ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਕਾਲੀ ਦਲ ਤੇ ‘ਆਪ’ ਦੀਆਂ ਕਮਜ਼ੋਰੀਆਂ ਦਾ ਲਾਹਾ ਜ਼ਰੂਰ ਲੈ ਸਕਦੀ ਹੈ ਕਾਂਗਰਸ

​​​​​​​ਅਕਾਲੀ ਦਲ ਤੇ ‘ਆਪ’ ਦੀਆਂ ਕਮਜ਼ੋਰੀਆਂ ਦਾ ਲਾਹਾ ਜ਼ਰੂਰ ਲੈ ਸਕਦੀ ਹੈ ਕਾਂਗਰਸ

[ ਇਸ ਤੋਂ ਪਿਛਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਜੇ ਜਲਾਲਾਬਾਦ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅੱਗੇ ਰਹੇ ਸਨ, ਤਾਂ ਮੁਕੇਰੀਆਂ ਤੇ ਫ਼ਗਵਾੜਾ ’ਚ ਭਾਜਪਾ ਦੀਆਂ ਵੋਟਾਂ ਵੱਧ ਰਹੀਆਂ ਸਨ। ਉੱਧਰ ਦਾਖਾ ’ਚ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ (ਜੋ ਆਤਮਨਗਰ–ਲੁਧਿਆਣਾ ਤੋਂ ਮੌਜੂਦਾ ਵਿਧਾਇਕ ਵੀ ਹਨ) ਅੱਗੇ ਰਹੇ ਸਨ; ਉਂਝ ਭਾਵੇਂ ਉਹ ਚੋਣ ਹਾਰ ਗਏ ਸਨ।

 

 

ਮੁਕੇਰੀਆਂ ਨੂੰ ਛੱਡ ਕੇ ਕਿਸੇ ਵੀ ਹੋਰ ਹਲਕੇ ਦਾ ਚੋਣ ਇਤਿਹਾਸ ਕਾਂਗਰਸ ਦੇ ਹੱਕ ’ਚ ਨਹੀਂ ਹੈ। ਪਿਛਲੀਆਂ ਪੰਜ ਚੋਣਾਂ ਦੌਰਾਨ ਬਾਕੀ ਦੇ ਤਿੰਨ ਹਲਕਿਆਂ ਵਿੱਚੋਂ ਕਾਂਗਰਸ ਸਿਰਫ਼ ਇੱਕੋ ਵਾਰ ਜਿੱਤੀ ਹੈ।

 

 

ਦਰਅਸਲ, ਸੱਤਾਧਾਰੀ ਪਾਰਟੀ ਕਾਂਗਰਸ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਖਿੰਡ–ਪੁੰਡ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਹਾਲਤ ਦਾ ਲਾਭ ਉਸ ਨੂੰ ਮਿਲ ਸਕਦਾ ਹੈ। ਇਸ ਵੇਲੇ ਵਿਧਾਨ ਸਭਾ ’ਚ ਮੁੱਖ ਵਿਰੋਧੀ ਪਾਰਟੀ ‘ਆਪ’ ਹੀ ਹੈ।

 

 

ਬਰਗਾੜੀ ਬੇਅਦਬੀ ਕਾਂਡ ਦੇ ਮਾਮਲੇ ਨੂੰ ਠੀਕ ਢੰਗ ਨਾਲ ਨਾ ਸਿੱਝਣ ਕਾਰਨ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜਨਤਾ ਵਿੱਚ ਕੁਝ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ ਤੇ ਉਸ ਨੂੰ ਪੰਥਕ ਹਮਾਇਤ ਵੀ ਨਹੀਂ ਮਿਲ ਰਹੀ। ਉੱਧਰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਸਿਰਫ਼ ਦੋ ਫ਼ੀ ਸਦੀ ਵੋਟਾਂ ਮਿਲੀਆਂ ਸਨ।

 

 

ਅਜਿਹੇ ਹਾਲਾਤ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਤੇ ਵਿਰੋਧੀ ਧਿਰਾਂ ਦੀ ਪਰਖ ਇਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਹੋ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress may get benefit of SAD and AAP s weakness