ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਦੇ ਖ਼ਾਤਮੇ ਪਿੱਛੋਂ ਚਿੰਤਤ ਕੈਪਟਨ ਨੇ ਪਾਕਿ ਨੂੰ ਦਿੱਤੀ ਸਲਾਹ

ਧਾਰਾ 370 ਦੇ ਖ਼ਾਤਮੇ ਪਿੱਛੋਂ ਚਿੰਤਤ ਕੈਪਟਨ ਨੇ ਪਾਕਿ ਨੂੰ ਦਿੱਤੀ ਸਲਾਹ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ ਵਾਲੇ ਪ੍ਰੋਜੈਕਟ ਦੀ ਉਸਾਰੀ ਦੇ ਕੰਮ ਦੀ ਰਫ਼ਤਾਰ ਹੌਲੀ ਹੋ ਜਾਣ ਉੱਤੇ ਚਿੰਤਾ ਪ੍ਰਗਟਾਈ ਹੈ। ਇਸ ਹੌਲੀ ਰਫ਼ਤਾਰ ਬਾਰੇ ਮੀਡੀਆ ’ਚ ਆਈਆਂ ਕੁਝ ਰਿਪੋਰਟਾਂ ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਕਿਤੇ ਆਪਣੀ ਪ੍ਰਤੀਬੱਧਤਾ ਤੋਂ ਪਿਛਾਂਹ ਨਾ ਹਟ ਜਾਵੇ। ਜੇ ਕਿਤੇ ਅਜਿਹਾ ਹੋ ਗਿਆ, ਤਾਂ ਇਸ ਨਾਲ ਸਿੱਖ ਭਾਵਨਾਵਾਂ ਨੂੰ ਵੱਡੀ ਠੇਸ ਪੁੱਜੇਗੀ।

 

 

ਕੈਪਟਨ ਅਮਰਿੰਦਰ ਸਿੰਘ ਨੇ ਦੁਵੱਲੇ ਹਿਤਾਂ ਵਿੰਚ ਅਟਾਰੀ–ਵਾਹਗਾ ਬਾਰਡਰ ਉੱਤੇ ਵਪਾਰ ਵੀ ਮੁੜ ਸ਼ੁਰੂ ਕਰਨ ਦਾ ਸੱਦਾ ਪਾਕਿਸਤਾਨ ਸਰਕਾਰ ਨੂੰ ਦਿੱਤਾ ਹੈ।

 

 

ਦਰਅਸਲ, ਭਾਰਤ ਸਰਕਾਰ ਨੇ ਬੀਤੀ 5 ਅਗਸਤ ਨੂੰ ਜਦ ਤੋਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕੀਤੀ ਹੈ, ਤਦ ਤੋਂ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧਾਂ ਵਿੱਚ ਕੜਵਾਹਟ ਕੁਝ ਵਧ ਗਈ ਹੈ। ਦਰਅਸਲ, ਦੇਸ਼ ਦੀ ਵੰਡ ਭਾਵ 1947 ਵੇਲੇ ਤੋਂ ਹੀ ਪਾਕਿਸਤਾਨ ਦੀ ਬਹੁਤੀ ਸਿਆਸਤ ਕਸ਼ਮੀਰ ਦੁਆਲੇ ਹੀ ਘੁੰਮਦੀ ਰਹੀ ਹੈ। ਪਾਕਿਸਤਾਨ ਖ਼ੁਦ ਨੂੰ ਕਸ਼ਮੀਰ ਦਾ ਸਭ ਤੋਂ ਵੱਡਾ ਸ਼ੁਭ–ਚਿੰਤਕ ਮੰਨਦਾ ਹੈ।

 

 

ਇਸੇ ਲਈ ਹੁਣ ਸਭ, ਖ਼ਾਸ ਕਰਕੇ ਪੰਜਾਬੀਆਂ ਦੇ ਮਨਾਂ ਵਿੱਚ ਅਜਿਹੇ ਖ਼ਦਸ਼ੇ ਹਨ ਕਿ ਪਾਕਿਸਤਾਨ ਕਿਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਨਾ ਰੋਕ ਦੇਵੇ। ਉਂਝ ਪਾਕਿਸਤਾਨ ਸਰਕਾਰ ਪਹਿਲਾਂ ਅੰਮ੍ਰਿਤਸਰ ਲਾਹੌਰ ‘ਦੋਸਤੀ’ ਬੱਸ, ਲਾਹੌਰ–ਦਿੱਲੀ ਸਮਝੌਤਾ ਐਕਸਪ੍ਰੈਸ ਅਤੇ ਜੋਧਪੁਰ–ਕਰਾਚੀ ਥਾਰ ਐਕਸਪ੍ਰੈੱਸ ਰੇਲ–ਗੱਡੀਆਂ ਬੰਦ ਕਰਦੇ ਸਮੇਂ ਸਪੱਸ਼ਟ ਕਰ ਦਿੱਤਾ ਸੀ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਾਰੀ ਰਹੇਗਾ।

 

 

ਕੱਲ੍ਹ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿਖੇ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਜੱਥੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਕੈਬਿਨੇਟ ਵਿੱਚ ਸਹਿਯੋਗੀ, ਸੰਸਦ ਮੈਂਬਰ ਤੇ ਵਿਧਾਇਕ ਮੌਜੂਦ ਰਹਿਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Concerned Captain advised Pakistan after abrogation of Section 370