ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਦਾ ਕੋਈ ਪੰਥਕ ਏਜੰਡਾ ਨਹੀਂ, ਸਗੋਂ ਬਾਦਲਾਂ ਨੂੰ ਬੇਨਕਾਬ ਕਰ ਰਹੇ ਹਾਂ: ਜਾਖੜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ। ਤਸਵੀਰ: ਸਿੱਖ ਸਿਆਸਤ ਡਾਟ ਨ

ਬੇਅਦਬੀ ਤੇ ਅਕਤੂਬਰ 2015 ਦੌਰਾਨ ਵਾਪਰੀਆਂ ਗੋਲੀਕਾਂਡ ਦੀਆਂ ਘਟਨਾਵਾਂ ਬਾਰੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਜਾਂਚ-ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਦੋਸ਼ੀ` ਮੰਨਿਆ ਗਿਆ ਹੈ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਨਿਸ਼ਾਨੇ `ਤੇ ਲੈ ਰਹੇ ਹਨ। ਸ੍ਰੀ ਜਾਖੜ ਦੀ ਦਲੀਲ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਬਾਰੇ ਸਾਰੇ ਹਾਲਾਤ ਮੁਤਾਬਕ ਜੋ ਵੀ ਸਬੂਤ ਸਾਹਮਣੇ ਆ ਰਹੇ ਹਨ, ਉਨ੍ਹਾਂ ਮੁਤਾਬਕ ਇਹੋ ਸੱਚ ਹੈ।


ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀਆਂ ਦੀ ਅਸਲੀਅਤ ਉਜਾਗਰ ਕਰਨ ਨਾਲ ਕਾਂਗਰਸ ਦੀ ਧਰਮ-ਨਿਰਪੱਖਤਾ `ਤੇ ਕੋਈ ਪ੍ਰਸ਼ਨ-ਚਿੰਨ੍ਹ ਨਹੀਂ ਲੱਗਦਾ ਤੇ ਨਾ ਹੀ ਸੂਬੇ ਦੀ ਫਿਰਕੂ ਏਕਤਾ ਨੂੰ ਕੋਈ ਖ਼ਤਰਾ ਹੈ।


ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਗੋਲੀਕਾਂਡ ਲਈ ਕੁਝ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਪਰ ਤੁਸੀਂ ਸੁਖਬੀਰ ਬਾਦਲ `ਤੇ ਦੋਸ਼ ਲਾ ਰਹੇ ਹੋ। ਕੀ ਤੁਸੀਂ ਉਹ ਰਿਪੋਰਟ ਰੱਦ ਕਰ ਦਿੱਤੀ ਹੈ?
ਮੈਂ ਰਿਪੋਰਟ ਨੂੰ ਰੱਦ ਨਹੀਂ ਕੀਤਾ। ਕਮਿਸ਼ਨ ਨੇ ਆਪਣਾ ਕੰਮ ਕਰ ਦਿੱਤਾ ਹੈ। ਮੈਂ ਰਤਾ ਉਸ ਤੋਂ ਅਗਾਂਹ ਜਾ ਰਿਹਾ ਹਾਂ। ਕੀ ਇਹ ਸੰਭਵ ਹੈ ਕਿ ਡਿਪਟੀ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਸੱਤਾਧਾਰੀ ਪਾਰਟੀ ਦੇ ਮੁਖੀ ਨੂੰ ਪੰਜਾਬ `ਚ ਵਾਪਰ ਰਹੀਆਂ ਘਟਨਾਵਾਂ ਬਾਰੇ ਕੋਈ ਜਾਣਕਾਰੀ ਹੀ ਨਾ ਹੋਵੇ। ਭਾਵੇਂ ਉਹ ਉਸ ਵੇਲੇ ਕਿਤੇ ਵੀ ਕਿਉਂ ਨਾ ਹੋਣ? ਸੁਖਬੀਰ ਬਾਦਲ ਵਿਰੁੱਧ ਉਸ ਵੇਲੇ ਦੇ ਹਾਲਾਤ ਅਨੁਸਾਰ ਕਾਫ਼ੀ ਸਬੂਤ ਹਨ। ਰਿਪੋਰਟ ਮੁਤਾਬਕ ਡੀਐੱਸਪੀ ਹਰਜਿੰਦਰ ਸਿੰਘ ਦੀ ਨਿਯੁਕਤ ਸੁਖਬੀਰ ਬਾਦਲ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ `ਚ ਕੀਤੀ ਗਈ ਸੀ ਤੇ ਉਸੇ ਨੂੰ ਗੋਲੀਕਾਂਡ ਵਾਲੇ ਦਿਨ ਬਹਿਬਲ ਕਲਾਂ ਵੀ ਭੇਜਿਆ ਗਿਆ ਸੀ। ਕਿਉਂ? ਕੋਟਕਪੂਰਾ ਤੋਂ ਤਿੰਨ ਘੰਟਿਆਂ ਬਾਅਦ ਪੁਲਿਸ ਨੂੰ ਗੋਲੀ ਚਲਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ? ਰਿਪੋਰਟ ਮੁਤਾਬਕ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਫਿ਼ਲਮ ‘ਐੱਮਐੱਸਜੀ-2 ਦਿ ਮੈਸੇਂਜਰ` ਰਿਲੀਜ਼ ਕਰਨ ਲਈ ਰੇਲ ਆਵਾਜਾਈ ਰੋਕਣ ਤੱਕ ਦੀ ਇਜਾਜ਼ਤ ਦਿੱਤੀ ਸੀ। ਉਹ ਕਿਸ ਦੇ ਹੁਕਮ ਸਨ? ਅਸੀਂ ਚਾਹੁੰਦੇ ਹਾਂ ਕਿ ਇਸ ਸਭ ਦੀ ਜਾਂਚ ਇੱਕ ਵਿਸ਼ੇਸ਼ ਜਾਂਾਚ ਟੀਮ ਕਰੇ।


ਮੁੱਖ ਮੰਤਰੀ ਨੇ ਵੱਡੇ ਬਾਦਲ ਨੂੰ ਦੋਸ਼ੀ ਠਹਿਰਾਉਣ ਦਾ ਸੰਕਲਪ ਲਿਆ ਹੈ ਪਰ ਤੁਸੀਂ ਉਨ੍ਹਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾ ਰਹੇ ਹੋ। ਇਸ ਬਾਰੇ ਕੁਝ ਦੱਸੋ।
ਬਾਦਲ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਸਾਰਾ ਦੋਸ਼ ਆਪਣੇ `ਤੇ ਲੈ ਲਿਆ ਹੈ। ਸੁਖਬੀਰ ਉਹ ਕੁਝ ਕਰ ਰਿਹਾ ਹੈ, ਜੋ ਕੋਈ ਵੀ ਪੁੱਤਰ ਕਦੇ ਨਾ ਕਰੇ। ਉਹ ਆਪਣੇ ਪਿਤਾ ਨੂੰ ਢਾਲ਼ ਵਜੋਂ ਵਰਤ ਰਿਹਾ ਹੈ। ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਵੀ ਆਖਿਆ ਹੈ ਕਿ ਉਹ ਕੋਟਕਪੂਰਾ ਗੋਲੀਬਾਰੀ ਤੋਂ ਪਹਿਲਾਂ ਦੁਪਹਿਰ ਦੋ ਵਜੇ ਬਾਦਲ ਨੂੰ ਮਿਲੇ ਸਨ। ਪਰ ਬਾਦਲ ਆਖਦੇ ਹਨ ਕਿ ਉਨ੍ਹਾਂ ਗੋਲੀਬਾਰੀ ਦੇ ਹੁਕਮ ਜਾਰੀ ਨਹੀਂ ਕੀਤੇ। ਕੀ ਡੀਜੀਪੀ ਕਾਬੂ ਤੋਂ ਬਾਹਰ ਸੀ? ਜਾਂ ਹੋਰ ਕਿਸੇ ਨੇ ਉਸ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ? ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ 24 ਸਤੰਬਰ ਨੂੰ ਜਾਰੀ ਕੀਤੀ ਸੀ ਤੇ ਉਸ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ‘ਐੱਮਐੱਸਜੀ-2 ਦਿ ਮੈਸੇਂਜਰ` ਫਿ਼ਲਮ ਰਿਲੀਜ਼ ਹੋਣੀ ਸੀ। ਉਸ ਫਿ਼ਲਮ ਦੀ ਪਹਿਲੇ ਹਫ਼ਤੇ ਦੀ ਕਮਾਈ 104 ਕਰੋੜ ਰੁਪਏ ਸੀ। ਕੀ ਇਹ ਸਾਰਾ ਸਮਾਂ ਤੇ ਗਤੀਵਿਧੀਆਂ ਗਿਣੇ-ਮਿੱਥੇ ਨਹੀਂ ਜਾਪਦੇ, ਭਾਵੇਂ ਤੁਸੀਂ ਗਵਾਹ ਤੇ ਸਬੂਤ ਇੱਧਰ-ਉੱਧਰ ਵੀ ਕਰ ਦੇਵੋ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੇ ਉਸ ਮੁਆਫ਼ੀ ਵਿਰੁੱਧ ਸੁਖਬੀਰ ਨੂੰ ਚੇਤਾਵਨੀ ਦਿੱਤੀ ਸੀ। ਪਰ ਸੁਖਬੀਰ ਤਾਂ ਸੱਤਾ ਦੇ ਨਸ਼ੇ `ਚ ਚੂਰ ਸੀ।


ਤਦ ਵਿਧਾਨ ਸਭਾ `ਚ ਬਹਿਸ ਦੌਰਾਨ ਕਾਂਗਰਸ ਨੇ ਸੁਖਬੀਰ ਬਾਦਲ ਨੂੰ ਨਿਸ਼ਾਨਾ ਕਿਉਂ ਨਹੀਂ ਬਣਾਇਆ?
ਮੈਂ ਉਸ ਬਹਿਸ ਦਾ ਹਿੱਸਾ ਨਹੀਂ ਸਾਂ। ਉਹ ਬਹਿਸ ਕਮਿਸ਼ਨ ਦੀ ਰਿਪੋਰਟ ਤੇ ਉਸ ਦੇ ਨਤੀਜਿਆਂ ਤੱਕ ਮਹਿਦੂਦ ਸੀ। ਮੈਂ ਇੱਕ ਦਿਨ ਬਾਅਦ ਪ੍ਰੈੱਸ ਕਾਨਫ਼ਰੰਸ ਕਰ ਕੇ ਸੁਖਬੀਰ ਬਾਦਲ ਨੂੰ ਬਹਿਬਲ ਕਲਾਂ ਗੋਲੀਕਾਂਡ ਲਈ ਦੋਸ਼ੀ ਕਰਾਰ ਦਿੱਤਾ ਸੀ ਅਤੇ ਨਾਲ ਹੀ ਡੇਰਾ ਮੁਖੀ ਨੂੰ ਮੁਆਫ਼ੀ ਲਈ ਵੀ ਉਸੇ ਨੂੰ ਦੋਸ਼ੀ ਮੰਨਿਆ ਸੀ। ਜਦੋਂ ਪੰਜਾਬ ਸੜ ਰਿਹਾ ਸੀ, ਤਦ ਉਹ ਕਿਵੇਂ ਆਪਣੀ ਜਿ਼ੰਮੇਵਾਰੀ ਤੋਂ ਭੱਜ ਸਕਦਾ ਸੀ?


ਪਰ ਕਾਂਗਰਸ ਹੁਣ ਪੰਥਕ ਏਜੰਡੇ `ਤੇ ਆਪਣੀ ਟੇਕ ਕਿਉਂ ਰੱਖ ਰਹੀ ਹੈ? ਤੁਹਾਡੇ ਕੇਂਦਰੀ ਲੀਡਰ ਈਸ਼-ਨਿੰਦਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ।
ਜੀ ਹਾਂ, ਕੁਝ ਕੇਂਦਰੀ ਆਗੂਆਂ ਨੇ ਇਸ ਕਾਨੂੰਨ `ਤੇ ਇਤਰਾਜ਼ ਪ੍ਰਗਟਾਏ ਹਨ ਪਰ ਪਾਰਟੀ ਹਾਈ ਕਮਾਂਡ `ਚੋਂ ਕਿਸੇ ਲੇ ਵੀ ਬੇਅਦਬੀ ਰਿਪੋਰਟ `ਤੇ ਕੋਈ ਰੋਹ ਨਹੀਂ ਪ੍ਰਗਟਾਇਆ। ਅਸੀਂ ਪੰਥਕ ਏਜੰਡਾ ਨਹੀਂ ਅਪਣਾ ਰਹੇ, ਸਗੋਂ ਬਾਦਲਾਂ ਦਾ ਅਸਲ ਪੰਥਕ ਚਿਹਰਾ ਬੇਨਕਾਬ ਕਰ ਰਹੇ ਹਾਂ। ਉਹ ਖ਼ੁਦ ਨੂੰ ਸਿੱਖ ਪੰਥ ਦੇ ਰਾਖੇ ਦੱਸਦੇ ਰਹੇ ਹਨ। ਪਰ ਉਨ੍ਹਾਂ ਨੇ ਆਪਣੇ ਹੀ ਧਰਮ ਨੂੰ ਵੀ ਨਹੀਂ ਬਖ਼ਸਿ਼ਆ।


ਅਕਾਲੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਫਿਰਕੂ ਏਕਤਾ ਇਸ ਵੇਲੇ ਖ਼ਤਰੇ `ਚ ਹੈ ਤੇ ਕਾਂਗਰਸ ਹੁਣ ਪ੍ਰਸ਼ਾਸਕੀ ਮੁੱਦਿਆਂ ਤੋਂ ਧਿਆਨ ਲਾਂਭੇ ਕਰਨਾ ਚਾਹ ਰਹੀ ਹੈ।
ਪੰਜਾਬ ਦੀ ਫਿ਼ਰਕੂ ਏਕਤਾ ਨੂੰ ਕਿਤੇ ਕੋਹੀ ਖ਼ਤਰਾ ਨਹੀਂ ਹੈ। ਅਕਾਲੀ ਹੁਣ ਹਿੰਦੂਆਂ ਨੂੰ ਇਹ ਆਖ ਕੇ ਬਦਨਾਮ ਕਰ ਰਹੇ ਹਨ ਕਿ ਉਹ ਡਰ ਗਏ ਹਨ। ਭਾਰਤੀ ਜਨਤਾ ਪਾਰਟੀ ਭਾਵੇਂ ਅਕਾਲੀ ਦਲ ਦੀ ਭਾਈਵਾਲ ਹੈ ਪਰ ਉਹ ਵੀ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਚਾਹੁੰਦੀ ਹੈ। ਅਸੀਂ ਸਿਰ਼ ਅਕਾਲੀ ਹਕੂਮਤ ਦੀਆਂ ਗ਼ਲਤੀਆਂ ਬੇਨਕਾਬ ਕਰ ਰਹੇ ਹਾਂ।


ਪਰ ਕੀ ਕਾਨੂੰਨ ਤੇ ਵਿਵਸਥਾ ਨੂੰ ਲੈ ਕੇ ਚਿੰਤਾ ਦਾ ਕੋਈ ਵਿਸ਼ਾ ਨਹੀਂ, ਜਦੋਂ ਪੰਜਾਬ ਪੁਲਿਸ `ਚ ਅੰਦਰੂਨੀ ਜੰਗ ਚੱਲ ਰਹੀ ਹੈ? ਨਸ਼ਾ ਵਿਰੋਧੀ ਸਪੈਸ਼ਲ ਟਾਸਕ ਫ਼ੋਰਸ ਦੇ ਮੁਖੀ ਹਰਪ੍ਰੀਤ ਸਿੱਧੂ ਨੂੰ ਲਾਂਭੇ ਕਿਉਂ ਕੀਤਾ ਗਿਆ ਹੈ?
ਨਿਯੁਕਤੀਆਂ ਕਰਨਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਆਉਂਦਾ ਹੈ। ਸਿੱਧੂ ਨੂੰ ਵੀ ਮੁੱਖ ਮੰਤਰੀ ਨੇ ਹੀ ਨਿਯੁਕਤ ਕੀਤਾ ਸੀ। ਉਸ ਨੂੰ ਪੁਲਿਸ ਗੋਲੀਬਾਰੀ ਤੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਵੀ ਬਣਾਇਆ ਜਾ ਸਕਦਾ ਸੀ - ਇਹ ਸਭ ਮੁੱਖ ਮੰਤਰੀ ਦੀ ਮਰਜ਼ੀ `ਤੇ ਨਿਰਭਰ ਕਰਦਾ ਹੈ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress has not Panthic Agenda exposing Badals