ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪਿੱਛੋਂ ਵਿਸਾਖੀ ਦੀਆਂ ਮੁਬਾਰਕਾਂ

ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪਿੱਛੋਂ ਵਿਸਾਖੀ ਦੀਆਂ ਮੁਬਾਰਕਾਂ

ਤਸਵੀਰ: ਸਮੀਰ ਸਹਿਗਲ

 

 

ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ (13 ਅਪ੍ਰੈਲ, 1919) ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ–ਨਾਲ ਭਲਕੇ ਵਿਸਾਖੀ ਮੌਕੇ ਮੁਬਾਰਕਾਂ ਦਾ ਦੌਰ ਵੀ ਜਾਰੀ ਹੈ। ਇਸੇ ਦਿਨ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਤੋਂ ਇਲਾਵਾ ਕਿਸਾਨ ਆਪਣੀਆਂ ਫ਼ਸਲਾਂ ਵੱਢ, ਵੇਚ ਤੇ ਵੱਟ ਕੇ ਵਿਹਲਾ ਹੁੰਦਾ ਹੈ ਤੇ ਇਸ ਦਿਨ ਦੇ ਜਸ਼ਨ ਮਨਾਉਂਦਾ ਹੈ।

 

 

ਇਹ ਵਰ੍ਹਾ ਕਿਉਂਕਿ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਬਰਸੀ ਦਾ ਸ਼ਤਾਬਦੀ ਵਰ੍ਹਾ ਹੈ; ਇਸ ਲਈ ਉਸ ਨਾਲ ਸਬੰਧਤ ਸ਼ਰਧਾਂਜਲੀ ਸਮਾਰੋਹ ਐਤਕੀਂ ਵਿਸਾਖੀ ਦੇ ਦੂਜੇ ਜਸ਼ਨਾਂ ਉੱਤੇ ਕੁਝ ਭਾਰੂ ਹਨ।

 

 

ਪੰਜਾਬ ਸਰਕਾਰ ਨੇ ਵੀ ਜੱਲ੍ਹਿਆਂਵਾਲਾ ਬਾਗ਼ ਵਿਖੇ ਇੱਕ ਖ਼ਾਸ ਸ਼ਰਧਾਂਜਲੀ ਸਮਾਰੋਹ ਰੱਖਿਆ ਹੋਇਆ ਹੈ। ਇਕੱਲੇ ਪੰਜਾਬ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਤੇ ਵਿਦੇਸ਼ਾਂ ਤੋਂ ਵੀ ਪੰਜਾਬੀਆਂ ਵੱਲੋਂ ਖ਼ਾਸ ਸਮਾਗਮ ਰੱਖੇ ਹੋਣ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congrats for Visakhi after tributes to Jallianwala Bagh martyrs