ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੰਘ ਸਿੱਧੂ ਦੀ ‘ਜਾਨ ਨੂੰ ਖ਼ਤਰਾ`

ਨਵਜੋਤ ਸਿੰਘ ਸਿੱਧੂ

ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖ਼ਤਰਾ ਹੈ। ਇਹ ਗੱਲ ਅਸੀਂ ਨਹੀਂ, ਸਗੋਂ ਸੀਨੀਅਰ ਕਾਂਗਰਸੀ ਆਗੂ ਤੇ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਸ੍ਰੀ ਰਣਦੀਪ ਸਿੰਘ ਸੁਰਜੇਵਾਲਾ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਭੇਜੀ ਇੱਕ ਚਿੱਠੀ ਵਿੱਚ ਆਖੀ ਹੈ। ਸ੍ਰੀ ਸੁਰਜੇਵਾਲਾ ਨੇ ਕਿਹਾ ਹੈ ਕਿ ਸ੍ਰੀ ਸਿੱਧੂ ਨੂੰ ਯੋਗ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।


ਦਰਅਸਲ, ਇਸ ਵੇਲੇ ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ `ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਸ੍ਰੀ ਨਵਜੋਤ ਸਿੱਧੂ ਉਨ੍ਹਾਂ ਲਗਭਗ ਸਾਰੇ ਹੀ ਸੂਬਿਆਂ `ਚ ਕਾਂਗਰਸ ਦੇ ਸਟਾਰ-ਪ੍ਰਚਾਰਕ ਵਜੋਂ ਘੁੰਮ ਰਹੇ ਹਨ।


ਇਸੇ ਲਈ ਸ੍ਰੀ ਸੁਰਜੇਵਾਲਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜੀ ਚਿੱਠੀ ਵਿੱਚ ਲਿਖਿਆ ਹੈ ਕਿ ਸ੍ਰੀ ਸਿੱਧੂ ਕਾਫ਼ੀ ਮਸ਼ਹੂਰ ਕ੍ਰਿਕੇਟਰ ਰਹੇ ਹਨ ਤੇ ਉਹ ਇਸ ਵੇਲੇ ਪੰਜਾਬ ਵਜ਼ਾਰਤ `ਚ ਵੀ ਅਹਿਮ ਅਹੁਦੇ `ਤੇ ਹਨ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਉਨ੍ਹਾਂ ਪੰਜਾਬ ਵਿੱਚ ਡ੍ਰੱਗ-ਮਾਫ਼ੀਆ ਵਿਰੁਧ ਮੁਹਿੰਮ ਵਿੱਢੀ ਸੀ। ਇਸੇ ਕਾਰਨ ਸ੍ਰੀ ਸਿੱਧੂ ਸਦਾ ਹੀ ਸਮਾਜ-ਵਿਰੋਧੀ ਅਨਸਰਾਂ ਦੇ ਨਿਸ਼ਾਨੇ `ਤੇ ਰਹੇ ਹਨ।


ਭਾਜਪਾ ਨੂੰ ਛੱਡ ਕੇ ਕਾਂਗਰਸ `ਚ ਜਾਣ ਤੋਂ ਬਾਅਦ ਉਨ੍ਹਾਂ ਦੇ ਖ਼ਤਰੇ ਸਗੋਂ ਹੋਰ ਵੀ ਵਧਦੇ ਵੇਖੇ ਗਏ ਹਨ। ਇਸ ਲਈ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਕਿਉਂਕਿ ਉਨ੍ਹਾਂ ਨੇ ਵਿਧਾਨ ਸਭਾ `ਚ ਕਾਂਗਰਸ ਵੱਲੋਂ ਵੱਖੋ-ਵੱਖਰੇ ਰਾਜਾਂ ਦੀਆਂ ਯਾਤਰਾਵਾਂ ਕਰਨੀਆਂ ਹਨ। 


ਸ੍ਰੀ ਸੁਰਜੇਵਾਲਾ ਨੇ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਸ੍ਰੀ ਸਿੱਧੂ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ਼) ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ।


ਇੱਥੇ ਵਰਨਣਯੋਗ ਹੈ ਕਿ ਸ੍ਰੀ ਸਿੱਧੂ ਇਨ੍ਹੀਂ ਦਿਨੀਂ ਛੱਤੀਸਗੜ੍ਹ `ਚ ਚੋਣ ਪ੍ਰਚਾਰ ਕਰ ਰਹੇ ਹਨ ਤੇ ਉੱਥੇ ਉਹ ਸਿੱਧਾ ਭਾਜਪਾ `ਤੇ ਸਿਆਸੀ ਨਿਸ਼ਾਨਾ ਤਾਣ ਰਹੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Demands Security for Sidhu from Centre