ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਦੇ ਪਿੰਡ `ਚ ਕਾਂਗਰਸ ਦੀਆਂ ਛਿੰਦਰ ਕੌਰ ਤੇ ਸ਼ਿੰਦਰ ਕੌਰ ਵਿਚਾਲੇ ਟੱਕਰ

ਬਠਿੰਡਾ ਦੇ ਪਿੰਡ `ਚ ਕਾਂਗਰਸ ਦੀਆਂ ਛਿੰਦਰ ਕੌਰ ਤੇ ਸਿ਼ੰਦਰ ਕੌਰ ਵਿਚਾਲੇ ਟੱਕਰ

ਬਠਿੰਡਾ ਜਿ਼ਲ੍ਹੇ ਦੀ ਮੌੜ ਸਬ-ਡਿਵੀਜ਼ਨ ਦੇ ਪਿੰਡ ਜੋਧਪੁਰ ਪਾਖਰ ਦੇ ਸਰਪੰਚ ਦੇ ਅਹੁਦੇ ਦੀ ਚੋਣ ਨੇ ਕਾਂਗਰਸ ਦੀ ਅਸੈਂਬਲੀ ਪੱਧਰ ਦੀ ਲੀਡਰਸਿ਼ਪ ਨੂੰ ਵੰਡ ਕੇ ਰੱਖ ਦਿੱਤਾ ਹੈ।


ਇਸ ਪਿੰਡ ਵਿੱਚ ਛਿੰਦਰ ਕੌਰ ਤੇ ਸ਼ਿੰਦਰ ਕੌਰ ਵਿਚਾਲੇ ਮੁਕਾਬਲਾ ਹੈ। ਛਿੰਦਰ ਕੌਰ ਕਾਂਗਰਸ ਦੇ ਮੌੜ ਬਲਾਕ ਦੇ ਪ੍ਰਧਾਨ ਰਾਜਿੰਦਰ ਸਿੰਘ ਦੀ ਪਤਨੀ ਹਨ; ਜਦ ਕਿ ਸ਼ਿੰਦਰ ਕੌਰ ਕਾਂਗਰਸ ਦੇ ਪੁਰਾਣੇ ਵਰਕਰ ਕਪੂਰ ਸਿੰਘ ਦੀ ਪਤਨੀ ਹਨ। ਇਸ ਪਿੰਡ ਦੇ ਸਰਪੰਚ ਦਾ ਅਹੁਦਾ ਔਰਤਾਂ ਲਈ ਰਾਖਵਾਂ ਹੈ।


ਕਾਂਗਰਸ ਦੇ ਜਿ਼ਲ੍ਹਾ (ਦਿਹਾਤੀ) ਦੇ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਪਾਰਟੀ ਦੇ ਬਲਾਕ ਪ੍ਰਧਾਨ ਦੀ ਪਤਨੀ ਦੀ ਹਮਾਇਤ ਕਰ ਰਹੇ ਹਨ; ਜਦ ਕਿ ਸੂਬਾ ਕਾਂਗਰਸ ਦੀ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵਿਰੋਧੀ ਉਮੀਦਵਾਰ ਦਾ ਸਮਰਥਨ ਕਰ ਰਹੇ ਹਨ।


ਜੱਸੀ ਪਿਛਲੇ ਸਾਲ ਮੌੜ ਅਸੈਂਬਲੀ ਹਲਕੇ ਤੋਂ ਚੋਣ ਹਾਰ ਗਏ ਸਨ। ਜੱਸੀ ਅਤੇ ਭਲੇਰੀਆ ਦੋਵਾਂ ਨੇ ਵੀਰਵਾਰ ਨੂੰ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪਿੰਡ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਸਨ।


ਸ੍ਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ - ‘ਜਦੋਂ ਸੂਬੇ `ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਸੀ ਪਰ ਹੁਣ ਪੰਚਾਇਤ ਚੋਣਾਂ `ਚ ਸਾਡੀ ਆਪਣੀ ਪਾਰਟੀ ਦੇ ਹੀ ਲੀਡਰ ਸਾਡੇ ਹੀ ਖਿ਼ਲਾਫ਼ ਪ੍ਰਚਾਰ ਕਰ ਰਹੇ ਹਨ।`


ਉਨ੍ਹਾਂ ਕਿਹਾ,‘ਜੱਸੀ ਸਾਡੇ ਵਿਰੋਧੀ ਉਮੀਦਵਾਰ ਲਈ ਪ੍ਰਚਾਰ ਕਰ ਰਹੇ ਹਨ ਅਤੇ ਇਹ ਵੀ ਦਾਅਵਾ ਕਰ ਰਹੇ ਹਨ ਕਿ ਪਾਰਟੀ ਦੀ ਬਲਾਕ ਇਕਾਈ ਨੇ ਪਾਰਟੀ ਲੀਡਰਸਿ਼ਪ ਕੋਲ ਉਸ ਸਿ਼ਕਾਇਤ ਕੀਤੀ ਸੀ ਪਰ ਇਹ ਸੱਚ ਨਹੀਂ ਹੈ। ਉਹ ਸਿ਼ਕਾਇਤ ਸਥਾਨਕ ਪਾਰਟੀ ਕਾਰਕੁੰਨਾਂ ਨੇ ਕੀਤੀ ਸੀ; ਅਸੀਂ ਨਹੀਂ।` ਸ੍ਰੀ ਕਪੂਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਕਾਂਗਰਸ ਤੇ ਜੱਸੀ ਦੀ ਹਮਾਇਤ `ਤੇ ਹੀ ਰਿਹਾ ਹੈ।


ਸ੍ਰੀ ਭਲੇਰੀਆ ਨੇ ਕਿਹਾ ਕਿ ਰਾਜਿੰਦਰ ਸਿੰਘ ਕਾਂਗਰਸ ਦੇ ਬਲਾਕ ਪ੍ਰਧਾਨ ਹਨ ਤੇ ਅਸੈਂਬਲੀ ਚੋਣਾਂ `ਚ ਪਾਰਟੀ ਲਈ ਕੰਮ ਕੀਤਾ ਹੈ। ਜੱਸੀ ਹੁਰਾਂ ਨੂੰ ਵਿਰੋਧੀ ਉਮੀਦਵਾਰ ਲਈ ਪ੍ਰਚਾਰ ਨਹੀਂ ਕਰਨਾ ਚਾਹੀਦਾ ਸੀ।


ਜੱਸੀ ਹੁਰਾਂ ਨੇ ਇਸ ਸਾਰੇ ਮਾਮਲੇ ਨੂੰ ਰਤਾ ਘਟਾ ਕੇ ਵੇਖਣਾ ਚਾਹਿਆ। ਉਨ੍ਹਾਂ ਕਿਹਾ ਕਿ ਪੰਚਾਇਤ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਦੇ ਆਧਾਰ `ਤੇ ਨਹੀਂ ਲੜੀਆਂ ਜਾ ਰਹੀਆਂ। ‘ਕਪੂਰ ਸਿੰਘ ਹੁਰਾਂ ਦਾ ਪਰਿਵਾਰ ਉਦੋਂ ਤੋਂ ਕਾਂਗਰਸ ਦੇ ਨਾਲ ਰਿਹਾ ਹੈ, ਜਦੋਂ ਇਹ ਪਿੰਡ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦਾ ਹਿੱਸਾ ਹੁੰਦਾ ਸੀ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cong s Chhinder Kaur vs Shinder Kaur in Bathinda village