਮੇਸਾਂ ਤਰਜੀਹ ਦਿੰਦੀ ਹੈ।  ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਇਹ ਨੋਟ ਕੀਤਾ ਗਿਆ ਕਿ ਵੱਖ-ਵੱਖ ਵਿਭਾਗਾਂ ਪਾਸੋਂ ਭੇਜਿਆ ਗਿਆ ਡਾਟਾ ਮੁਕੰਮਲ ਨਹੀਂ ਸੀ। ਜਿਸ ਲਈ ਮੁਕੰਮਲ ਡਾਟੇ ਦੀ ਅਣਹੋਂਦ ‘ਚ ਕੋਈ ਫੈਸਲਾ ਲਿਆ ਜਾਣਾ ਸੰਭਵ ਨਹੀਂ ਹੋ ਸਕਿਆ, ਜਿਸ ਕਰਕੇ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਵੱਖ–ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸਨਾਂ ਪਾਸੋਂ ਡਾਟਾ ਮੁਕੰਮਲ ਕਰਵਾਇਆ ਜਾਵੇ। 


ਇਸ ਦੇ ਨਾਲ ਹੀ ਅਜਿਹੇ ਵਿਭਾਗਾਂ ਜਿਨ੍ਹਾਂ ’ਚ ਆਊਟਸੋਰਸ ਅਤੇ ਠੇਕਾ ਅਧਾਰਿਤ ਕਰਮਚਾਰੀਆਂ ਦੀ ਬਹੁ-ਗਿਣਤੀ ਹੈ ਦੇ ਪ੍ਰਬੰਧਕੀ ਸਕੱਤਰਾਂ ਨੂੰ ਕਮੇਟੀ ਵੱਲੋਂ ਸੁਣਿਆ ਜਾਵੇਗਾ। ਸਿਹਤ ਮੰਤਰੀ  ਵੱਲੋਂ ਇਹ ਵੀ ਦੱਸਿਆ ਗਿਆ ਕਿ ਵੱਖ ਵੱਖ ਵਿਭਾਗਾਂ ਵੱਲੋਂ ਡਾਟਾ 15 ਫਰਵਰੀ 2019 ਤੱਕ ਭੇਜਿਆ ਜਾਣਾ ਹੈ। ਇਸ ਤੋਂ ਇਲਾਵਾ ਅਗਲੀ ਮੀਟਿੰਗ ਵਿੱਚ ਐਡਵੋਕੇਟ ਜਨਰਲ, ਪੰਜਾਬ ਜੀ ਨੂੰ ਸਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:COMMITTEE OF MINISTERS DIRECTS ALL DEPARTMENTS BOARD AND CORPORATIONS TO SUBMIT DATA BY 15 FEBRUARY