ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੇਖਕ ਨਿੰਦਰ ਘੁਗਿਆਣਵੀ 'ਕਮਲਾਵਤੀ ਭਾਸਕਰ ਪੁਰਸਕਾਰ-2019' ਨਾਲ ਸਨਮਾਨਤ


ਮਾਰਕਫੈਡ ਅਤੇ ਸੰਵਾਦ ਸਾਹਿਤ ਮੰਚ ਚੰਡੀਗੜ੍ਹ ਵਲੋਂ ਸਮਾਗਮ


'ਲੇਖਕ ਅਤੇ ਬੁੱਧੀਜੀਵੀ ਸਮਾਜ ਦੇ ਅਨਿੱਖੜੇਂ ਅੰਗ ਹੁੰਦੇ ਹਨ ਜੋ ਆਪਣੀਆਂ ਸਾਹਿਤਕ ਰਚਨਾਵਾਂ ਵਿੱਚ ਵੱਖ-ਵੱਖ ਮਨੁੱਖੀ ਮਨੋਭਾਵਾਂ ਨੂੰ ਪੇਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਸਮਾਜ ਦਾ ਅਕਸ ਵੀ ਮੰਨਿਆ ਜਾਂਦਾ ਹੈ।

 

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕਫੈਡ ਦੇ ਐਮ.ਡੀ. ਵਰੁਨ ਰੂਜਮ ਵਲੋਂ ਪ੍ਰਸਿੱਧ ਲੇਖਕ ਅਤੇ ਸਾਹਿਤਕਾਰ ਨਿੰਦਰ ਘੁਗਿਆਣਵੀ ਨੂੰ ਮਾਰਕਫੈਡ ਭਵਨ ਵਿਖੇ 'ਕਮਲਾਵਤੀ ਭਾਸਕਰ ਪੁਰਸਕਾਰ-2019' ਨਾਲ ਸਨਮਾਨਿਤ ਕਰਨ ਮੌਕੇ ਕੀਤਾ। 

 

ਸ੍ਰੀ ਨਿੰਦਰ ਘੁਗਿਆਣਵੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਨਿੰਦਰ ਘੁਗਿਆਣਵੀ ਨੇ ਸਾਹਿਤ, ਕਲਾ, ਸੰਗੀਤ ਅਤੇ ਸੱਭਿਆਚਾਰ ਨੂੰ ਸਮਰਪਿਤ 50 ਤੋਂ ਵੱਧ ਪੁਸਤਕਾਂ ਲਿਖੀਆਂ ਅਤੇ ਉਹਨਾਂ ਨੂੰ ਸਾਹਿਤਕ ਖੇਤਰ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਹ ਲੇਖਕ ਨੂੰ ਸਨਮਾਨਿਤ ਕਰਨ ਲਈ ਮਾਰਕਫੈਡ ਅਤੇ ਸੰਵਾਦ ਸਾਹਿਤ ਮੰਚ ਵਲੋਂ ਆਯੋਜਿਤ ਕੀਤੇ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। 

 

ਆਪਣੇ ਸੰਬੋਧਨ ਵਿੱਚ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਆਮ ਲੋਕਾਂ ਦੀ ਦਸ਼ਾ ਨੂੰ ਦਰਸਾਉਣ ਦਾ ਯਤਨ ਕੀਤਾ ਅਤੇ ਨਾਲ ਹੀ ਪੰਜਾਬ ਦੀਆਂ ਪੁਰਾਣੀਆਂ ਰਿਵਾਇਤਾਂ ਤੇ ਸੱਭਿਆਚਾਰ ਨੂੰ ਵੀ ਉਭਾਰਿਆ। 
  


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Confers Kamlawati Bhaskar Puraskar 2019 on eminent author Ninder Ghugianvi