ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਸਕੂਲਾਂ ਦੇ ਖੇਡ ਮੈਦਾਨਾਂ ਦੀ ਵਰਤੋਂ ਕਰ ਸਕਣਗੇ ਆਮ ਲੋਕ

ਮੀਟਿੰਗ `ਚ ਹਿੱਸਾ ਲੈਂਦੇ ਹੋਏ ਮੰਤਰੀ ਅਤੇ ਅਧਿਕਾਰੀ। 

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਗਰਾਊਂਡ ਦੀ ਹੁਣ ਸਕੂਲ ਸਮੇਂ ਤੋਂ ਬਾਅਦ ਸਥਾਨਕ ਲੋਕ ਇਨ੍ਹਾਂ ਗਰਾਊਂਡਾਂ ਦੀ ਵਰਤੋ਼ ਕਰ ਸਕਣਗੇ। ਸਕੂਲ ਸਮੇਂ ਤੋਂ ਬਾਅਦ ਵਿਹਲੇ ਖੇਡ ਮੈਦਾਨ ਦੀ ਵਰਤੋਂ ਕਰਨ ਦੀ ਆਮ ਲੋਕਾਂ ਨੂੰ ਇਜਾਜ਼ਤ ਹੋਵੇਗੀ। ਇਹ ਫੈਸਲਾ ਅੱਜ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਅਗਵਾਈ `ਚ ਹੋਈ ਸਬ ਕਮੇਟੀ ਦੀ ਮੀਟਿੰਗ `ਚ ਕੀਤਾ ਗਿਆ।

 

ਮੀਟਿੰਗ `ਚ ਸਬ ਕਮੇਟੀ ਮੈਂਬਰ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਹਾਜ਼ਰ ਸਨ। ਮੀਟਿੰਗ `ਚ ਸਿੱਖਿਆ ਮੰਤਰੀ ਸੋਨੀ ਨੇ ਕਿਹਾ ਕਿ ਮੀਟਿੰਗ `ਚ ਸਿੱਖਿਆ ਵਿਭਾਗ `ਚ ਖੇਡ ਕੋਟੇ ਦੀਆਂ 3 ਫੀਸਦੀ ਅਸਾਮੀਆਂ ਦੇ ਬੈਕਲਾਗ ਨੂੰ ਭਰਿਆ ਜਾਵੇਗਾ। ਜੇਕਰ ਕਿਸੇ ਆਸਾਮੀ ਉਤੇ ਖੇਡ ਪਿਛੋਕੜ ਵਾਲਾ ਅਧਿਆਪਕ ਨਾ ਮਿਲਿਆ ਤਾਂ ਉਥੇ ਘੱਟੋ ਘੱਟ ਸਰੀਰਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਉਮੀਦਵਾਰ ਭਰਤੀ ਕੀਤੇ ਜਾਣਗੇ। 

 

ਮੀਟਿੰਗ `ਚ ਕਈ ਹੋਰ ਅਹਿਮ ਮਸਲਿਆਂ `ਤੇ ਚਰਚਾ ਕੀਤੀ ਗਈ, ਜਿਸ `ਤੇ ਸਬ ਕਮੇਟੀ ਦੀ ਸਹਿਮਤੀ ਬਣੀ। ਮੀਟਿੰਗ ਦੌਰਾਨ ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ ਨੇ ਖੇਡਾਂ ਤੇ ਖਿਡਾਰੀਆਂ ਨਾਲ ਸਬੰਧਤ ਮਾਮਲਿਆਂ ਉਤੇ ਆਪਣੇ ਵਿਚਾਰ ਰੱਖੇ। ਮੀਟਿੰਗ `ਚ ਪ੍ਰਮੁੱਖ ਸਕੱਤਰ ਖੇਡਾਂ ਸੰਜੇ ਕੁਮਾਰ, ਪ੍ਰਮੁੱਖ ਸਕੱਤਰ ਸੁਤੰਤਰਤਾ ਸੰਗਰਾਮੀਆਂ ਦੀ ਭਲਾਈ ਵਿਭਾਗ ਵੀ ਕੇ ਜੰਜੂਆ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਡਾਇਰੈਕਟਰ ਖੇਡਾਂ ਅੰਮਿ੍ਰਤ ਕੌਰ ਗਿੱਲ ਹਾਜ਼ਰ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Common people will be able to use the playgrounds after school timing