ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਲਨਾਥ ਦੇ ਮੁੱਖ ਮੰਤਰੀ ਬਣਨ ’ਤੇ ਕਾਂਗਰਸੀਆਂ ਤੇ ਅਕਾਲੀਆਂ ’ਚ ਸ਼ਬਦੀ ਜੰਗ

ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਸ਼ੋਮਣੀ ਅਕਾਲੀ ਦਲ ਨੇ ਨਵੰਬਰ 1984 ਸਿੱਖ ਕਤਲੇਆਮ `ਚ ਆਪਣੀ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਆਗੂ ਕਮਲਨਾਥ ਨੂੰ ਲੈ ਕੇ ਕੈਪਟਨ ਸਰਕਾਰ `ਤੇ ਹਮਲਾ ਬੋਲਿਆ। ਜਿਸ ਦੇ ਜਵਾਬ `ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਕਮਲਨਾਥ ਦੇ ਬਚਾਅ `ਚ ਨਿਤਰੇ।

 

ਮੱਧ ਪ੍ਰਦੇਸ਼ ਦੇ ਮੁੱੱਖ ਮੰਤਰੀ ਕਮਲਨਾਥ ਦੀ ਨਿਯੁਕਤੀ ਨੂੰ ਕਾਂਗਰਸ ਹਾਈਕਮਾਨ ਦੀ ਚਾਲ ਕਰਾਰ ਦਿੰਦਿਆਂ ਅਕਾਲੀ ਵਿਧਾਇਕਾਂ ਨੇ ਸਦਨ ਵਿਚਕਾਰ ਆ ਕੇ ਕਮਲਨਾਥ ਤੇ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਸਮੇਤ ਉਨ੍ਹਾਂ ਖਿਲਾਫ ਨਾਅਰਬਾਜ਼ੀ ਕੀਤੀ।
 

ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇਕਰ ਨਾਥ ਦੇ ਖਿਲਾਫ ਕੁਝ ਵੀ ਹੈ, ਤਾਂ ਕਾਨੂੰਨ ਕੰਮ ਕਰੇਗਾ, ਕਿਉਂਕਿ ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ। ਕੈਪਟਨ ਦੀ ਟਿੱਪਣੀ `ਤੇ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਿਰਦੋਸ਼ ਸਿੱਖਾਂ ਦੇ ਖਿਲਾਫ ਕਾਨੂੰਨ ਨੂੰ ਦਬਾਇਆ ਅਤੇ ਵਰਤਿਆ ਗਿਆ ਸੀ।

 

ਸੁਖਬੀਰ ਨੇ ਕਿਹਾ ਕਿ ਨਾਥ ਦੇ ਖਿਲਾਫ ਸਪੱਸ਼ਟ ਸਬੂਤ ਹਨ ਕਿ ਉਹ 1 ਨਵੰਬਰ 1984 ਨੂੰ ਨਵੀਂ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਭੀੜ ਦੀ ਅਗਵਾਈ ਕਰ ਰਹੇ ਸਨ ਅਤੇ ਭੀੜ ਨੇ ਦੋ ਨਿਰਦੋਸ਼ ਸਿੱਖਾਂ ਨੂੰ ਮਾਰਿਆ ਸੀ, ਜਿਸ `ਚ ਇਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਮੈਨੇਜਰ ਨੇ ਗਵਾਹ ਵਜੋਂ ਗਵਾਹੀ ਦਿੱਤੀ।

 

ਸੁਖਬੀਰ ਨੇ ਕਿਹਾ ਕਿ ਦੇਖੋ ਕਿ ਕਿਵੇਂ ਕਾਨੂੰਨ 2015 `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨਾਲ ਫਾਸਟ ਟਰੈਕ `ਤੇ ਚੱਲ ਰਿਹਾ ਹੈ, ਜਿਸ `ਚ 34 ਸਾਲ ਪੁਰਾਣੇ ਕਤਲੇਆਮ `ਚ ਦੋ ਵਿਅਕਤੀਆਂ ਦੀ ਸਜ਼ਾ ਸੁਣਾਈ ਗਈ ਹੈ। ਇਸਦਾ ਮਤਲਬ ਹੈ ਕਾਨੂੰਨ ਕੰਮ ਕਰਦਾ ਹੈ ਜੇ ਸਰਕਾਰਾਂ ਇਸ ਬਾਰੇ ਗੰਭੀਰ ਹਨ।

 

ਬ੍ਰਹਮ ਮਹਿੰਦਰਾ ਨੇ ਕਿਹਾ ਕਿ 1984 ਦੇ ਕਤਲੇਆਮ ਦੀ ਜਾਂਚ ਕਰਨ ਲਈ ਸਰਕਾਰ ਵੱਲੋਂ ਗਠਿਤ ਕਿਸੇ ਕਮਿਸ਼ਨ ਜਾਂ ਕਿਸੇ ਵੀ ਕਮੇਟੀ ਨੇ ਕਮਲਨਾਥ `ਤੇ ਦੋਸ਼ ਨਹੀਂ ਲਗਾਇਆ ਸੀ। ਮਹਿੰਦਰਾ ਨੇ ਪੁੱਛਿਆ ਕਿ ਦੰਗਿਆਂ ਨਾਲ ਜੁੜੇ ਕਿਸੇ ਅਪਰਾਧਿਕ ਕੇਸ ਵਿਚ ਕਮਲਨਾਥ ਨੂੰ ਕਦੀ ਬੁਲਾਇਆ ਨਹੀਂ ਗਿਆ ਸੀ, ਫਿਰ ਅਸੀਂ ਕਿਵੇ ਉਨ੍ਹਾਂ ਨੂੰ ਇਸ ਜੁਰਮ ਲਈ ਦੋਸ਼ੀ ਕਿਵੇਂ ਕਹਿ ਸਕਦੇ ਹਨ?

 

ਮਹਿੰਦਰਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਵੀ ਦਿਖਾਈਆਂ ਜੋ ਕੇਂਦਰ `ਚ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ `ਚ ਸ਼ਹਿਰੀ ਵਿਕਾਸ ਮੰਤਰੀ ਹੋਣ ਦੌਰਾਨ ਕਮਲਨਾਥ ਨੂੰ ਗੁਲਦਸਤਾ ਭੇਟ ਕਰਦੇ ਰਹੇ ਸਨ। ਮਹਿੰਦਰਾ ਨੇ ਪੁੱਛਿਆ, ਨਾਥ ਤਿੰਨ ਵਾਰ ਕੇਂਦਰ ਵਿਚ ਕੈਬਨਿਟ ਮੰਤਰੀ ਸਨ ਪਰ ਅਕਾਲੀਆਂ ਨੇ ਪੰਜਾਬ ਵਿਚ ਵਿਕਾਸ ਪ੍ਰੋਜੈਕਟਾਂ ਲਈ ਉਨ੍ਹਾਂ ਨੂੰ ਮਨਜ਼ੂਰ ਫੰਡ ਹਾਸਲ ਕਰਨ ਲਈ ਵਰਤਿਆ ਪਰ ਕਦੇ ਵੀ ਦੰਗਿਆਂ ਦਾ ਮੁੱਦਾ ਨਹੀਂ ਉਠਾਇਆ। ਮਹਿੰਦਰਾ ਨੇ ਪੁੱਛਿਆ, ਬਾਦਲ ਨੇ ਆਪਣੀ ਆਵਾਜ਼ ਉਦੋਂ ਕਿਉਂ ਨਹੀਂ ਉਠਾਈ?  

 

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੇਂਦਰੀ ਮੰਤਰੀ ਦੇ ਤੌਰ `ਤੇ ਕਮਲਨਾਥ ਦੇ ਮੁੱਖ ਮੰਤਰੀ ਦੀ ਉਮੀਦਵਾਰੀ ਦੀ ਰਾਖੀ ਲਈ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਆਲੋਚਨਾ ਕੀਤੀ ਸੀ। ਮਜੀਠੀਆ ਨੇ ਕਿਹਾ ਕਿ ਇਹ ਜਾਣਦੇ ਹੋਏ ਕਿ ਕਮਲਨਾਥ ਨਿਰਦੋਸ਼ ਸਿੱਖਾਂ ਦੇ ਕਤਲ ਪਿੱਛੇ ਸੀ ਤੇ ਰੰਧਾਵਾ ਉਨ੍ਹਾਂ ਦਾ ਬਚਾਅ ਕਰ ਰਹੇ ਸਨ।      
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress and shiromani akali dal in war of words on Kamal Nath as MP CM