ਭਾਰਤ ਪਾਕਿਸਤਾਨ ਦੀ ਸਰਹੱਦ ਉਤੇ ਬਣੇ ਤਣਾਅ ਦੇ ਚਲਦਿਆਂ ਕਾਂਗਰਸ ਆਗੂ ਅਤੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕੀਤਾ। ਇਸ ਟਵੀਟ ਵਿਚ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕੀਤਾ। ਇਸ ਟਵੀਟ ਵਿਚ ਨਵਜੋਤ ਸਿੰਘ ਸਿੱਧੂ ਨੇ ਚਣਕਿਆ ਦਾ ਜ਼ਿਕਰ ਕੀਤਾ ਹੈ।
जिस जंग में बादशाह की जान को खतरा न हो, उसे जंग नही राजनीति कहते है। ~ चाणक्य (Chanakya)
— Navjot Singh Sidhu (@sherryontopp) March 1, 2019
War is the refuge for a failed government, how many more innocent lives and jawans will you sacrifice for your hollow political motives.
ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿਚ ਚਣਕਿਆ ਦੇ ਹਵਾਲੇ ਨਾਲ ਲਿਖਿਆ ਕਿ ਜਿਸ ਜੰਗ ਵਿਚ ਬਾਦਸ਼ਾਹ ਦੀ ਜਾਨ ਨੂੰ ਖਤਰਾ ਨਾ ਹੋਵੇ, ਉਸ ਨੂੰ ਜੰਗ ਨਹੀਂ ਰਾਜਨੀਤੀ ਕਹਿੰਦੇ ਹਨ। ਉਥੇ, ਸਿੱਧੂ ਨੇ ਅੱਗੇ ਲਿਖਿਆ ਕਿ ਆਪਣੇ ਰਾਜਨੀਤਿਕ ਉਦੇਸ਼ਾਂ ਲਈ ਕਿੰਨੇ ਜ਼ਿਆਦਾ ਨਿਰਦੋਸ਼ ਜ਼ਿੰਦਗੀ ਅਤੇ ਜਵਾਨਾਂ ਦਾ ਬਲੀਦਾਨ ਕਰੋਗੇ।
ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਵਿਚ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਇਸ ਗੱਲ ਉਤੇ ਜੋਰ ਦਿੱਤਾ ਕਿ ਸੀਮਾਪਾਰ ਸਗਰਮ ਅੱਤਵਾਦੀ ਸੰਗਠਨਾਂ ਸਬੰਧੀ ਹੱਲ ਕੱਢਣ ਲਈ ਗੱਲਬਾਤ ਅਤੇ ਕੂਟਨੀਤਿਕ ਦਬਾਅ ਅਹਿਮ ਹੋਵੇਗਾ।
ਹਾਲਾਂਕਿ, ਕਾਂਗਰਸ ਨੇ ਪਾਕਿਸਤਾਨ ਨਾਲ ਗੱਲਬਾਤ ਦੀ ਪੈਰਵੀ ਕਰਨ ਸਬੰਧੀ ਆਪਣੇ ਆਗੂ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਵਿਅਕਤੀਗਤ ਬਿਆਨ ਕਰਾਰ ਦਿੱਤਾ ਸੀ। ਕਾਂਗਰਸ ਨੇ ਕਿਹਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਜੀ ਦੀ ਕੋਈ ਹੋਰ ਰਾਏ ਹੈ ਤਾਂ ਇਹ ਉਨ੍ਹਾਂ ਦੀ ਵਿਅਕਤੀਗਤ ਰਾਏ ਹੋ ਸਕਦੀ ਹੈ, ਉਹ ਕਾਂਗਰਸ ਦੀ ਰਾਏ ਨਹੀਂ ਹੈ।