ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

550ਵੇਂ ਪ੍ਰਕਾਸ਼ ਉਤਸਵ ਲਈ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਾਅਵੇ

550ਵੇਂ ਪ੍ਰਕਾਸ਼ ਉਤਸਵ ਲਈ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਾਅਵੇ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਆਉਂਦੇ ਨਵੰਬਰ ਮਹੀਨੇ ਦੌਰਾਨ ਮਨਾਇਆ ਜਾਣਾ ਤੈਅ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਦੇ ਆਗੂ ਦੋਵੇਂ ਹੀ ਇਹ 550ਵਾਂ ਪ੍ਰਕਾਸ਼ ਉਤਸਵ ਇੱਕ–ਦੂਜੇ ਤੋਂ ਵਧ–ਚੜ੍ਹ ਕੇ ਮਨਾਉਣ ਤੇ ਇਸ ਧਾਰਮਿਕ ਮਾਮਲੇ ਵਿੱਚ ਵੀ ਇੱਕ–ਦੂਜੇ ਨੂੰ ਠਿੱਬੀ ਲਾਉਣ ਦੇ ਦਾਅਵੇ ਅਕਸਰ ਕਰਦੇ ਹੀ ਰਹਿੰਦੇ ਹਨ।

 

 

ਇਹ ਦੋਵੇਂ ਪਾਰਟੀਆਂ ਹੁਣ ਸੰਤ ਸਮਾਜ ਦੀ ਹਮਾਇਤ ਹੋਣ ਦਾ ਦਾਅਵਾ ਵੀ ਕਰ ਰਹੀਆਂ ਹਨ। ਦਰਅਸਲ, ਸੰਤ ਸਮਾਜ ਵੀ ਆਪਸ ਵਿੱਚ ਇਸ ਮਾਮਲੇ ਨੂੰ ਲੈ ਕੇ ਵੰਡਿਆ ਗਿਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2011 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹਮਾਇਤ ਦੇ ਦਿੱਤੀ ਸੀ।

 

 

ਉੱਧਰ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਮਹੀਨੇ ਡੇਰਾ ਬਾਬਾ ਨਾਨਕ ਵਿਖੇ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠਲੇ ਸੰਤ ਸਮਾਜ ਨਾਲ ਇੱਕ ਮੀਟਿੰਗ ਕੀਤੀ ਸੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਵੀ ਅੰਮ੍ਰਿਤਸਰ ਵਿਖੇ ਹਰਨਾਮ ਸਿੰਘ ਧੁੰਮਾ ਦੇ ਧੜੇ ਵਾਲੇ ਸੰਤ ਸਮਾਜ ਨਾਲ ਮੁਲਾਕਾਤ ਕੀਤੀ ਸੀ।

 

 

ਇਸ ਤੋਂ ਪਹਿਲਾਂ ਜਦੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ–ਪੱਥਰ ਰੱਖਿਆ ਜਾ ਰਿਹਾ ਸੀ; ਤਦ ਵੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਇਨ੍ਹਾਂ ਦੋਵੇਂ ਧੜਿਆਂ ਨੂੰ ਆਪੋ–ਆਪਣੇ ਪੱਧਰ ਉੱਤੇ ਸੱਦਿਆ ਸੀ।

 

 

ਤਦ ਉਸ ਸਮਾਰੋਹ ਦੌਰਾਨ ਜਦੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਬੋਲਣ ਲੱਗੇ ਸਨ, ਤਦ ਬਾਦਲ–ਵਿਰੋਧੀ ਧੜਾ ਉੱਥੋਂ ਵਾਕ–ਆਊਟ ਕਰ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress and SAD claims over 550th Prakash Utsav