ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੋਂ ਵੱਡੀ ਗਿਣਤੀ ਨੌਜਵਾਨਾਂ ਦਾ ਵਿਦੇਸ਼ ਜਾ ਕੇ ਵਸਣਾ ਚਿੰਤਾ ਦਾ ਵਿਸ਼ਾ

ਪੰਜਾਬ ਤੋਂ ਵੱਡੀ ਗਿਣਤੀ ਨੌਜਵਾਨਾਂ ਦਾ ਵਿਦੇਸ਼ ਜਾ ਕੇ ਵਸਣਾ ਚਿੰਤਾ ਦਾ ਵਿਸ਼ਾ

ਇੱਕ ਗ਼ੈਰ–ਸਰਕਾਰੀ ਤੇ ਗ਼ੈਰ–ਸਿਆਸੀ ‘ਯੰਗ ਪ੍ਰੋਗਰੈਸਿਵ ਸਿੱਖ ਫ਼ੋਰਮ’ (YPSF) ਹਾਲੇ ਬੀਤੇ ਦਿਨੀਂ ਹੋਂਦ ਵਿੱਚ ਆਈ ਹੈ; ਜਿਸ ਦੀ ਸ਼ੁਰੂਆਤ ਪਿਛਲੇ ਹਫ਼ਤੇ ਨਵੀਂ ਦਿੱਲੀ ’ਚ ਇੱਕ ਸਮਾਰੋਹ ਦੌਰਾਨ ਕੀਤੀ ਗਈ ਸੀ। ਇਸ ਫ਼ੋਰਮ ਦਾ ਮੰਤਵ ਲੋੜਵੰਦਾਂ ਦੀ ਮਦਦ ਕਰਨਾ ਹੈ।

 

 

ਉਦਘਾਟਨ ਸਮਾਰੋਹ ਮੌਕੇ ਵਿਚਾਰ–ਵਟਾਂਦਰੇ ਲਈ ਵਿਸ਼ੇਸ਼ ਮਾਹਿਰ ਸੱਦੇ ਗਏ ਸਨ। ਉਨ੍ਹਾਂ ਸਭ ਨੇ ਵੱਡੀ ਗਿਣਤੀ ’ਚ ਨੌਜਵਾਨਾਂ ਦੇ ਪੰਜਾਬ ਛੱਡ ਕੇ ਵਿਦੇਸ਼ਾਂ ’ਚ ਜਾ ਕੇ ਸੈਟਲ ਹੋਣ ਉੱਤੇ ਚਿੰਤਾ ਪ੍ਰਗਟਾਈ।

 

 

ਉਦਘਾਟਨੀ ਸਮਾਰੋਹ ਦੌਰਾਨ ਇੰਡੀਅਨ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਰਾਜਾ ਰਣਧੀਰ ਸਿੰ ਘ, ਕੌਮੀ ਘੱਟ–ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਐੱਸ.ਪੀ.ਐੱਸ. ਓਬਰਾਏ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਸਾਬਕਾ ਡੀਜੀਪੀ ਪੀਐੱਸ ਪਸਰੀਚਾ, ਵੇਵਜ਼ ਗਰੁੱਪ ਦੇ ਚੇਅਰਮੈਨ ਰਾਜੂ ਚੱਢਾ ਤੇ ਪੰਜਾਬੀ ਯੂਨੀਵਰਸਿਟੀ ਵਿੱਚ  ਮਨੋਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਤੇ ਐਸੋਸੀਏਸ਼ਨ ਆੱਫ਼ ਮੈਂਟਲ ਹੈਲਥ ਕੌਂਸਲਰਜ਼ ਦੇ ਪ੍ਰਧਾਨ ਦਮਨਜੀਤ ਕੌਰ ਸੰਧੂ ਨੇ ਨੌਜਵਾਨਾਂ ਦੇ ਪੰਜਾਬ ਛੱਡ ਕੇ ਜਾਣ ਦੀ ਸਮੱਸਿਆ ਤੇ ਇਸ ਦੇ ਹੱਲ ਬਾਰੇ ਵਿਚਾਰ–ਵਟਾਂਦਰਾ ਕੀਤਾ।ਖ਼

 

 

ਡਾ. ਜਸਪਾਲ ਸਿੰਘ ਨੇ ਕਿਹਾ ਕਿ – ‘ਸਾਡੇ ਲਈ ਇਹ ਚਿੰਤਾ ਦਾ ਵਿਸ਼ਾ ਇਸ ਲਈ ਹੈ ਕਿਉਂਕਿ ਪੰਜਾਬ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪੜ੍ਹਨ ਜਾਂ ਕੰਮ ਕਰਨ ਲਈ ਵਿਦੇਸ਼ ਜਾਣਾ ਕੋਈ ਮਾੜਾ ਨਹੀਂ ਪਰ ਇਹ ਗਿਣਤੀ ਕੁਝ ਚਿੰਤਾਜਨਕ ਹੈ ਕਿਉਂਕਿ ਉਹ ਵੱਡੀ ਗਿਣਤੀ ’ਚ ਪੰਜਾਬ ਛੱਡ ਕੇ ਜਾ ਰਹ ਹਨ।’

 

 

ਸ੍ਰੀ ਪਸਰੀਚਾ ਨੇ ਕਿਹਾ ਕਿ ਸਫ਼ਲਤਾ ਦਾ ਕੋਈ ਵੀ ਸ਼ਾਰਟ–ਕੱਟ ਨਹੀਂ ਹੁੰਦਾ। ‘ਹਰੇਕ ਨੂੰ ਕਾਮਯਾਬੀ ਹਾਸਲ ਕਰਨ ਲਈ ਲੰਮੀ ਦੌੜ ਲਾਉਣੀ ਪੈਂਦੀ ਹੈ ਤੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ।’ ਆਪਣੇ ਜੀਵਨ ਦੀਆਂ ਮਿਸਾਲਾਂ ਦਿੰਦਿਆਂ ਸ੍ਰੀ ਤਰਲੋਚਨ ਸਿੰਘ ਤੇ ਰਾਜਾ ਰਣਧੀਰ ਸਿੰਘ ਨੇ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ।

 

 

ਸ੍ਰੀ ਓਬਰਾਏ ਤੇ ਸ੍ਰੀ ਚੱਢਾ ਨੇ ਆਪਣੇ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਯੋਗ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਤਿਆਰ ਹਨ। ਸਾਰੇ ਬੁਲਾਰੇ ਇਸ ਮਾਮਲੇ ’ਚ ਇੱਕਮਤ ਸਨ ਕਿ ਨੌਜਵਾਨਾਂ ਦਾ ਵਿਦੇਸ਼ ਜਾਣਾ ਕੇਵਲ ਤਦ ਹੀ ਰੁਕ ਸਕਦਾ ਹੈ, ਜੇ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਵਾਜਬ ਮੌਕੇ ਮਿਲਣ।

 

 

ਫ਼ੋਰਮ ਦੇ ਪ੍ਰਧਾਨ ਪ੍ਰਭਲੀਨ ਸਿੰਘ ਨੇ ਆਪਣੇ ਸੰਗਠਨ ਦਾ ਮੰਤਵ ਦੱਸਦਿਆਂ ਕਿਹਾ ਕਿ ਇਹ ਫ਼ੋਰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਤੇ ਇਹ ਸਿੱਖ ਅਤੇ ਪੰਜਾਬੀ ਨੌਜਵਾਨਾਂ ਦਾ ਵਿਦੇਸ਼ ਜਾਣਾ ਰੋਕਣ ਲਈ ਹਰ ਸੰਭਵ ਜਤਨ ਕਰੇਗੀ। ਉਨ੍ਹਾਂ ਦੱਸਿਆ ਕਿ ਯੋਗ ਨੌਜਵਾਨਾਂ ਨੂੰ ਪੜ੍ਹਨ, ਕੰਮ ਕਰਨ ਤੇ ਆਦਰ–ਮਾਣ ਨਾਲ ਉਪਜੀਵਕਾ ਕਮਾਉਣ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।

 

 

ਸ੍ਰੀ ਪ੍ਰਭਲੀਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫ਼ੋਰਮ ਵੱਲੋਂ ਛੇਤੀ ਹੀ ਇੱਕ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਨੂੰ ਉੱਦਮ ਵਿਕਾਸ ਦੇ ਮੌਕਿਆਂ ਬਾਰੇ ਕਸਟਮਜ਼ ਤੇ ਜੀਐੱਸਟੀ ਵਿਭਾਗ ਦੇ ਅਧਿਕਾਰੀ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਸਟਾਰਟ–ਅੱਪਸ (ਨਵੀਂਆਂ ਛੋਟੀਆਂ ਕੰਪਨੀਆਂ ਜਾਂ ਨਵੇਂ ਛੋਟੇ ਉੱਦਮ) ਖੋਲ੍ਹਣ ਬਾਰੇ ਵੀ ਚਾਨਣਾ ਪਾਇਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Concerns raised over exodus of youth from Punjab