ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹੁਤੀਆਂ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਸੀਟਾਂ `ਤੇ ਕਾਂਗਰਸ ਜੇਤੂ

ਪੰਜਾਬ `ਚ ਵੋਟਾਂ ਦੀ ਗਿਣਤੀ ਦਾ ਕੰਮ ਲਗਾਤਾਰ ਜਾਰੀ। ਤਸਵੀਰ: ਜ਼ੀ ਟੀਵੀ

ਪੰਜਾਬ `ਚ ਬੀਤੀ 19 ਸਤੰਬਰ ਨੂੰ ਹੋਈਆਂ ਪੰਚਾਇਤ ਸੰਮਤੀ ਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਤੇਜ਼ੀ ਨਾਲ ਆ ਰਹੇ ਹਨ। ਕਾਫ਼ੀ ਨਤੀਜੇ ਆ ਗਏ ਹਨ ਪਰ ਹਾਲੇ ਵੀ ਕੁਝ ਰਹਿੰਦੇ ਹਨ। ਸੂਬੇ ਦੀਆਂ ਜਿ਼ਆਦਾਤਰ ਪੰਚਾਇਤ ਸੰਮਤੀਆਂ ਤੇ ਜਿ਼ਲ੍ਹਾ ਪ੍ਰੀਸ਼ਦਾਂ `ਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਦਿਹਾਤੀ ਤੇ ਬੁਨਿਆਦੀ ਚੋਣਾਂ `ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੋਰ ਤਾਂ ਹੋਰ, ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ `ਚ ਵੀ ਆਪਣੀਆਂ ਸੀਟਾਂ ਨਹੀਂ ਬਚਾ ਸਕਿਆ; ਜਦ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸੇ ਹਲਕੇ ਤੋਂ ਹਨ। ਇਹ ਖ਼ਬਰ ਲਿਖੇ ਜਾਣ ਤੱਕ ਕੁਝ ਹਲਕਿਆਂ `ਚ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਸੀ।

 

ਲੁਧਿਆਣਾ ਜਿ਼ਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਛੇ ਸੀਟਾਂ ਕਾਂਗਰਸ ਨੇ ਜਿੱਤ ਲਈਆਂ ਹਨ।

 

ਪਠਾਨਕੋਟ ਜਿ਼ਲ੍ਹਾ ਪ੍ਰੀਸ਼ਦ ਚੋਣਾਂ `ਚ ਕਾਂਗਰਸ ਨੇ ਹੂੰਝਾ ਫੇਰੂ ਜਿੱਤ ਹਾਸਲ ਕਰ ਲਈ ਹੈ।

 

ਉੱਧਰ ਜਿ਼ਲ੍ਹਾ ਤਰਨਤਾਰਨ ਦੀਆਂ ਸਾਰੀਆਂ ਬਲਾਕ ਸੰਮਤੀਆਂ ਉੱਤੇ ਕਾਂਗਰਸੀ ਉਮੀਦਵਾਰਾਂ ਦਾ ਕਬਜ਼ਾ ਹੋ ਗਿਆ ਹੈ।


ਗੁਰਦਾਸਪੁਰ ਦੀਆਂ ਜਿ਼ਲ੍ਹਾ ਪ੍ਰੀਸਦ ਤੇ ਪੰਚਾਇਤ ਸੰਮਤੀ ਸੀਟਾਂ `ਤੇ ਕਾਂਗਰਸ ਨੇ ਹੂੰਝਾ ਫੇਰੂ ਜਿੱਤ ਹਾਸਲ ਕਰ ਲਈ ਹੈ।

 

ਜਿ਼ਲ੍ਹਾ ਪ੍ਰੀਸ਼ਦ ਕਪੂਰਥਲਾ ਦੇ 10 ਜ਼ੋਨਾਂ `ਚੋਂ 9 `ਤੇ ਕਾਂਗਰਸ ਜੇਤੂ ਰਹੀ ਹੈ।

 

ਬਲਾਕ ਸੰਮਤੀ ਟਾਂਡਾ `ਤੇ ਵੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਕਬਜ਼ਾ ਹੋ ਗਿਆ ਹੈ।

 

ਮਜੀਠਾ `ਚ ਅਕਾਲੀ ਦਲ ਨੇ ਹੂੰਝਾ ਫੇਰਿਆ ਹੈ।

 

ਲੋਹੀਆਂ `ਚ ਜਿ਼ਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਸਾਰੀਆਂ 15 ਸੀਟਾਂ `ਤੇ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ।

 

ਬਠਿੰਡਾ `ਚ 148 ਪੰਚਾਇਤ ਸੰਮਤੀਆਂ ਲਈ ਚੋਣ ਹੋਈ ਸੀ, ਜਿਨ੍ਹਾਂ `ਚੋਂ 41 ਦੇ ਨਤੀਜੇ ਆ ਚੁੱਕੇ ਹਨ ਤੇ ਉਨ੍ਹਾਂ ਵਿੱਚੋਂ 31 `ਤੇ ਕਾਂਗਰਸ ਜੇਤੂ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ 4 ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੂੰ ਤਿੰਨ-ਤਿੰਨ ਸੀਟਾਂ ਮਿਲੀਆਂ ਹਨ। ਅੰਮ੍ਰਿਤਸਰ `ਚ ਕਾਂਗਰਸ ਨੇ 12 ਸੀਟਾਂ ਜਿੱਤ ਲਈਆਂ ਹਨ।


ਹੁਸਿ਼ਆਰਪੁਰ `ਚ ਕੁੱਲ ਸੀਟਾਂ 211 ਹਨ ਤੇ ਹਾਲੇ ਦੁਪਹਿਰ ਤਿੰਨ ਵਜੇ ਤੱਕ ਸਿਰਫ਼ 38 ਨਤੀਜੇ ਐਲਾਨੇ ਗਏ ਸਨ; ਜਿਨ੍ਹਾਂ `ਚੋਂ 34 ਸੀਟਾਂ ਕਾਂਗਰਸ ਦੀ ਝੋਲੀ ਪਈਆਂ ਹਨ ਤੇ ਅਕਾਲੀ ਦਲ ਸਿਰਫ਼ 3 ਸੀਟਾਂ ਹੀ ਜਿੱਤ ਸਕਿਆ ਹੈ। ਭਾਜਪਾ ਨੂੰ ਸਿਰਫ਼ ਇੱਕ ਸੀਟ ਮਿਲੀ ਹੈ।

 

 


ਜਲੰਧਰ `ਚ ਕੁੱਲ 191 ਪੰਚਾਇਤ ਸੰਮਤੀ ਸੀਟਾਂ ਹਨ, ਜਿਨ੍ਹਾਂ `ਚੋਂ 43 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ ਤੇ ਉਨ੍ਹਾਂ `ਚੋਂ 32 `ਤੇ ਕਾਂਗਰਸ ਜੇਤੂ ਰਹੀ ਹੈ। ਛੇ ਸੀਟਾਂ ਅਕਾਲੀ ਦਲ ਨੂੰ ਮਿਲੀਆਂ ਹਨ ਤੇ 5 ਥਾਵਾਂ `ਤੇ ਆਜ਼ਾਦ ਉਮੀਦਵਾਰ ਜਿੱਤੇ ਹਨ।


ਸਮਰਾਲਾ ਸਬ-ਡਿਵੀਜ਼ਨ ਦੀਆਂ ਪੰਚਾਇਤ ਸੰਮਤੀ ਚੋਣਾਂ `ਚ ਦੋ ਸੀਟਾਂ `ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ।


ਚਮਕੌਰ ਸਾਹਿਬ `ਚ ਐਲਾਨੇ ਗਏ 10 ਨਤੀਜਿਆਂ `ਚੋਂ 9 `ਤੇ ਕਾਂਗਰਸ ਜੇਤੂ ਰਹੀ ਹੈ ਤੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈ ਹੈ। ਆਮ ਆਦਮੀ ਪਾਰਟੀ ਹਾਲੇ ਆਪਣਾ ਖਾਤਾ ਨਹੀਂ ਖੋਲ੍ਹ ਸਕੀ।


ਲੁਧਿਆਣਾ ਜਿ਼ਲ੍ਹੇ `ਚ ਜਿ਼ਲ੍ਹਾ ਪ੍ਰੀਸ਼ਦ ਦੀਆਂ 22 ਸੀਟਾਂ `ਤੇ ਕਾਂਗਰਸ ਅੱਗੇ ਚੱਲ ਰਹੀ ਹੈ ਤੇ ਜਿ਼ਲ੍ਹੇ `ਚ ਕੁੱਲ 25 ਸੀਟਾਂ ਹਨ।


ਲੁਧਿਆਣਾ ਜਿ਼ਲ੍ਹੇ `ਚ ਪੰਚਾਇਤ ਸੰਮਤੀ ਦੀਆਂ 98 ਸੀਟਾਂ `ਤੇ ਕਾਂਗਰਸ ਅੱਗੇ ਚੱਲ ਰਹੀ ਹੈ।


ਪਟਿਆਲਾ `ਚ 9 ਪੰਚਾਇਤ ਸੰਮਤੀ ਸੀਟਾਂ ਹਨ, ਜਿਨ੍ਹਾਂ `ਚੋਂ ਕਾਂਗਰਸ 38 ਤੇ ਅਕਾਲੀ ਦਲ 2 ਸੀਟਾਂ ਜਿੱਤ ਚੁੱਕੇ ਹਨ।

 

ਮਲੋਟ `ਚ 23 ਪੰਚਾਇਤ ਸੰਮਤੀ ਸੀਟਾਂ ਵਿੱਚੋਂ ਅਕਾਲੀ ਦਲ ਨੇ 13 ਸੀਟਾਂ `ਤੇ ਜਿੱਤ ਹਾਸਲ ਕਰ ਲਈ ਹੈ।


ਭਵਾਨੀਗੜ੍ਹ `ਚ 14 ਬਲਾਕ ਸੰਮਤੀਆਂ `ਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ; ਜਦ ਕਿ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਨੂੰ ਇੱਕ-ਇੱਕ ਸੀਟ ਹੀ ਮਿਲ ਸਕੀ ਹੈ।


ਨਾਭਾ `ਚ ਬਲਾਕ ਸੰਮਤੀ ਕਕਰਾਲਾ `ਚ ਕਾਂਗਰਸ ਦੇ ਉਮੀਦਵਾਰ ਚਮਕੌਰ ਸਿੰਘ ਜਿੱਤੇ ਹਨ।

 

ਰੋਪੜ `ਚ ਪੜੌਲ ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਜੇਤੂ ਕਰਾਰ ਦਿੱਤੇ ਗਏ ਹਨ। ਇੰਝ ਹੀ ਮਾਣਕਪੁਰ ਸ਼ਰੀਫ਼ ਤੋਂ ਕਾਂਗਰਸ ਦੇ ਹੀ ਸੁਰਿੰਦਰ ਸਿੰਘ ਜਿੱਤੇ ਹਨ। ਜੈਯੰਤੀ ਮਾਜਰੀ ਤੋਂ ਅਕਾਲੀ ਦਲ ਦੇ ਰੀਨਾ ਨੇ ਜਿੱਤ ਹਾਸਲ ਕੀਤੀ ਹੈ।


ਉੱਧਰ ਨਾਭਾ ਬਲਾਕ ਸੰਮਤੀ ਆਲੋਵਾਲ ਤੋਂ ਕਾਂਗਰਸੀ ਉਮੀਦਵਾਰ ਭੁਪਿੰਦਰ ਕੌਰ 1,775 ਵੋਟਾਂ ਨਾਲ ਜਿੱਤ ਗਏ ਹਨ। ਬਲਾਕ ਸੰਮਤੀ ਟੌਹੜਾ ਤੋਂ ਕਾਂਗਰਸ ਦੇ ਉਮੀਦਵਾਰ ਹਰਦੀਪ ਕੌਰ ਜੇਤੂ ਰਹੇ ਹਨ। ਨਾਭਾ `ਚ ਚੈਹਲ ਬਲਾਕ ਸੰਮਤੀ ਚੋਣ ਕਾਂਗਰਸ ਦੇ ਪਰਮਜੀਤ ਕੌਰ ਨੇ ਜਿੱਤ ਲਈ ਹੈ। 


ਦੋਰਾਹਾ ਬਲਾਕ ਸੰਮਤੀ ਬਰਮਾਲੀਪੁਰ ਸੀਟ ਕਾਂਗਰਸ ਨੇ ਜਿੱਤ ਲਈ ਹੈ।


ਬਲਾਕ ਸੰਮਤੀ ਅਬੋਹਰ ਦੇ ਸ਼ੇਰਗੜ੍ਹ, ਭਾਗਸਰ, ਰਾਮਪੁਰਾ, ਕੁਲਾਰ, ਢੀਂਗਵਾਲੀ, ਸੀਤੋ ਗੁਨੋਂ, ਚੰਨਣ ਖੇੜਾ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਕਿੱਕਰ ਖੇੜਾ, ਦੂਤਾਰਾ ਵਾਲੀ, ਬਾਜੀਤਪੁਰ ਭੋਮਾ, ਖੇੜਾ, ਖੁੱਬਣ, ਵਰਿਆਮ ਤੋਂ  ਵਰਿਆਮ ਖੇੜਾ ਤੋਂ ਕਾਂਗਰਸ ਦੇ ਉਮੀਦਵਾਰ ਜਿੱਤੇ ਹਨ।


ਰਾਏਕੋਟ ਬਲਾਕ ਸੰਮਤੀ ਦੇ 15 ਜ਼ੋਨਾਂ `ਤੇ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ। ਜੌਹਲਾਂ ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਕੌਰ ਜਿੱਤ ਗਏ ਹਨ। ਮਹਿਲ ਕਲਾਂ `ਚ ਕੁਤਬਾ ਜ਼ੋਨ ਤੋਂ ਅਕਾਲੀ ਉਮੀਦਵਾਰ ਨੇ ਸੀਟ ਜਿੱਤ ਲਈ ਹੈ।

 

 


ਬਲਾਕ ਸੰਮਤੀ ਖਰੜ ਦੇ 14 ਜ਼ੋਨਾਂ `ਚੋਂ 13 `ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ; ਜਦ ਕਿ ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ।


ਬਲਾਕ ਮਾਹਿਲਪੁਰ `ਚ 11 ਪੰਚਾਇਤ ਸੰਮਤੀਆਂ ਦੇ ਨਤੀਜੇ ਐਲਾਨੇ ਗਏ ਹਨ; ਜਿਨ੍ਹਾਂ `ਚੋਂ 9 `ਤੇ ਕਾਂਗਰਸ, ਇੱਕ `ਤੇ ਅਕਾਲੀ ਦਲ ਤੇ ਇੱਕ `ਤੇ ਆਜ਼ਾਦ ਉਮੀਦਵਾਰ ਦੀ ਜਿੱਤ ਹੋਈ ਹੈ। ਮਾਹਿਲਪੁਰ ਦੇ ਜੇਜੋਂ ਦੋਆਬਾ ਤੋਂ ਅਕਾਲੀ ਦਲ ਦੇ ਤਿਲਕ ਰਾਜ ਜੇਤੂ ਰਹੇ ਹਨ।


ਬਾਘਾ ਪੁਰਾਣਾ `ਚ ਪੰਚਾਇਤ ਸੰਮਤੀ ਦੇ ਚਾਰ ਜ਼ੋਨਾਂ ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ।


ਅੰਮ੍ਰਿਤਸਰ ਜਿ਼ਲ੍ਹੇ `ਚ ਹਲਕਾ ਰਾਜਾ ਸਾਂਸੀ ਦੇ ਪਿੰਡ ਭਿੰਡੀ ਸੈਦਾ ਤੋਂ ਕਾਂਗਰਸ ਦੇ ਉਮੀਦਵਾਰ ਮਲਿਕ ਸਿੰਘ ਜੇਤੂ ਰਹੇ ਹਨ। ਜ਼ੋਨ ਜਸਰਾਉਰ `ਚ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਕੌਰ ਜਿੱਤੇ ਹਨ। ਜੰਡਿਆਲਾ ਗੁਰੂ ਦੇ 10 ਬਲਾਕ ਸੰਮਤੀ ਜ਼ੋਨਾਂ `ਚੋਂ 7 ਸੀਟਾਂ ਕਾਂਗਰਸ ਤੇ ਤਿੰਨ ਅਕਾਲੀ ਦਲ ਨੇ ਜਿੱਤੀਆਂ ਹਨ। ਹਲਕਾ ਰਾਜਾਸਾਂਸੀ ਦੇ ਜ਼ੋਨ ਬੋਪਾਰਾਏ ਕਲਾਂ ਤੋਂ ਕਾਂਗਰਸ ਦੇ ਦਵਿੰਦਰ ਸਿੰਘ ਜੇਤੂ ਰਹੇ ਹਨ।


ਕਪੂਰਥਲਾ `ਚ ਜਿ਼ਲ੍ਹਾ ਪ੍ਰੀਸ਼ਦ ਦੀ ਨੰਗਲ ਲੁਭਾਣਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਕੌਰ ਜਿੱਤੇ ਹਨ। ਰਣਜੀਤ ਕੌਰ ਅਸਲ `ਚ ਬੀਬੀ ਜਗੀਰ ਕੌਰ ਦੀ ਧੀ ਹਨ। ਸੁਲਤਾਨਪੁਰ ਲੋਧੀ ਬਲਾਕ ਸੰਮਤੀ ਦੀਆਂ 17 ਅਤੇ ਜਿ਼ਲ੍ਹਾ ਦੀਆਂ ਦੋ ਸੀਟਾਂ `ਤੇ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।  

 

ਫ਼ਗਵਾੜਾ `ਚ ਕਾਂਗਰਸ ਨੇ ਹੂੰਝਾ-ਫੇਰੂ ਜਿੱਤ ਹਾਸਲ ਕੀਤੀ ਹੈ। ਜਿ਼ਲ੍ਹਾ ਪ੍ਰੀਸ਼ਦ ਦੀਆਂ ਦੋਵੇਂ ਸੀਟਾਂ `ਤੇ ਕਾਂਗਰਸ ਦੇ ਹੀ ਉਮੀਦਵਾਰ ਜਿੱਤੇ ਹਨ।


ਬਲਾਕ ਸੰਮਤੀ ਨਰੋਟ ਜੈਮਲ ਸਿੰਘ ਦੇ 12 ਜ਼ੋਨਾਂ `ਚ ਕਾਂਗਰਸ ਤੇ 3 ਜ਼ੋਨਾਂ `ਚ ਭਾਜਪਾ ਉਮੀਦਵਾਰ ਜੇਤੂ ਰਹੇ ਹਨ।


ਬਲਾਕ ਸੰਮਤੀ ਜ਼ੋਨ ਚੱਪੜਚਿੜੀ ਕਲਾਂ ਤੋਂ ਕਾਂਗਰਸੀ ਉਮੀਦਵਾਰ ਸ਼ਮਸ਼ੇਰ ਸਿੰਘ ਜੇਤੂ ਰਹੇ ਹਨ।


ਬਲਾਕ ਸੰਮਤੀ ਅੱਲਾਪੁਰ ਤੋਂ ਕਾਂਗਰਸੀ ਉਮੀਦਵਾਰ ਦਵਿੰਦਰ ਕੌਰ ਜੇਤੂ ਰਹੇ ਹਨ।


ਮੁਕੰਦਪੁਰ ਜਿ਼ਲ੍ਹਾ ਪ੍ਰੀਸ਼ਦ ਸੀਟ ਅਕਾਲੀ ਉਮੀਦਵਾਰ ਪਾਲ ਸਿੰਘ ਹੇੜੀਆਂ ਜਿੱਤ ਗਏ ਹਨ।   

 

ਦਸੂਹਾ ਬਲਾਕ ਸੰਮਤੀ ਦੀਆਂ 12 ਸੀਟਾਂ `ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ; ਜਦ ਕਿ 3 ਸੀਟਾਂ ਅਕਾਲੀ ਦਲ ਦੀ ਝੋਲੀ ਪਈਆਂ ਹਨ ਅਤੇ ਦੋ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।


ਜਿ਼ਲ੍ਹਾ ਪ੍ਰੀਸ਼ਦ ਦੀ ਸੀਟ ਸ਼ਹਿਣਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਭਜੋਤ ਕੌਰ ਜੇਤੂ ਰਹੇ ਹਨ।


ਬਲਾਕ ਸੰਮਤੀ ਢਿਲਵਾਂ ਤੋਂ ਅਕਾਲੀ ਦਲ ਦੇ ਸੁਖਵਿੰਦਰ ਕੌਰ ਜਿੱਤੇ ਹਨ।


ਰਾਏਕੋਟ ਦੀਆਂ ਤਿੰਨ ਜਿ਼ਲ੍ਹਾ ਪ੍ਰੀਸ਼ਦ ਸੀਟਾਂ ਕਾਂਗਰਸ ਨੇ ਜਿੱਤ ਲਈਆਂ ਹਨ।


ਨਰੋਟ ਜੈਮਲ ਸਿੰਘ ਦੇ 15 ਜ਼ੋਨਾਂ `ਚੋਂ 12 ਉਤੇ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।


ਜਿ਼ਲ੍ਹਾ ਪ੍ਰੀਸ਼ਦ ਬੰਗਾ ਤੋਂ ਕਾਂਗਰਸ ਦੇ ਕਮਲਜੀਤ ਬੰਗਾ ਜੇਤੂ ਰਹੇ ਹਨ।


ਬਲਾਕ ਸੰਮਤੀ ਮਾਜਰੀ ਜ਼ੋਨ ਤੀੜ ਤੋਂ ਕਾਂਗਰਸੀ ਉਮੀਦਵਾਰ ਰੋਹਿਤ ਮਿੱਤਲ ਜੇਤੂ ਰਹੇ ਹਨ।


ਬਹਿਲੋਲਪੁਰ ਤੋਂ ਅਕਾਲੀ ਉਮੀਦਵਾਰ ਸੁਖਵਿੰਦਰ ਸਿੰਘ ਜਿੱਤ ਗਏ ਹਨ।


ਬਲਾਕ ਸੰਮਤੀ ਖਰੜ ਜ਼ੋਨ `ਚ ਰਡਿਆਲਾ ਸੀਟ ਅਕਾਲੀ ਉਮੀਦਵਾਰ ਦਲਜੀਤ ਕੌਰ ਨੇ ਜਿੱਤ ਲਈ ਹੈ।


ਬਲਾਕ ਸੰਮਤੀ ਖਮਾਣੋਂ ਦੀਆਂ 8 ਸੀਟਾਂ `ਤੇ ਕਾਂਗਰਸ, 6 `ਤੇ ਅਕਾਲੀ ਅਤੇ ਇੱਕ `ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।   

 

ਮਾਲੇਰਕੋਟਲਾ ਦੇ ਬਲਾਕ ਨੰਬਰ 2 ਵਿੱਚ ਕਾਂਗਰਸ ਪਾਰਟੀ ਦੀ ਹੂੰਝਾ ਫੇਰੂ ਜਿੱਤ ਹੋਈ ਹੈ।


ਨਾਭਾ ਦੇ ਬਲਾਕ ਸੰਮਤੀ ਦੁਲੱਦੀ ਜ਼ੋਨ ਤੋਂ ਕਾਂਗਰਸ ਦੇ ਜਸਵਿੰਦਰ ਕੌਰ ਜੇਤੂ ਰਹੇ ਹਨ।


ਬਲਾਕ ਮਲੌਦ ਦੇ ਸੀਹਾਂ ਦੌਦ ਤੋਂ ਅਕਾਲੀ ਦਲ ਦੇ ਭਿੰਦਰ ਸਿੰਘ ਜਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress is winningZila Parishad and Panchayat Samiti Elections