ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿ਼ਲਮ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੀ ਰਿਲੀਜ਼ ਮਗਰੋਂ ਪੰਜਾਬ ’ਚ ਕਾਂਗਰਸ ਨੇ ਕੀਤਾ ਪਿੱਟ ਸਿਆਪਾ

1 / 2ਫਿ਼ਲਮ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੀ ਰਿਲੀਜ਼ ਮਗਰੋਂ ਕਾਂਗਰਸ ਨੇ ਕੀਤਾ ਪ੍ਰਦਰਸ਼ਨ

2 / 2ਫਿ਼ਲਮ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੀ ਰਿਲੀਜ਼ ਮਗਰੋਂ ਕਾਂਗਰਸ ਨੇ ਕੀਤਾ ਪ੍ਰਦਰਸ਼ਨ

PreviousNext

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਬਣੀ ਫਿ਼ਲਮ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਸ਼ੁੱਕਰਵਾਰ ਨੂੰ ਰਿਲੀਜ਼ ਹੋਈ। ਇਸ ਦੌਰਾਨ ਪੰਜਾਬ ਦੇ ਵੱਖੋ ਵੱਖ ਸ਼ਹਿਰਾਂ ਚ ਫਿ਼ਲਮ ਦਾ ਵਿਰੋਧ ਵੀ ਹੋਇਆ। ਲੁਧਿਆਣਾ ਚ ਯੂਥ ਕਾਂਗਰਸ ਦੇ ਕੁਝ ਵਰਕਰਾਂ ਨੇ ਪਵੇਲੀਅਨ ਮਾਲ ਦੇ ਬਾਹਰ ਫਿ਼ਲਮ ਨੂੰ ਰੋਕਣ ਲਈ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

 

ਇਸਦੇ ਬਾਵਜੂਦ ਫਿ਼ਲਮ ਦਾ ਸ਼ੋਅ ਸਾਧਾਰਨ ਦਿਨਾਂ ਵਾਂਗ ਚੱਲਿਆ। ਸ਼ਹਿਰ ਦੇ ਸਾਰੇ ਮਾਲ ਚ ਫਿ਼ਲਮ ਦੇਖਣ ਲਈ ਲੋਕ ਪੁੱਜੇ ਤੇ ਪੁਲਿਸ ਨੇ ਲੋੜੀਂਦੀ ਸੁਰੱਖਿਆ ਵਜੋਂ ਸਾਰੇ ਮਾਲ ਅੱਗੇ ਸੁਰੱਖਿਆ ਪਹਿਰਾ ਲਗਾ ਦਿੱਤਾ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਫਿ਼ਲਮ ਦਾ ਟ੍ਰੇਲਰ ਰਿਲੀਜ਼ ਹੋਣ ਮਗਰੋਂ ਇਸਦਾ ਕਾਂਗਰਸ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ। ਕਾਂਗਰਸੀਆਂ ਦਾ ਕਹਿਣਾ ਸੀ ਇਸ ਫਿ਼ਲਮ ਚ ਸਾਬਕਾ ਪੀਐਮ ਮਨਮੋਹਨ ਸਿੰਘ ਦੀ ਦਿੱਖ ਨੂੰ ਖਰਾਬ ਕਰਨ ਦਾ ਕੰਮ ਕੀਤਾ ਗਿਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਪੰਜਾਬ ਸਰਕਾਰ ਦੇ ਕੁੱਝ ਮੰਤਰੀਆਂ ਨੇ ਫਿ਼ਲਮ ਨੂੰ ਨਹੀਂ ਚੱਲਣ ਦੇਣ ਦੇ ਦਾਅਵੇ ਕੀਤੇ ਸਨ। ਸ਼ੁੱਕਰਵਾਰ ਸਵੇਰ ਜਿਵੇਂ ਹੀ ਫਿ਼ਲਮ ਚਲੀ ਤਾਂ ਕੁੱਝ ਯੂਥ ਕਾਂਗਰਸੀ ਆਗੂ ਪਵੇਲੀਅਨ ਮਾਲ ਦੇ ਬਾਹਰ ਪੁੱਜ ਗਏ। ਉਨ੍ਹਾਂ ਨੇ ਫਿ਼ਲਮ ਦਾ ਸ਼ੋਅ ਬੰਦ ਕਰਨ ਲਈ ਆਪਣਾ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮਾਲ ਚ ਲੱਗੀ ਪ੍ਰਾਈਵੇਟ ਸਕਿਊਰਟੀ ਨੇ ਉਨ੍ਹਾਂ ਨੂੰ ਅੰਦਰ ਨਾ ਆਉਣ ਦਿੱਤਾ।

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress has done the show after the release of Film Accidental Prime Minister